LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੇਂ ਸਾਲ 'ਤੇ ਆਪਣੇ ਪਾਰਟਨਰ ਨੂੰ ਦਿਓ ਇਹ Gift, ਰਿਸ਼ਤਿਆਂ 'ਚ ਆਵੇਗੀ ਮਿਠਾਸ

28d gn

ਨਵੀਂ ਦਿੱਲੀ- ਸਾਲ 2022 ਆਉਣ 'ਚ ਕੁਝ ਦਿਨ ਬਾਕੀ ਹਨ। ਨਵੇਂ ਸਾਲ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ਵਿਚ ਫਿਰ ਸਾਲ 2022 ਦਾ ਸਵਾਗਤ ਕਿਵੇਂ ਕਰੀਏ? ਨਵਾਂ ਸਾਲ ਕਿਵੇਂ ਮਨਾਉਣਾ ਹੈ? ਇਸ ਆਉਣ ਵਾਲੇ ਸਾਲ ਵਿੱਚ ਆਪਣੇ ਅਜ਼ੀਜ਼ਾਂ ਲਈ ਕੀ ਖਾਸ ਹੈ? ਤੁਸੀਂ ਵੀ ਇਹ ਸਭ ਕੁਝ ਸੋਚ ਰਹੇ ਹੋਵੋਗੇ। ਇਸ ਨਵੇਂ ਸਾਲ ਨੂੰ ਖਾਸ ਬਣਾਉਣ ਲਈ ਜ਼ਰੂਰੀ ਹੈ ਕਿ ਨਵੇਂ ਸਾਲ ਨੂੰ ਆਪਣੇ ਚਹੇਤਿਆਂ ਨਾਲ ਮਨਾਇਆ ਜਾਵੇ।

ਬੁਆਏਫ੍ਰੈਂਡ ਜਾਂ ਪਤੀ ਲਈ ਤੋਹਫ਼ੇ ਦਾ ਵਿਚਾਰ
ਜੇਕਰ ਤੁਸੀਂ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਤੋਹਫੇ 'ਚ ਕੁਝ ਅਜਿਹਾ ਦਿਓ, ਜੋ ਉਨ੍ਹਾਂ ਦੇ ਕੰਮ ਦਾ ਵੀ ਹੋਵੇ ਅਤੇ ਹਰ ਸਮੇਂ ਉਨ੍ਹਾਂ ਦੇ ਨਾਲ ਹੋਵੇ ਤਾਂ ਜੋ ਜਦੋਂ ਵੀ ਉਹ ਤੁਹਾਡਾ ਤੋਹਫ਼ਾ ਵੇਖੇ, ਉਹ ਤੁਹਾਨੂੰ ਯਾਦ ਕਰੇ। ਅਜਿਹੇ 'ਚ ਤੁਸੀਂ ਪਤੀ ਜਾਂ ਬੁਆਏਫ੍ਰੈਂਡ ਨੂੰ ਦੇ ਸਕਦੇ ਹੋ ਇਹ ਤੋਹਫੇ,

ਬਟੂਆ


ਲਗਭਗ ਹਰ ਮੁੰਡਾ ਬਟੂਆ ਵਰਤਦਾ ਹੈ। ਆਪਣੇ ਸਾਥੀ ਨੂੰ ਤੁਸੀਂ ਬਟੂਆ ਗਿਫਟ ਕਰੋ। ਹਾਲਾਂਕਿ ਬਟੂਆ ਇੱਕ ਆਮ ਤੋਹਫ਼ਾ ਹੈ, ਪਰ ਤੁਸੀਂ ਇਸਨੂੰ ਖਾਸ ਬਣਾ ਸਕਦੇ ਹੋ। ਤੁਸੀਂ ਬਟੂਏ ਵਿੱਚ ਇੱਕ ਨੋਟ ਜਾਂ ਤੁਹਾਡੇ ਦੋਵਾਂ ਦੀ ਤਸਵੀਰ ਰੱਖ ਸਕਦੇ ਹੋ। ਲਕ ਲਈ ਇਸ ਵਿੱਚ ਇੱਕ ਸਿੱਕਾ ਜਾਂ ਨੋਟ ਰੱਖੋ।

