ਮਿਲਾਨ- ਕ੍ਰਿਸਮਸ ਦਾ ਤਿਉਹਾਰ ਉਨਾਂ ਗੈਰ ਯੂਰਪੀਅਨ ਸ਼ਰਨਾਰਥੀਆਂ ਲਈ ਮੰਦਭਾਗਾ ਸਾਬਿਤ ਹੋਇਆ ਹੈ ਜੋ ਕਿ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦੇ ਮੰਤਵ ਦੇ ਨਾਲ ਬੇੜੇ 'ਤੇ ਸਵਾਰ ਹੋ ਕੇ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀਅਨ ਮੁਲਕਾਂ ਵੱਲ ਨਿਕਲੇ ਸਨ। ਗਰੀਸ ਦੀ ਜਲ ਸੈਨਾ ਨੇ ਇਕ ਸਮੁੰਦਰੀ ਬੇੜੇ ਨੂੰ ਪਾਣੀ ਵਿੱਚ ਡਿਕ ਡੋਲੇ ਖਾਂਦਿਆਂ ਵੇਖਿਆ ਸੀ, ਜਿਸ ਵਿੱਚ ਕਿ 80 ਸਰਨਾਰਥੀ ਸਵਾਰ ਸਨ, ਜਿਨਾਂ ਵਿਚੋਂ 11 ਉਸੇ ਸਮੇਂ ਹੀ ਡੁੱਬ ਗਏ ਸਨ ਜਦੋਂ ਕਿ 16 ਹੋਰ ਸਰਨਾਰਥੀਆਂ ਦੀਆਂ ਲਾਸ਼ਾਂ ਨੂੰ ਦੂਜੇ ਦਿਨ ਪਾਣੀ ਵਿਚੋਂ ਬਾਹਰ ਕੱਢਿਆ ਗਿਆ।
Also Read: 15 ਜਨਵਰੀ ਨੂੰ SKM ਦੀ ਅਹਿਮ ਮੀਟਿੰਗ: ਕਿਸਾਨਾਂ ਦੇ ਚੋਣਾਂ ਲੜਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ
ਬਚਾਅ ਕਾਰਜਾਂ ਵਿਚ ਲੱਗੀ ਪੁਲਸ ਟੁਕੜੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 52 ਵਿਅਕਤੀਆਂ ਨੂੰ ਜਿਉਂਦੇ ਬਚਾ ਲਿਆ ਗਿਆ ਹੈ ਜਿਹਨਾਂ ਵਿਚ 11 ਔਰਤਾਂ ਅਤੇ 27 ਬੱਚੇ ਸ਼ਾਮਿਲ ਹਨ। ਰਫਿਉਜੀਆਂ ਲਈ ਕੰਮ ਕਰਨ ਵਾਲੀ ਗਰੀਸ ਦੀ ਰਾਸ਼ਟਰੀ ਸੰਸਥਾ ਨੇ ਦੱਸਿਆ ਕਿ ਇਸ ਸਾਲ 1 ਲੱਖ 16 ਹਜਾਰ ਰਫੀਉਜੀਆਂ ਨੇ ਮੈਡੀਟੇਰੀਅਨ ਸਾਗਰ ਨੂੰ ਪਾਰ ਕਰਕੇ ਯੁਰਪੀਅਨ ਮੁਲਕਾਂ ਅੰਦਰ ਸ਼ਰਨ ਲਈ ਹੈ।ਜਿਹਨਾਂ ਵਿਚੋਂ 55 ਪ੍ਰਤੀਸ਼ਤ ਸਰਨਾਰਥੀ ਇਟਲੀ ਦੇ ਕੈਂਪਾਂ ਵਿੱਚ ਰੱਖੇ ਹੋਏ ਹਨ।
Also Read: ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Turn, ਕਿਹਾ-'ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ'
ਇੱਥੇ ਦੱਸਣਯੋਗ ਹੈ ਕਿ ਤੁਰਕੀ, ਲੀਬੀਆ ਅਤੇ ਅਫਰੀਕਨ ਤੇ ਅਰਬੀ ਮੁਲਕਾਂ ਨਾਲ਼ ਸਬੰਧਿਤ ਵੱਡੀ ਗਿਣਤੀ ਵਿਚ ਸਰਨਾਰਥੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਅਕਸਰ ਮੈਡੀਟੇਰੀਅਨ ਸਾਗਰ ਰਾਹੀਂ ਯੂਰਪੀ ਮੁਲਕਾਂ ਵੱਲ ਬੇੜਿਆਂ 'ਤੇ ਸਵਾਰ ਹੋ ਕੇ ਆਉਂਦੇ ਹਨ, ਜਿਸ ਨੂੰ ਰੋਕਣ ਲਈ ਕੁਝ ਦਿਨ ਪਹਿਲਾ ਯੁਰਪੀਅਨ ਮੁਲਕਾਂ ਦੀ ਬਰੱਸਲਜ ਵਿਖੇ ਇਕ ਮੀਟਿੰਗ ਵੀ ਹੋਈ ਸੀ ਅਤੇ ਰੂਸ ਨੂੰ ਆਪਣੀਆਂ ਸਰਹੱਦਾਂ ਤੇ ਹੋਰ ਨਜਰਸਾਨੀ ਵਧਾਉਣ ਲਈ ਕਿਹਾ ਗਿਆ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी