LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਦੇ ਪੁਲਿਸ ਬਾਰੇ ਇਤਰਾਜ਼ਯੋਗ ਬਿਆਨ 'ਤੇ ਚੰਡੀਗੜ੍ਹ ਦੇ DSP ਦਾ ਠੋਕਵਾਂ ਜਵਾਬ

26d dsp

ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪੁਲਿਸ ਬਾਰੇ ਇਤਰਾਜ਼ਯੋਗ ਸ਼ਬਦਾਂ ਨੂੰ ਲੈ ਕੇ ਘਿਰ ਗਏ ਹਨ। ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਿੱਧੂ ਨੂੰ ਫੋਰਸ ਦੀ ਸੁਰੱਖਿਆ ਛੱਡਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਰਿਕਸ਼ਾ ਵਾਲਾ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੇਗਾ।

Also Read: ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ

ਨਵਜੋਤ ਸਿੱਧੂ ਕੁਝ ਦਿਨ ਪਹਿਲਾਂ ਹੀ ਸੁਲਤਾਨਪੁਰ ਲੋਧੀ ਗਏ ਸਨ। ਉੱਥੇ ਹੀ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਦੇ ਜੋਸ਼ 'ਚ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਇੱਕ ਦਬਕਾ ਵੀ ਮਾਰਿਆ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦੇਵੇਗਾ।   ਜਿਸ ਤੋਂ ਬਾਅਦ ਪੁਲਿਸ ਫੋਰਸ 'ਚ ਸਿੱਧੂ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ।

ਡੀਐੱਸਪੀ ਚੰਦੇਲ ਨੇ ਕਵਿਤਾ ਨਾਲ ਕੀਤੀ ਸ਼ੁਰੂਆਤ
ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਭ ਤੋਂ ਪਹਿਲਾਂ ਸ਼ਾਇਰੀ ਦੇ ਅੰਦਾਜ਼ ਵਿੱਚ ਸਿੱਧੂ ਨੂੰ ਜਵਾਬ ਦਿੱਤਾ। ਚੰਦੇਲ ਨੇ ਕਿਹਾ, 'ਸਿਆਸਤ ਦੇ ਰੰਗਾਂ 'ਚ ਇੰਨਾ ਨਾ ਡੁੱਬੋ ਕਿ ਸੂਰਬੀਰਾਂ ਦੀ ਸ਼ਹਾਦਤ ਯਾਦ ਨਾ ਆਵੇ, ਜ਼ਰਾ ਯਾਦ ਕਰ ਲਵੋ ਵਾਅਗੇ ਜ਼ੁਬਾਨ ਦੇ, ਜੇਕਰ ਤੁਹਾਨੂੰ ਤੁਹਾਡੀ ਜ਼ੁਬਾਨ ਦਾ ਕਿਹਾ ਯਾਦ ਆਏ।' ਇਸ ਤੋਂ ਬਾਅਦ ਚੰਦੇਲ ਨੇ ਕਿਹਾ ਕਿ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਧੂ ਆਪਣੇ ਸਾਥੀ ਨੂੰ ਪੁਲਿਸ ਬਾਰੇ ਇਤਰਾਜ਼ਯੋਗ ਗੱਲਾਂ ਕਹਿ ਰਹੇ ਹਨ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹ ਫੋਰਸ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਦੀ ਰੱਖਿਆ ਕਰਦੀ ਹੈ।

Also Read: BSF ਨੂੰ ਮਿਲੀ ਵੱਡੀ ਸਫਲਤਾ, ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਰਾਮਦ ਕੀਤੀ 22 ਕਿਲੋ ਹੈਰੋਇਨ

ਅਜਿਹਾ ਹੈ ਤਾਂ ਫੋਰਸ ਵਾਪਸ ਕਰ ਘੁੰਮਣ ਸਿੱਧੂ
ਜੇ ਅਜਿਹਾ ਹੈ, ਤਾਂ ਫੋਰਸ ਵਾਪਸ ਕਰੋ ਅਤੇ ਆਪਣੇ ਆਪ ਹੀ ਘੁੰਮੋ। ਸਿੱਧੂ ਆਪਣੇ ਨਾਲ 20 ਬੰਦਿਆਂ ਦੀ ਕੰਪਨੀ ਨਾਲ ਸਫ਼ਰ ਕਰਦੇ ਹਨ। ਫੋਰਸ ਦੇ ਬਿਨਾਂ ਰਿਕਸ਼ਾ ਚਾਲਕ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਉਨ੍ਹਾਂ ਸਿੱਧੂ ਦੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਦੀ ਪੁਲਿਸ ਵਲੋਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਦੀ ਜ਼ਮੀਰ ਵੀ ਹੈ ਤੇ ਇਜ਼ੱਤ ਵੀ। ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਪੂਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਸਿੱਧੂ ਦੇ ਵਿਵਾਦਤ ਬੋਲ
ਨਵਜੋਤ ਸਿੱਧੂ ਵਿਵਾਦਿਤ ਭਾਸ਼ਣ ਨੂੰ ਲੈ ਕੇ ਕਈ ਵਾਰ ਘਿਰ ਚੁੱਕੇ ਹਨ। ਕੁਝ ਦਿਨ ਪਹਿਲਾਂ ਲਖੀਮਪੁਰ ਖੇੜੀ ਵਿੱਚ ਮਾਰਚ ਵਿੱਚ ਕਿਸਾਨਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਮੂੰਹੋਂ ਅਪਮਾਨਜਨਕ ਸ਼ਬਦ ਨਿਕਲੇ ਸਨ। ਫਿਰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਅਪਸ਼ਬਦ ਬੋਲੇ। ਇਸ ਦੇ ਨਾਲ ਹੀ ਸਿੱਧੂ ਵਿਰੋਧੀਆਂ ਬਾਰੇ ਕਈ ਵਾਰ ਭੱਦੇ ਸ਼ਬਦ ਬੋਲ ਚੁੱਕੇ ਹਨ।

In The Market