ਘੜੀ


ਬਹੁਤੇ ਮੁੰਡੇ ਘੜੀ ਪਸੰਦ ਕਰਦੇ ਹਨ। ਘੜੀ ਉਸ ਦੀ ਦਿੱਖ ਨੂੰ ਸਟਾਈਲ ਦਿੰਦੀ ਹੈ ਅਤੇ ਜ਼ਰੂਰਤ ਵੀ ਪੂਰੀ ਕਰਦੀ ਹੈ। ਤੁਸੀਂ ਉਨ੍ਹਾਂ ਨੂੰ ਇੱਕ ਘੜੀ ਗਿਫਟ ਕਰ ਸਕਦੇ ਹੋ। ਚਾਹੋ ਤਾਂ ਇੱਕ ਕਪਲ ਵਾਚ ਖਰੀਦੋ ਤਾਂ ਜੋ ਦੋਵੇਂ ਕਈ ਮੌਕਿਆਂ 'ਤੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰ ਸਕੋ।

key-ਚੇਨ


ਮੁੰਡਿਆਂ ਨੂੰ key-ਚੇਨ ਦੀ ਲੋੜ ਹੁੰਦੀ ਹੀ ਹੈ। ਉਨ੍ਹਾਂ ਨੂੰ ਬਾਈਕ, ਕਾਰ ਜਾਂ ਹੋਰ ਜ਼ਰੂਰੀ ਚਾਬੀਆਂ ਰੱਖਣ ਲਈ ਇਸ ਦੀ ਲੋੜ ਹੁੰਦੀ ਹੈ। ਲੜਕੇ ਵੀ ਇਸ ਨੂੰ ਲਗਭਗ ਹਰ ਸਮੇਂ ਆਪਣੇ ਨਾਲ ਰੱਖਦੇ ਹਨ। ਤੁਸੀਂ ਆਪਣੇ ਪਾਰਟਨਰ ਨੂੰ ਤੋਹਫ਼ੇ ਵਜੋਂ ਕੀ ਚੇਨ ਦੇ ਸਕਦੇ ਹੋ।

ਬਾਹਰ ਘੁੰਮਣਾ


ਅਕਸਰ ਮੁੰਡੇ ਤੁਹਾਨੂੰ ਡੇਟ 'ਤੇ ਲੈ ਜਾਂਦੇ ਹਨ। ਇਸ ਨਵੇਂ ਸਾਲ 'ਤੇ ਤੁਸੀਂ ਆਪਣੇ ਇਸ ਤੋਹਫ਼ੇ ਨਾਲ ਉਨ੍ਹਾਂ ਨੂੰ ਹੈਰਾਨ ਕਰ ਸਕਦੇ ਹੋ। ਤੁਸੀਂ ਆਪਣੇ ਬੁਆਏਫ੍ਰੈਂਡ ਜਾਂ ਪਤੀ ਨੂੰ ਡੇਟ 'ਤੇ ਲੈ ਜਾ ਸਕਦੇ ਹੋ। ਸੈਰ ਕਰਨ ਦੀ ਯੋਜਨਾ ਬਣਾਓ। ਉਨ੍ਹਾਂ ਦੇ ਮਨਪਸੰਦ ਸਥਾਨ 'ਤੇ ਜਾਓ। ਉਨ੍ਹਾਂ ਲਈ ਉਹ ਪਲ ਕਿਸੇ ਪਿਆਰੇ ਤੋਹਫੇ ਤੋਂ ਘੱਟ ਨਹੀਂ ਹੋਵੇਗਾ।

In The Market