LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਜਨਵਰੀ ਨੂੰ SKM ਦੀ ਅਹਿਮ ਮੀਟਿੰਗ: ਕਿਸਾਨਾਂ ਦੇ ਚੋਣਾਂ ਲੜਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ

26d skm

ਚੰਡੀਗੜ੍ਹ- ਪੰਜਾਬ ਦੇ ਕਿਸਾਨ ਸੰਗਠਨਾਂ ਦੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਕਿਸਾਨ ਸੁੰਯੁਕਤ ਮੋਰਚਾ 15 ਜਨਵਰੀ ਨੂੰ ਅਹਿਮ ਫੈਸਲਾ ਲੈ ਸਕਦੀ ਹੈ। ਪੰਜਾਬ ਦੀਆਂ 32 ਵਿਚੋਂ 25 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਬਣਾ ਲਿਆ ਹੈ। ਮੋਰਚੇ ਦਾ ਮੁੱਖ ਮੰਤਰੀ ਚਹਿਰਾ SKM ਦਾ ਚਿਹਰਾ ਰਹੇ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ।

Also Read: ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Turn, ਕਿਹਾ-'ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ'

ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਵੀ ਪਾਰਟੀ ਬਣਾ ਚੁੱਕੇ ਹਨ। ਇਹ ਦੋਵੇਂ ਨੇਤਾ ਹੁਣ ਤੱਕ ਸੰਯੁਕਤ ਕਿਸਾਨ ਮੋਰਚਾ ਵਿਚ ਅਹਿਮ ਭੂਮਿਕਾ ਵਿਚ ਰਹੇ ਹਨ। ਜੇਕਰ ਇਹ ਫਿਰ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਵਿਚ ਸ਼ਾਮਲ ਹੋਏ ਤਾਂ ਫਿਰ ਸਿਆਸਤ ਉੱਤੇ ਬਵਾਲ ਹੋਣਾ ਤੈਅ ਹੈ।

Also Read: ਸਿੱਧੂ ਦੇ ਪੁਲਿਸ ਬਾਰੇ ਇਤਰਾਜ਼ਯੋਗ ਬਿਆਨ 'ਤੇ ਚੰਡੀਗੜ੍ਹ ਦੇ DSP ਦਾ ਠੋਕਵਾਂ ਜਵਾਬ

ਰਾਜੇਵਾਲ ਦੀ SSM ਤੇ ਚੜੂਨੀ ਦੀ ਸੰਯੁਕਤ ਸੰਘਰਸ਼ ਪਾਰਟੀ
ਬਲਬੀਰ ਰਾਜੇਵਾਲ ਦੀ ਅਗਵਾਈ ਵਿਚ 25 ਕਿਸਾਨ ਸੰਗਠਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਹੈ। ਇਸ ਵਿਚ 22 ਕਿਸਾਨ ਸੰਗਠਨ ਇਕਜੁੱਟ ਹਨ ਜਦਕਿ 3 ਸੰਗਠਨ ਸਮਰਥਨ ਦੀ ਸਹਿਮਤੀ ਦੇ ਚੁੱਕੇ ਹਨ। ਉਥੇ ਹੀ ਗੁਰਨਾਮ ਸਿੰਘ ਵੀ ਸੰਯੁਕਤ ਸੰਘਰਸ਼ ਪਾਰਟੀ ਬਣਾ ਚੁੱਕੇ ਹਨ। ਚੜੂਨੀ ਵੀ ਪੰਜਾਬ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚਾ ਦੀ ਮੇਨ ਲੀਡਰਸ਼ਿਪ ਵਿਚ ਇਹ ਦੋਵੇਂ ਨੇਤਾ ਰਹੇ ਹਨ। ਇਥੋਂ ਤੱਕ ਕਿ ਅੰਦੋਲਨ ਖਤਮ ਕਰਨ ਦੇ ਲਈ ਕੇਂਦਰ ਨਾਲ ਗੱਲਬਾਤ ਵਾਲੀ 5 ਮੈਂਬਰੀ ਹਾਈਪਾਵਰ ਕਮੇਟੀ ਵਿਚ ਵੀ ਇਹ ਦੋਵੇਂ ਨੇਤਾ ਮੌਜੂਦ ਸਨ।

Also Read: ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ

SKM ਦਾ ਨਾਂ ਵਰਤਿਆ ਤਾਂ ਹੋਵੇਗੀ ਕਾਰਵਾਈ
ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਡੱਲੇਵਾਲ ਤੇ ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਉਹ ਚੋਣ ਨਹੀਂ ਲੜੇਗਾ। ਮੋਰਚਾ ਦੇਸ਼ ਭਰ ਦੇ 400 ਤੋਂ ਵਧੇਰੇ ਕਿਸਾਨ ਸੰਗਠਨਾਂ ਦਾ ਸਾਂਝਾ ਮੰਚ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿਚ ਚੋਣਾਂ ਦੇ ਲਈ ਸਹਿਮਤੀ ਨਹੀਂ ਬਣੀ। ਜੋ ਚੋਣਾਂ ਲੜ ਰਹੇ ਹਨ ਉਹ ਸੰਯੁਕਤ ਕਿਸਾਨ ਮੋਰਚਾ ਦੇ ਨਾਂ ਦੀ ਵਰਤੋਂ ਨਹੀਂ ਕਰਨਗੇ। ਜੇਕਰ ਅਜਿਹਾ ਹੋਇਆ ਤਾਂ ਫਿਰ ਮੋਰਚਾ ਅਨੁਸ਼ਾਸਨਿਕ ਕਾਰਵਾਈ ਕਰੇਗਾ।

ਪਹਿਲਾਂ ਤੋਂ ਤੈਅ ਹੈ SKM ਦੀ ਮੀਟਿੰਗ
ਸੰਯੁਕਤ ਕਿਸਾਮ ਮੋਰਚਾ ਦੀ 15 ਜਨਵਰੀ ਦੀ ਮੀਟਿੰਗ ਪਹਿਲਾਂ ਤੋਂ ਤੈਅ ਹੈ। ਜਦੋਂ ਕਿਸਾਨ ਅੰਦੋਲਨ ਖਤਮ ਕੀਤਾ ਗਿਆ ਸੀ ਤਾਂ ਕੇਂਦਰ ਦੇ ਨਾਲ MSP ਉੱਤੇ ਕਮੇਟੀ ਬਣਾਉਣ, ਕਿਸਾਨਾਂ ਉੱਤੇ ਦਰਜ ਕੇਸ ਵਾਪਸ ਲੈਣ ਸਣੇ ਕੁਝ ਹੋਰ ਮੰਗਾਂ ਉੱਤੇ ਸਹਿਮਤੀ ਬਣੀ ਸੀ। ਉਨ੍ਹਾਂ ਉੱਤੇ ਕੀ ਵਿਕਾਸ ਹੋਇਆ, ਇਸ ਉੱਤੇ ਚਰਚਾ ਦੇ ਲਈ ਇਹ ਮੀਟਿੰਗ ਪਗਿਲਾਂ ਤੋਂ ਹੀ ਤੈਅ ਹੈ। ਇਸ ਵਿਚਾਲੇ ਕਿਸਾਨ ਸੰਗਠਨ ਚੋਣ ਮੈਦਾਨ ਵਿਚ ਕੁੱਦ ਗਏ, ਇਸ ਲਈ ਹੁਣ ਮੰਗਾਂ ਦੇ ਇਲਾਵਾ ਇਸ ਉੱਤੇ ਵੀ ਚਰਚਾ ਹੋਣੀ ਤੈਅ ਹੈ।

In The Market