ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ (Municipal elections) ਦੇ ਨਤੀਜੇ ਅੱਜ ਯਾਨੀ ਸੋਮਵਾਰ ਨੂੰ ਐਲਾਨੇ ਜਾਣਗੇ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਚੋਣ ਵੀ ਖਾਸ ਮੰਨੀ ਜਾ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। 35 ਵਾਰਡਾਂ ਵਿੱਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ। ਦੱਸ ਦਈਏ ਕਿ ਗਿਣਤੀ ਦੌਰਾਨ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ।
Also Read : ਚੰਡੀਗੜ੍ਹ ‘ਚ Omicron ਕਾਰਨ ਵਧੀ ਚਿੰਤਾ, 2 ਨਵੇਂ ਮਾਮਲੇ ਆਏ ਸਾਹਮਣੇ
ਇਸ ਵਾਰ ਨਗਰ ਨਿਗਮ ਚੋਣਾਂ (Municipal elections) ਵਿੱਚ 60 ਫੀਸਦੀ ਵੋਟਿੰਗ ਹੋਈ ਹੈ। ਕੁੱਲ 6 ਲੱਖ 33 ਹਜ਼ਾਰ 475 ਵੋਟਰਾਂ ਨੇ ਆਪਣੀ ਵੋਟ ਪਾਈ ਸੀ। ਜੋ ਪਿਛਲੀਆਂ ਚੋਣਾਂ ਨਾਲੋਂ ਥੋੜ੍ਹਾ ਵੱਧ ਹੈ। 2016 ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ 59.5 ਸੀ। ਜਾਣਕਾਰੀ ਅਨੁਸਾਰ ਵਾਰਡ ਨੰਬਰ 16 ਵਿੱਚ ਸਭ ਤੋਂ ਵੱਧ (72.81 ਫੀਸਦੀ) ਵੋਟਿੰਗ ਹੋਈ। ਇਸ ਦੇ ਨਾਲ ਹੀ ਸਭ ਤੋਂ ਘੱਟ (42.66 ਫੀਸਦੀ) ਵੋਟਿੰਗ ਵਾਰਡ ਨੰਬਰ 23 ਵਿੱਚ ਹੋਈ। ਸਾਲ 2016 ਵਿੱਚ ਚੰਡੀਗੜ੍ਹ ਵਿੱਚ ਕੁੱਲ 26 ਵਾਰਡ ਸਨ, ਜੋ ਹੁਣ ਵਧਾ ਕੇ 35 ਕਰ ਦਿੱਤੇ ਗਏ ਹਨ।
Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾਂ ਯੋਜਨਾ
ਆਲ ਰਾਊਂਡ ਮੁਕਾਬਲਾ
ਚੰਡੀਗੜ੍ਹ ਨਗਰ ਨਿਗਮ ਚੋਣਾਂ ‘ਚ ਇਸ ਵਾਰ ਭਾਜਪਾ, ਕਾਂਗਰਸ, ‘ਆਪ’ ਅਤੇ ਅਕਾਲੀ ਦਲ + ਬਸਪਾ ਦੇ ਗਠਜੋੜ ‘ਚ ਚੌਤਰਫਾ ਮੁਕਾਬਲਾ ਹੈ। ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਬਸਪਾ ਨਾਲ ਗਠਜੋੜ ਕਰਕੇ ਮੈਦਾਨ ਵਿੱਚ ਹੈ। 2016 ਵਿੱਚ, ਭਾਜਪਾ-ਅਕਾਲੀ ਦਲ (Akali Dal) ਗਠਜੋੜ ਨੇ 26 ਵਿੱਚੋਂ 20 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਦੇ ਨਾਲ ਹੀ ਚਾਰ ਸੀਟਾਂ ਕਾਂਗਰਸ ਦੇ ਹੱਥ ਆਈਆਂ, ਬਾਕੀ ਦੀ ਇੱਕ ਸੀਟ ਅਕਾਲੀ ਤੇ ਹੋਰ ਆਜ਼ਾਦ ਉਮੀਦਵਾਰਾਂ ਨੇ ਜਿੱਤੀ।



