LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਰਡਨ ਦੀ ਸੰਸਦ 'ਚ ਸੰਵਿਧਾਨਕ ਸੋਧ ਨੂੰ ਲੈਕੇ ਵਿਵਾਦ, ਆਪਸ 'ਚ ਭਿੜੇ ਸੰਸਦ ਮੈਂਬਰ

29 dec 2

ਜਾਰਡਨ : ਕੱਲ੍ਹ, ਜਾਰਡਨ (Jordan) ਦੀ ਸੰਸਦ ਨੂੰ ਸੰਵਿਧਾਨ ਸੋਧ ਬਿੱਲ 'ਤੇ ਬਹਿਸ ਦੌਰਾਨ ਅਚਾਨਕ ਝਗੜਾ ਸ਼ੁਰੂ ਹੋ ਗਿਆ। ਦਰਅਸਲ ਸੰਸਦ 'ਚ ਚੱਲ ਰਹੀ ਕਾਰਵਾਈ ਦੌਰਾਨ ਸ਼ਬਦੀ ਜੰਗ ਨੇ ਉਸ ਸਮੇਂ ਲੜਾਈ ਦਾ ਰੂਪ ਧਾਰਨ ਕਰ ਲਿਆ ਜਦੋਂ ਸਪੀਕਰ ਨੇ ਕਾਰਵਾਈ 'ਚ ਰੁਕਾਵਟ ਪਾਉਣ ਵਾਲੇ ਸੰਸਦ ਮੈਂਬਰ (Member of Parliament) ਨੂੰ ਬਾਹਰ ਜਾਣ ਦਾ ਹੁਕਮ ਦੇ ਦਿੱਤਾ।ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋਈ ਵੀਡੀਓ 'ਚ ਸੰਸਦ ਭਵਨ 'ਚ ਹੀ ਸੰਸਦ ਮੈਂਬਰ ਇਕ-ਦੂਜੇ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਕੁਝ ਸੰਸਦ ਮੈਂਬਰ ਉੱਥੇ ਜ਼ਮੀਨ 'ਤੇ ਡਿੱਗ ਪਏ ਅਤੇ ਕੁਝ ਸੰਸਦ ਮੈਂਬਰ ਉਨ੍ਹਾਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।

Also Read : ਪੋਰਟ ਬਲੇਅਰ 'ਚ ਮਹਿਸੂਸ ਕੀਤੇ ਗਏ ਤੇਜ਼ ਭੂਚਾਲ ਦੇ ਝਟਕੇ

ਜਾਰਡਨ ਦੀ ਸੰਸਦ ਵਿੱਚ ਝਗੜਾ ਉਸ ਸਮੇਂ ਹੋਇਆ ਜਦੋਂ ਸੰਵਿਧਾਨ ਵਿੱਚ ਸੋਧ ਨੂੰ ਲੈ ਕੇ ਸਦਨ ਵਿੱਚ ਬਹਿਸ ਚੱਲ ਰਹੀ ਸੀ। ਇਸ ਦੌਰਾਨ ਇਕ ਸੰਸਦ ਮੈਂਬਰ ਕੁਝ ਗੈਰ-ਸੰਸਦੀ ਟਿੱਪਣੀ ਕਰਕੇ ਸਦਨ ਦੀ ਕਾਰਵਾਈ ਵਿਚ ਰੁਕਾਵਟ ਪਾ ਰਿਹਾ ਸੀ। ਅਜਿਹੇ 'ਚ ਸਪੀਕਰ ਨੇ ਉਨ੍ਹਾਂ ਨੂੰ ਰੋਕਿਆ ਤਾਂ ਮਾਮਲਾ ਭਖ ਗਿਆ।ਹਾਲਾਂਕਿ ਚਸ਼ਮਦੀਦਾਂ ਮੁਤਾਬਕ ਇਸ ਲੜਾਈ ਵਿੱਚ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ। ਇਸ ਘਟਨਾ ਦੌਰਾਨ ਸਦਨ ਵਿੱਚ ਮੌਜੂਦ ਇੱਕ ਸੰਸਦ ਮੈਂਬਰ ਖਲੀਲ ਅਤੀਆਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹਾ ਵਿਵਹਾਰ ਸਦਨ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਵਤੀਰੇ ਕਾਰਨ ਦੁਨੀਆਂ ਵਿੱਚ ਦੇਸ਼ ਦੇ ਅਕਸ ਨੂੰ ਬਹੁਤ ਨੁਕਸਾਨ ਹੁੰਦਾ ਹੈ।

Also Read : ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਗਿਆ ਉਮੀਦਵਾਰ

ਸਦਨ 'ਚ ਮੌਜੂਦ ਹੋਰ ਸੰਸਦ ਮੈਂਬਰਾਂ ਨੇ ਇਸ ਘਟਨਾ ਨੂੰ ਬੇਲੋੜੀ ਅਤੇ ਮੰਦਭਾਗੀ ਕਰਾਰ ਦਿੰਦੇ ਹੋਏ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਧਿਆਨ ਯੋਗ ਹੈ ਕਿ 1952 ਵਿੱਚ ਜਾਰਡਨ ਵਿੱਚ ਸੰਵਿਧਾਨ ਅਪਣਾਏ ਜਾਣ ਤੋਂ ਬਾਅਦ ਹੁਣ ਤੱਕ ਦੇਸ਼ ਵਿੱਚ ਜਾਰਡਨ ਦੇ ਸੰਵਿਧਾਨ ਵਿੱਚ 29 ਵਾਰ ਸੋਧ ਕੀਤੀ ਜਾ ਚੁੱਕੀ ਹੈ।

In The Market