ਠੰਡ ‘ਚ ਹੀਟਰ ਲਾ ਸੁੱਤਾ ਪਰਿਵਾਰ, 3 ਬੱਚਿਆਂ ਸਣੇ 6 ਹਲਾਕ

ਇਸਲਾਮਾਬਾਦ : ਪਾਕਿਸਤਾਨ ਦੇ ਉਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ਦੇ ਹਾਂਗੁ ਜ਼ਿਲ੍ਹੇ ਵਿਚ ਗੈਸ ਲੀਕ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਮੰਗਲਵਾਰ…

ਇਸਲਾਮਾਬਾਦ : ਪਾਕਿਸਤਾਨ ਦੇ ਉਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ਦੇ ਹਾਂਗੁ ਜ਼ਿਲ੍ਹੇ ਵਿਚ ਗੈਸ ਲੀਕ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਮੁਤਾਬਕ ਗੁਲਸ਼ਨ ਕਾਲੋਨੀ ਵਿਚ ਇਕ ਘਰ ਵਿਚ ਹੀਟਰ ਵਿਚੋਂ ਗੈਸ ਲੀਕ ਹੋਣ ਦੇ ਬਾਅਦ ਇਹ ਘਟਨਾ ਵਾਪਰੀ।

Also Read: ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ ‘ਚ ਯੈਲੋ ਅਲਰਟ ਲਾਗੂ

ਜਿਸ ਵਿਚ 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਦਲ ਨੇ ਕਿਹਾ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਪਰਿਵਾਰ ਦੇ ਲੋਕ ਡੂੰਘੀ ਨੀਂਦ ਵਿਚ ਸੌਂ ਰਹੇ ਸਨ। ਉਨ੍ਹਾਂ ਨੇ ਠੰਡ ਤੋਂ ਬਚਣ ਲਈ ਹੀਟਰ ਆਨ ਕਰਕੇ ਰੱਖਿਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

Leave a Reply

Your email address will not be published. Required fields are marked *