LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਿਟੇਨ 'ਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਪੀ.ਐੱਮ. ਜਾਨਸਨ ਦਾ ਵੱਡਾ ਬਿਆਨ

boris johnson

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (The Prime Minister of the United Kingdom Boris Johnson) ਨੇ ਸੋਮਵਾਰ ਨੂੰ ਕਿਹਾ ਕਿ ਕੈਬਨਿਟ  (Cabinet) ਹਰ ਘੰਟੇ ਕੋਵਿਡ-19 (Covid-19) ਦੇ ਅੰਕੜਿਆਂ ਦੀ ਨਿਗਰਾਨੀ ਕਰ ਰਹੀ ਹੈ ਕਿਉਂਕਿ ਦੇਸ਼ ਵਿਚ ਰੋਜ਼ਾਨਾ ਕੋਰੋਨਾ ਵਾਇਰਸ (Daily corona virus) ਦਾ ਇਕ ਹੋਰ ਰਿਕਾਰਡ ਪੱਧਰ 91,743 ਦਰਜ ਕੀਤਾ ਗਿਆ ਹੈ। ਇਕ ਲੰਬੀ ਕੈਬਨਿਟ ਮੀਟਿੰਗ (Cabinet meeting) ਤੋਂ ਬਾਅਦ ਪੀ.ਐੱਮ. ਜਾਨਸਨ (PM Johnson) ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਕੋਰੋਨਾ ਵਾਇਰਸ (Corona virus) ਦੇ ਮਾਮਲਿਆਂ ਵਿਚ ਜਾਰੀ ਉਛਾਲ ਵਿਚਾਲੇ ਕ੍ਰਿਸਮਸ (Christmas) ਤੋਂ ਪਹਿਲਾਂ ਸਖ਼ਤ ਲਾਕਡਾਊਨ (Strict lockdown) ਵਰਗੇ ਉਪਾਅ ਨੂੰ ਅਪਣਾਉਣ ਵਿਚ ਝਿਜਕੇਗਾ ਨਹੀਂ। Also Read : ਭਾਰਤ ਪਹੁੰਚੀ ਐੱਸ.-400 ਏਅਰ ਡਿਫੈਂਸ ਸਿਸਟਮ ਦੀ ਪਹਿਲੀ ਖੇਪ, ਪੰਜਾਬ 'ਚ ਕੀਤਾ ਗਿਆ ਤਾਇਨਾਤ

UK Clarifies PM Johnson 'Misheard' Parliamentary Question on Farmers'  Protests in India

ਉਨ੍ਹਾਂ ਨੇ ਐਲਾਨ ਕੀਤਾ ਕਿ ਅੱਗੇ ਦੀ ਕਾਰਵਾਈ ਕਰਨ ਤੋਂ ਪਹਿਲਾਂ ਓਮੀਕ੍ਰੋਨ ਵੈਰੀਅੰਟ ਦੇ ਸਬੰਧ ਵਿਚ ਕੁਝ ਚੀਜਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਬਦਕਿਸਮਤੀ ਨਾਲ ਮੈਨੂੰ ਲੋਕਾਂ ਨੂੰ ਕਹਿਣਾ ਹੋਵੇਗਾ ਕਿ ਸਾਨੂੰ ਜਨਤਾ ਦੀ ਰਾਖੀ ਲਈ ਜਨਤਕ ਸਿਹਤ ਅਤੇ ਸਾਡੇ ਰਾਸ਼ਟਰੀ ਸਿਹਤ ਢਾਂਚੇ ਦੀ ਰਾਖੀ ਲਈ ਅੱਗੇ ਦੀ ਕਾਰਵਾਈ ਕਰਨ ਦੇ ਸਾਰੇ ਬਦਲਾਂ ਅਤੇ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਕੁਝ ਚੀਜਾਂ ਹਨ, ਜਿਨ੍ਹਾਂ ਬਾਰੇ ਸਾਨੂੰ ਅੱਗੇ ਜਾ ਕੇ ਫੈਸਲੇ ਲੈਣ ਤੋਂ ਪਹਿਲਾਂ ਸਪੱਸ਼ਟ ਹੋਣ ਦੀ ਲੋੜ ਹੈ। ਫਿਲਹਾਲ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਮਾਸਕ ਪਹਿਨਣ, ਉਚਿਤ ਥਾਵਾਂ 'ਤੇ ਹੱਥ ਧੋਣ ਬਾਰੇ ਸਾਰੇ ਆਮ ਸਾਮਾਨ ਦੇ ਇਸਤੇਮਾਲ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਸਾਵਧਾਨੀ ਵਰਤ ਰਹੇ ਹਾਂ ਪਰ ਯਾਦ ਰੱਖੋ ਕਿ ਓਮੀਕ੍ਰੋਨ ਅਸਲ ਵਿਚ ਕਿੰਨਾ ਖਤਰਨਾਕ ਹੈ। Also Read : ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ

