ਅੰਬਾਲਾ-ਦਿੱਲੀ ਹਾਈਵੇਅ ‘ਤੇ ਆਪਸ ‘ਚ ਭਿੜੀਆਂ 3 ਬੱਸਾਂ, 5 ਦੀ ਮੌਤ, 10 ਜ਼ਖਮੀ

ਹਰਿਆਣਾ : ਹਰਿਆਣਾ ਦੇ ਅੰਬਾਲਾ-ਦਿੱਲੀ ਹਾਈਵੇਅ (Ambala-Delhi Highway) ‘ਤੇ ਸੋਮਵਾਰ ਸਵੇਰੇ ਹੋਏ ਇੱਕ ਵੱਡੇ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ…

ਹਰਿਆਣਾ : ਹਰਿਆਣਾ ਦੇ ਅੰਬਾਲਾ-ਦਿੱਲੀ ਹਾਈਵੇਅ (Ambala-Delhi Highway) ‘ਤੇ ਸੋਮਵਾਰ ਸਵੇਰੇ ਹੋਏ ਇੱਕ ਵੱਡੇ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸਵੇਰੇ 3 ਵਜੇ ਕਟੜਾ ਤੋਂ ਦਿੱਲੀ ਜਾ ਰਹੀਆਂ 3 ਟੂਰਿਸਟ ਡੀਲਕਸ ਬੱਸਾਂ ਆਪਸ ‘ਚ ਟਕਰਾ ਗਈਆਂ। ਇਹ ਹਾਦਸਾ ਹੀਲਿੰਗ ਟੱਚ ਹਸਪਤਾਲ (Healing Touch Hospital) ਨੇੜੇ ਵਾਪਰਿਆ।

Also Read : ਅੱਜ ਆਉਣਗੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ

ਲੋਕਾਂ ਨੇ ਪੁਲਿਸ ਨਾਲ ਮਿਲ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਬੱਸ ‘ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਹਾਦਸੇ ਦੇ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ। ਜਦੋਂ ਸਾਹਮਣੇ ਵਾਲੀ ਬੱਸ ਅਚਾਨਕ ਰੁਕ ਗਈ ਤਾਂ ਪਿਛਲੀਆਂ ਦੋਵੇਂ ਬੱਸਾਂ ਉਸ ਨਾਲ ਟਕਰਾ ਗਈਆਂ। ਹਾਲਾਂਕਿ ਤਿੰਨੋਂ ਬੱਸਾਂ ਹਾਈਵੇਅ ਦੇ ਕਿਨਾਰੇ ਚੱਲ ਰਹੀਆਂ ਸਨ, ਇਸ ਲਈ ਵੱਡੇ ਹਾਦਸੇ ਤੋਂ ਬਾਅਦ ਵੀ ਹਾਈਵੇਅ ‘ਤੇ ਆਵਾਜਾਈ ਜਾਰੀ ਰਹੀ।

Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾਂ ਯੋਜਨਾ

ਮ੍ਰਿਤਕਾਂ ਦੀ ਪਛਾਣ 44 ਸਾਲਾ ਮੀਨਾ ਦੇਵੀ ਵਾਸੀ ਛੱਤੀਸਗੜ੍ਹ, 21 ਸਾਲਾ ਰਾਹੁਲ ਵਾਸੀ ਝਾਰਖੰਡ, 53 ਸਾਲਾ ਰੋਹਿਤ ਵਾਸੀ ਛੱਤੀਸਗੜ੍ਹ, 22 ਸਾਲਾ ਪ੍ਰਦੀਪ ਵਾਸੀ ਖੁਸ਼ੀ ਨਗਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜਦੋਂ ਕਿ ਇਕ ਮ੍ਰਿਤਕ ਦੀ ਹਾਲੇ ਫੌਰੀ ਸ਼ਨਾਖ਼ਤ ਨਹੀਂ ਹੋ ਸਕੀ। ਲਾਸ਼ਾਂ ਅੰਬਾਲਾ ਸ਼ਹਿਰ ਦੀ ਮੋਰਚਰੀ ਵਿੱਚ ਰੱਖੀਆਂ ਗਈਆਂ ਹਨ।

Leave a Reply

Your email address will not be published. Required fields are marked *