LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ Omicron ਕਾਰਨ ਵਧੀ ਚਿੰਤਾ, 2 ਨਵੇਂ ਮਾਮਲੇ ਆਏ ਸਾਹਮਣੇ

26d chd

ਚੰਡੀਗੜ੍ਹ- ਪੰਜਾਬ ਵਿਚ ਓਮੀਕਰੋਨ ਕਾਰਨ ਚਿੰਤਾ ਵਧਦੀ ਜਾ ਰਹੀ ਹੈ। ਚੰਡੀਗੜ੍ਹ ਵਿਚ ਇੱਕ 80 ਸਾਲਾ ਵਿਅਕਤੀ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ, ਸਮੇਤ ਦੋ ਲੋਕਾਂ ਦੇ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਨਮੂਨੇ ਪਾਜ਼ੇਟਿਵ ਆਏ ਹਨ। ਦੱਸਣਯੋਗ ਹੈ ਕਿ ਪੰਜ ਲੋਕਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ NCDC ਨਵੀਂ ਦਿੱਲੀ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਦੋ ਓਮੀਕਰੋਨ ਵੇਰੀਐਂਟ ਲਈ ਪਾਜ਼ੇਟਿਵ ਪਾਏ ਗਏ।

Also Read: ਮਹਾਰਾਸ਼ਟਰ ’ਚ 52 ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ, ਸਕੂਲ ਸੀਲ

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇੱਕ 80 ਸਾਲਾ ਪੁਰਸ਼ ਹੈ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਪਰ ਲੱਛਣ ਰਹਿਤ ਹੈ। ਉਸ ਨੂੰ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਹੈ। ਪਿਛਲੀ ਵਾਰ 24 ਦਸੰਬਰ ਨੂੰ ਦੁਬਾਰਾ ਟੈਸਟ ਕਰਨ 'ਤੇ ਉਸ ਦੇ ਨਤੀਜੇ ਮੁੜ ਪਾਜ਼ੇਟਿਵ ਆਏ ਸਨ। 1 ਜਨਵਰੀ ਨੂੰ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ 45 ਸਾਲਾ ਪੁਰਸ਼, ਜਿਸਦੀ ਰਿਪੋਰਟ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ।

Also Read: ਪੰਜਾਬ ਵਿਧਾਨ ਸਭਾ ਚੋਣਾਂ ਲਈ AAP ਵਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਬਾਕੀ ਤਿੰਨ ਪਰਿਵਾਰਕ ਮੈਂਬਰਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਆਉਣੀ ਬਾਕੀ ਹੈ ਪਰ ਉਨ੍ਹਾਂ ਸਾਰਿਆਂ ਦੀ 24 ਦਸੰਬਰ ਨੂੰ ਆਰਟੀਪੀਸੀਆਰ ਦੀ ਮੁੜ ਜਾਂਚ 'ਤੇ ਨੈਗੇਟਿਵ ਨਤੀਜੇ ਮਿਲੇ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਕੁੱਲ 3 ਓਮੀਕਰੋਨ ਮਾਮਲੇ ਚੰਡੀਗੜ੍ਹ ਵਿਚ ਦਰਜ ਕੀਤੇ ਗਏ ਹਨ।

In The Market