LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਮੀਕ੍ਰੋਨ ਦੇ ਖ਼ਤਰੇ ਦਰਮਿਆਨ ਦਿੱਲੀ 'ਚ ਯੈਲੋ ਅਲਰਟ ਲਾਗੂ

28d kaju

ਨਵੀਂ ਦਿੱਲੀ- ਕੋਰੋਨਾ ਅਤੇ ਓਮੀਕ੍ਰੋਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਯਾਨੀ ਮੰਗਲਵਾਰ ਨੂੰ ਵੱਡਾ ਕਦਮ ਚੁਕਿਆ। ਦਰਅਸਲ, ਦਿੱਲੀ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਸੂਬੇ 'ਚ GRAP ਲਾਗੂ ਕਰ ਦਿੱਤੀ ਹੈ ਯਾਨੀ ਦਿੱਲੀ 'ਚ ਹੁਣ ਯੈਲੋ ਅਲਰਟ ਲਾਗੂ ਹੋਵੇਗਾ। ਜਿਸ ਦੇ ਅੰਦਰ ਕਈ ਪਾਬੰਦੀਆਂ ਲਾਗੂ ਹੋਣਗੀਆਂ। ਜਾਣਕਾਰੀ ਲਈ ਦੱਸ ਦੇਈਏ ਕਿ GRAP ਦੇ ਅਧੀਨ ਜੋ ਪਾਬੰਦੀ ਲੱਗਦੀ ਹੈ, ਉਸ ਦਾ ਅਸਰ ਸਕੂਲ, ਮੈਟਰੋ, ਬੱਸ ਸਰਵਿਸ ਦੇ ਨਾਲ-ਨਾਲ ਜਿਮ, ਬੈਂਕਵੇਟ ਹਾਲ 'ਤੇ ਵੀ ਪੈਂਦਾ ਹੈ।  

Also Read: ਨਵੇਂ ਸਾਲ 'ਤੇ ਆਪਣੇ ਪਾਰਟਨਰ ਨੂੰ ਦਿਓ ਇਹ Gift, ਰਿਸ਼ਤਿਆਂ 'ਚ ਆਵੇਗੀ ਮਿਠਾਸ

ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਵੱਧਦੇ ਖ਼ਤਰੇ ਨੂੰ ਦੇਖਦੇ ਹੋਏ ਕਿਹਾ ਕਿ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਮਾਸਕ ਲਗਾ ਕੇ ਰੱਖੋ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਸ ਵਾਰ ਕੋਰੋਨਾ ਨਾਲ ਨਜਿੱਠਣ ਲਈ 10 ਗੁਣਾ ਤਿਆਰ ਹਾਂ ਅਤੇ ਦਿੱਲੀ 'ਚ ਓਮੀਕ੍ਰੋਨ ਨੂੰ ਲੈ ਕੇ ਚਿੰਤਾ ਦੀ ਗੱਲ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਪਿਛਲੇ ਕੁਝ ਦਿਨਾਂ 'ਚ 0.5 ਫੀਸਦੀ ਪਾਜ਼ੇਟੀਵਿਟੀ ਰੇਟ ਹੈ ਅਤੇ ਅਸੀਂ ਗ੍ਰੇਡੈਡ ਰਿਸਪਾਂਸ ਐਕਸ਼ਨ ਪਲਾਨ ਦਾ ਲੇਵਲ-1 ਯਾਨੀ ਯੈਲੋ ਅਲਰਟ ਲਾਗੂ ਕਰ ਰਹੇ ਹਨ। ਪਾਬੰਦੀਆਂ ਦਾ ਇਕ ਵੇਰਵੇ ਆਦੇਸ਼ ਜਲਦ ਹੀ ਜਾਰੀ ਹੋਰ ਲਾਗੂ ਕੀਤਾ ਜਾਵੇਗਾ।

Also Read: 1 ਜਨਵਰੀ ਤੋਂ Online ਖਾਣਾ ਆਰਡਰ ਕਰਨਾ ਪਵੇਗਾ ਮਹਿੰਗਾ!

In The Market