LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Turn, ਕਿਹਾ-'ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ'

26d tomar

ਨਵੀਂ ਦਿੱਲੀ- 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਕੀ ਮੋਦੀ ਸਰਕਾਰ (Modi Government) ਫਿਰ ਤੋਂ ਖੇਤੀ ਕਾਨੂੰਨ ਬਿੱਲ (Agriculture Law) ਲਿਆਏਗੀ। ਦੇਸ਼ ’ਚ ਇਸ ਗੱਲ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਇਸ ਚਰਚਾ ਦਰਮਿਆਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। 

Also Read: ਸਿੱਧੂ ਦੇ ਪੁਲਿਸ ਬਾਰੇ ਇਤਰਾਜ਼ਯੋਗ ਬਿਆਨ 'ਤੇ ਚੰਡੀਗੜ੍ਹ ਦੇ DSP ਦਾ ਠੋਕਵਾਂ ਜਵਾਬ

ਖੇਤੀਬਾੜੀ ਮੰਤਰੀ ਤੋਮਰ ਨੇ ਟਵੀਟ ਕੀਤਾ, ‘‘ਖੇਤੀ ਕਾਨੂੰਨ ਮੁੜ ਲਿਆਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ। ਕਿਸਾਨਾਂ ਦਾ ਮਾਣ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਕਾਂਗਰਸ ਆਪਣੀ ਅਸਫ਼ਲਤਾਵਾਂ ’ਤੇ ਪਰਦਾ ਪਾਉਣ ਲਈ ਭਰਮ ਫੈਲਾਉਣ ਦਾ ਨਕਾਰਾਤਮਕ ਕੰਮ ਕਰਦੀ ਹੈ, ਇਸ ਤੋਂ ਕਿਸਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। 

Also Read: ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ

ਇਹ ਪ੍ਰਚਾਰ ਬਿਲਕੁਲ ਗਲਤ ਹੈ: ਤੋਮਰ
ਦਰਅਸਲ ਖੇਤੀਬਾੜੀ ਮੰਤਰੀ ਨੇ ਨਾਗਪੁਰ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਸੀਂ ਖੇਤੀ ਸੋਧ ਕਾਨੂੰਨ ਲਿਆਏ ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਏ। ਜੋ ਆਜ਼ਾਦੀ ਦੇ ਕਰੀਬ 70 ਸਾਲ ਬਾਅਦ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਲਿਆਂਦਾ ਗਿਆ ਵੱਡਾ ਸੁਧਾਰ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤੋਂ ਨਿਰਾਸ਼ ਨਹੀਂ ਹੈ। ਅਸੀਂ ਇਕ ਕਦਮ ਪਿੱਛੇ ਹਟੇ ਅਤੇ ਅਸੀਂ ਫਿਰ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਹਨ। 

Also Read: BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਰਾਮਦ ਕੀਤੀ 22 ਕਿਲੋ ਹੈਰੋਇਨ

ਇਸ ਬਿਆਨ ’ਤੇ ਯੂ-ਟਰਨ ਲੈਂਦੇ ਹੋਏ ਤੋਮਰ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨਵਾਂ ਬਿੱਲ ਲਿਆਉਣ ਦੇ ਸਵਾਲ ’ਤੇੇ ਕਿਹਾ ਕਿ ਅਸੀਂ ਇਹ ਨਹੀਂ ਕਿਹਾ ਹੈ, ਇਹ ਬਿਲਕੁਲ ਗਲਤ ਪ੍ਰਚਾਰ ਹੈ। ਖੇਤੀ ਕਾਨੂੰਨ ’ਤੇ ਕੇਂਦਰ ਦੇ ਇਕ ਕਦਮ ਪਿੱਛੇ ਹਟਣ ਨੂੰ ਲੈ ਕੇ ਸਵਾਲ ਦੇ ਜਵਾਬ ਵਿਚ ਤੋਮਰ ਬੋਲੇ ਕਿ ਮੈਂ ਇਹ ਕਿਹਾ ਹੈ ਕਿ ਭਾਰਤ ਸਰਕਾਰ ਨੇ ਚੰਗੇ ਕਾਨੂੰਨ ਬਣਾਏ ਸਨ। ਉਨ੍ਹਾਂ ਨੇ ਕਿਹਾ ਕਿ ਲਾਜ਼ਮੀ ਕਾਰਨਾਂ ਤੋਂ ਅਸੀਂ ਲੋਕਾਂ ਨੇ ਉਨ੍ਹਾਂ ਨੂੰ ਵਾਪਸ ਲਿਆ। ਭਾਰਤ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। 

In The Market