LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ ’ਚ 52 ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ, ਸਕੂਲ ਸੀਲ

26d school

ਅਹਿਮਦਾਬਾਦ- ਦੁਨੀਆ ਭਰ ’ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਭਾਰਤ ਦੇਓ17 ਸੂਬਿਆਂ ਵਿਚ ਓਮੀਕਰੋਨ ਫੈਲ ਚੁੱਕਾ ਹੈ, ਜਿਸ ’ਚ ਮਹਾਰਾਸ਼ਟਰ ਪਹਿਲੇ ਨੰਬਰ ’ਤੇ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ’ਚ ਸਥਿਤ ਇਕ ਸਕੂਲ ਦੇ 52 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਨੂੰ ਸੀਲ ਕਰ ਦਿੱਤਾ ਹੈ।

Also Read: ਪੰਜਾਬ ਵਿਧਾਨ ਸਭਾ ਚੋਣਾਂ ਲਈ AAP ਵਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ

ਦਰਅਸਲ ਅਹਿਮਦਨਗਰ ਦੇ ਟਾਕਲੀ ਢੋਕੇਸ਼ਵਰ ਸਥਿਤ ਜਵਾਹਰ ਨਵੋਦਯ ਸਕੂਲ ’ਚ ਸ਼ੁੱਕਰਵਾਰ ਨੂੰ 19 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਤੋਂ ਬਾਅਦ 450 ਬੱਚਿਆਂ ਦੀ ਟੈਸਟਿੰਗ ਕੀਤੀ ਗਈ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਹੋਰ 33 ਬੱਚੇ ਪਾਜ਼ੇਟਿਵ ਆਏ ਹਨ, ਜਿਨ੍ਹਾਂ ਨੂੰ ਮਿਲਾ ਕੇ ਕੁੱਲ 52 ਬੱਚੇ ਕੋਰੋਨਾ ਤੋਂ ਪੀੜਤ ਹੋ ਗਏ ਹਨ। ਸਕੂਲ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਸ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। 

Also Read: ਗਰੀਸ ਦੇ ਸਮੁੰਦਰੀ ਟਾਪੂ 'ਤੇ ਕਿਸ਼ਤੀ ਡੁੱਬਣ ਕਾਰਨ 27 ਲੋਕਾਂ ਦੀ ਮੌਤ

ਦੱਸਣਯੋਗ ਹੈ ਕਿ ਦੇਸ਼ ਭਰ ’ਚ ਓਮੀਕਰੋਨ ਵੇਰੀਐਂਟ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 422 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ’ਚ ਓਮੀਕਰੋਨ ਦੇ ਸਭ ਤੋਂ ਜ਼ਿਆਦਾ 108 ਮਰੀਜ਼ ਰਿਪੋਰਟ ਕੀਤੇ ਗਏ ਹਨ। ਇਨ੍ਹਾਂ ’ਚੋਂ 42 ਇਲਾਜ ਮਗਰੋਂ ਸਿਹਤਮੰਦ ਹੋ ਚੁੱਕੇ ਹਨ। ਦੂਜੇ ਨੰਬਰ ’ਤੇ ਦਿੱਲੀ ਹੈ, ਜਿੱਥੇ ਓਮੀਕਰੋਨ ਦੇ ਮਾਮਲੇ 79 ਹਨ।

Also Read: 15 ਜਨਵਰੀ ਨੂੰ SKM ਦੀ ਅਹਿਮ ਮੀਟਿੰਗ: ਕਿਸਾਨਾਂ ਦੇ ਚੋਣਾਂ ਲੜਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ

In The Market