ਪੀ.ਐੱਮ. ਜਾਨਸਨ ਨੇ ਕਿਹਾ ਕਿ ਮੁਸ਼ਕਲ ਸਥਿਤੀ ਵਿਚਾਲੇ ਲਗਾਤਾਰ ਡਾਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ, ਨਤੀਜਿਆਂ ਦੀ ਹਰ ਇਕ ਬਾਰੀਕੀ 'ਤੇ ਗੌਰ ਕੀਤਾ ਜਾ ਰਿਹਾ ਹੈ ਕਿਉਂਕਿ ਲੰਡਨ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੇ ਆਉਣ ਦਾ ਕ੍ਰਮ ਜਾਰੀ ਹੈ। ਜਾਨਸਨ ਨੇ ਕਿਹਾ ਕਿ ਜੋ ਲੋਕ ਚਾਹੇ ਕਿਸੇ ਵੀ ਕਾਰਣ ਵੈਕਸੀਨੇਸ਼ਨ ਤੋਂ ਅਜੇ ਵੀ ਵਾਂਝੇ ਰਹਿ ਗਏ ਹਨ, ਕਿਰਪਾ ਕਰਕੇ ਇਸ ਬਾਰੇ ਆਪਣੇ ਅਤੇ ਆਪਣੇ ਪਰਿਵਾਰ ਲਈ ਇਕ ਮਹਾਨ ਕੰਮ ਦੇ ਰੂਪ ਵਿਚ ਸੋਚੋ ਅਤੇ ਟੀਕਾ ਜ਼ਰੂਰ ਲਗਵਾਓ। ਅਸੀਂ ਇਸ ਦੇ ਆਰਥਿਕ ਪੱਖ ਦੀ ਵੀ ਸਮੀਖਿਆ ਕਰਾਂਗੇ।ਬ੍ਰਿਟੇਨ ਦੀ ਟ੍ਰੈਵਲ ਇੰਡਸਟਰੀ ਨੂੰ ਇਨੀਂ ਦਿਨੀਂ ਵੱਡੇ ਪੱਧਰ 'ਤੇ ਨੁਕਸਾਨ ਝੱਲਣਾ ਪੈ ਰਿਹਾ ਹੈ, ਅਜਿਹੇ ਵਿਚ ਉਸ ਨੇ ਸਰਕਾਰ ਵਿੱਤੀ ਰਾਹਤ ਦੀ ਮੰਗ ਕੀਤੀ ਹੈ। ਕਾਰਣ ਕਿ ਲੋਕ ਕ੍ਰਿਸਮਸ ਦੌਰਾਨ ਆਮ ਤੌਰ 'ਤੇ ਸਾਲ ਦੇ ਸਭ ਤੋਂ ਰੁਝੇਵਿਆਂ ਭਰੇ ਸਮੇਂ ਦੌਰਾਨ ਭੀੜ ਤੋਂ ਬਚਣਾ ਚਾਹੁੰਦੇ ਹਨ।

In The Market