LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ

26 dec 10

ਇਸਲਾਮਾਬਾਦ : ਪਾਕਿਸਤਾਨ ਕ੍ਰਿਕਟ ਲਈ ਬੁਰੀ ਖਬਰ ਸਾਹਮਣੇ ਆਈ ਹੈ। ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ (Shoaib Akhtar) ਦੇ ਘਰ ਸੋਗ ਦਾ ਮਾਹੌਲ ਹੈ। ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਸ਼ੋਏਬ ਅਖਤਰ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਖੇਡ ਜਗਤ ਦੇ ਕਈ ਵੱਡੇ ਸਿਤਾਰਿਆਂ ਨੇ ਇਸ 'ਤੇ ਦੁੱਖ ਪ੍ਰਗਟ ਕੀਤਾ ਹੈ।ਸ਼ੋਏਬ ਨੇ ਟਵੀਟ ਕੀਤਾ ਕਿ ਮੇਰੀ ਮਾਂ ਹੀ ਮੇਰਾ ਸਭ ਕੁਝ ਸੀ, ਉਹ ਸਾਨੂੰ ਛੱਡ ਕੇ ਸਵਰਗ ਚਲੀ ਗਈ। ਇਹ ਅੱਲ੍ਹਾ ਤਾਲਾ ਦੀ ਮਰਜ਼ੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਉਨ੍ਹਾਂ ਨੂੰ ਹਾਲ ਹੀ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸ਼ੋਏਬ ਦੀ ਮਾਂ ਨੇ ਹਸਪਤਾਲ 'ਚ ਹੀ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਇਸਲਾਮਾਬਾਦ ਵਿੱਚ ਹੀ ਕੀਤਾ ਜਾਵੇਗਾ।

Also  Read : ਬਿਹਾਰ ਦੇ ਮੁਜ਼ੱਫਰਪੁਰ 'ਚ ਨੂਡਲਜ਼ ਫੈਕਟਰੀ 'ਚ ਧਮਾਕਾ, 6 ਦੀ ਮੌਤ

ਅਖਤਰ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸੁੱਟੀ ਸੀ ਸਭ ਤੋਂ ਤੇਜ਼ ਗੇਂਦ  

ਸ਼ੋਏਬ ਅਖਤਰ ਨੂੰ ਦੁਨੀਆ ਦਾ ਸਭ ਤੋਂ ਤੇਜ਼ ਅਤੇ ਸ਼ਾਨਦਾਰ ਗੇਂਦਬਾਜ਼ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਰਾਵਲਪਿੰਡੀ ਐਕਸਪ੍ਰੈਸ (Rawalpindi Express) ਵੀ ਕਿਹਾ ਜਾਂਦਾ ਹੈ। ਸ਼ੋਏਬ ਅਖਤਰ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸਭ ਤੋਂ ਤੇਜ਼ ਗੇਂਦ 161 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸੁੱਟੀ। ਉਨ੍ਹਾਂ ਨੇ ਇਹ ਕਾਰਨਾਮਾ 2002 'ਚ ਨਿਊਜ਼ੀਲੈਂਡ ਖਿਲਾਫ ਕੀਤਾ ਸੀ।

Also Read : ਬਿਹਾਰ ਦੇ ਮੁਜ਼ੱਫਰਪੁਰ 'ਚ ਨੂਡਲਜ਼ ਫੈਕਟਰੀ 'ਚ ਧਮਾਕਾ, 6 ਦੀ ਮੌਤ

ਉਨ੍ਹਾਂ ਨੇ 2011 ਵਿਸ਼ਵ ਕੱਪ ਤੋਂ ਬਾਅਦ ਲਿਆ ਸੀ ਕ੍ਰਿਕਟ ਤੋਂ ਸੰਨਿਆਸ    

46 ਸਾਲਾ ਸ਼ੋਏਬ ਅਖਤਰ (Shoaib Akhtar) ਨੇ ਪਾਕਿਸਤਾਨ ਟੀਮ (Pakistan Team) ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 224 ਮੈਚ ਖੇਡੇ ਹਨ। ਉਸਨੇ 46 ਟੈਸਟ, 163 ਵਨਡੇ ਅਤੇ 15 ਟੀ-20 ਮੈਚ ਖੇਡੇ। ਇਸ ਦੌਰਾਨ ਸ਼ੋਏਬ ਅਖਤਰ ਨੇ ਟੈਸਟ 'ਚ 178, ਵਨਡੇ 'ਚ 247 ਅਤੇ ਟੀ-20 'ਚ 19 ਵਿਕਟਾਂ ਹਾਸਲ ਕੀਤੀਆਂ ਹਨ। ਸ਼ੋਏਬ ਨੇ 2011 ਵਨਡੇ ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਦੋਂ ਉਸਦੀ ਉਮਰ 36 ਸਾਲ ਸੀ। ਸ਼ੋਏਬ ਅਖਤਰ ਆਪਣੇ ਕਰੀਅਰ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਵੀ ਖੇਡ ਚੁੱਕੇ ਹਨ। ਇਸ 'ਚ ਉਸ ਨੇ ਸਿਰਫ ਤਿੰਨ ਮੈਚ ਖੇਡੇ। ਸ਼ੋਏਬ 2008 ਦੇ ਪਹਿਲੇ ਆਈਪੀਐਲ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਲਈ ਖੇਡੇ।  

In The Market