LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਪਹੁੰਚੀ ਐੱਸ.-400 ਏਅਰ ਡਿਫੈਂਸ ਸਿਸਟਮ ਦੀ ਪਹਿਲੀ ਖੇਪ, ਪੰਜਾਬ 'ਚ ਕੀਤਾ ਗਿਆ ਤਾਇਨਾਤ

missile system

ਨਵੀਂ ਦਿੱਲੀ : ਭਾਰਤ ਨੂੰ ਰੂਸ ਨੇ ਐੱਸ.-400 ਏਅਰ ਡਿਫੈਂਸ ਮਿਜ਼ਾਇਲ ਸਿਸਟਮ (Russia supplies S-400 air defense missile system to India) ਦੀ ਪਹਿਲੀ ਖੇਪ ਭੇਜ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੇ ਹਵਾਈ ਹਮਲਿਆਂ ਨਾਲ ਨਜਿੱਠਣ ਵਿਚ ਸਮਰੱਥ ਐੱਸ.-400 ਮਿਜ਼ਾਈਲ (S-400 missiles) ਨੂੰ ਪੰਜਾਬ ਸੈਕਟਰ (Punjab Sector) ਵਿਚ ਤਾਇਨਾਤ ਕੀਤਾ ਗਿਆ ਹੈ, ਜਿੱਥੋਂ ਚੀਨ ਅਤੇ ਪਾਕਿਸਤਾਨ (Pakistan) ਦੀ ਕਿਸੇ ਵੀ ਹਰਕਤ ਦਾ ਜਵਾਬ ਦਿੱਤਾ ਜਾ ਸਕੇਗਾ। ਸਰਕਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਐੱਸ.-400 ਮਿਜ਼ਾਈਲ ਸਿਸਟਮ (S-400 missile system) ਨੂੰ ਪੰਜਾਬ ਸੈਕਟਰ (Punjab Sector) ਵਿਚ ਤਾਇਨਾਤ ਕੀਤਾ ਗਿਆ ਹੈ। Also Read : ਪੰਜਾਬ ਵਿਚ ਸਰਦੀ ਦੀਆਂ ਹੋਈਆਂ ਛੁੱਟੀਆਂ, 24 ਤੋਂ 31 ਤੱਕ ਬੰਦ ਰਹਿਣਗੇ ਸਕੂਲ


ਸੂਤਰਾਂ ਨੇ ਦੱਸਿਆ ਕਿ ਮਿਜ਼ਾਈਲ ਸਿਸਟਮ ਦੇ ਪਾਰਟ ਹਵਾਈ ਅਤੇ ਸਮੁੰਦਰੀ ਰਸਤੇ ਤੋਂ ਭਾਰਤ ਪਹੁੰਚੇ ਹਨ ਅਤੇ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਤੈਅ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮਿਜ਼ਾਈਲ ਸਿਸਟਮ ਦੀ ਪਹਿਲੀ ਸਕਵਾਡ੍ਰਨ ਇਸ ਸਾਲ ਦੇ ਆਖਰੀ ਤੱਕ ਭਾਰਤ ਨੂੰ ਮਿਲ ਜਾਵੇਗੀ। ਇਸ ਤੋਂ ਬਾਅਦ ਈਸਟਰਨ ਫਰੰਟ 'ਤੇ ਫੋਕਸ ਕੀਤਾ ਜਾਵੇਗਾ। ਇਹ ਮਿਜ਼ਾੀਲ ਜ਼ਮੀਨ ਤੋਂ ਹਵਾ ਵਿਚ ਮਾਰ ਕਰਦੀ ਹੈ, ਜਿਸ ਨਾਲ ਭਾਰਤ ਦੀ ਮਾਰਕ ਸਮਰੱਥਾ ਹੋਰ ਮਜ਼ਬੂਤ ਹੋ ਜਾਵੇਗੀ। ਐੱਸ.-400 ਵਿਚ ਸੁਪਰਸੋਨਿਕ ਅਤੇ ਹਾਈਪਰ ਸੋਨਿਕ ਮਿਜ਼ਾਈਲਾਂ ਹੁੰਦੀਆਂ ਹਨ। ਜੋ ਟਾਰਗੈੱਟ ਨੂੰ ਤਬਾਹ ਕਰਨ ਵਿਚ ਮਾਹਰ ਹੈ। ਐੱਸ.-400 ਨੂੰ ਦੁਨੀਆ ਦੇ ਸਭ ਤੋਂ ਆਧੁਨਿਕ ਹਥਿਆਰਾਂ ਵਿਚ ਗਿਣਿਆ ਜਾਂਦਾ ਹੈ। Also Read : ਰੇਲ ਰੋਕੋ ਅੰਦੋਲਨ ਦੌਰਾਨ ਇਕ ਕਿਸਾਨ ਦੀ ਠੰਢ ਲੱਗਣ ਕਾਰਣ ਹੋਈ ਮੌਤ

ਇਹ ਮਿਜ਼ਾਈਲ ਦੁਸ਼ਮਨ ਦੇ ਲੜਾਕੂ ਜਹਾਜ਼ਾਂ, ਡਰੋਨ, ਮਿਜ਼ਾਈਲਾਂ ਅਤੇ ਇਥੋਂ ਤੱਕ ਕਿ ਲੁਕੇ ਹੋਏ ਜਹਾਜ਼ਾਂ ਨੂੰ ਵੀ ਮਾਰਨ ਵਿਚ ਸਮਰੱਥ ਹੈ। ਇਸ ਦੀ ਮਦਦ ਨਾਲ ਰਡਾਰ ਦੀ ਪਕੜ ਵਿਚ ਨਾ ਆਉਣ ਵਾਲੇ ਜਹਾਜ਼ਾਂ ਨੂੰ ਵੀ ਮਾਰ ਗਿਰਾਇਆ ਜਾ ਸਕਦਾ ਹੈ। ਐੱਸ.-400 ਦੇ ਲਾਂਚਰ ਤੋਂ 3 ਸੈਕਿੰਡ ਵਿਚ 2 ਮਿਜ਼ਾਈਲਾਂ ਛੱਡੀਆਂ ਜਾਂਦੀਆਂ ਹਨ। ਇਸ ਤੋਂ ਛੁੱਟੀਆਂ ਮਿਜ਼ਾਈਲਾਂ 5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਜਾਂਦੀਆਂ ਹਨ ਅਤੇ 35 ਕਿਲੋਮੀਟਰ ਦੀ ਉਚਾਈ ਤੱਕ ਵਾਰ ਕਰ ਸਕਦੀਆਂ ਹਨ। ਇਸ ਦੇ ਆਉਣ ਨਾਲ ਭਾਰਤ ਦੀ ਉੱਤਰੀ, ਉੱਤਰ ਪੂਰਬੀ ਅਤੇ ਉੱਤ ਪੱਛਮੀ ਸਰਹੱਦ ਨੂੰ ਸੁਰੱਖਿਆ ਮਿਲੇਗੀ।  ਭਾਰਤ ਨੇ ਰੂਸ ਦੇ ਨਾਲ ਐੱਸ.-400 ਮਿਜ਼ਾਈਲ ਸਿਸਟਮ ਲਈ ਅਕਤੂਬਰ 2019 ਵਿਚ ਸਮਝੌਤਾ ਕੀਤਾ ਸੀ। ਇਸ ਦੇ ਤਹਿਤ 5.43 ਅਰਬ ਡਾਲਰ (ਤਕਰੀਬਨ 40 ਹਜ਼ਾਰ ਕਰੋੜ ਰੁਪਏ) ਵਿਚ ਪੰਜ ਐੱਸ.-400 ਰੈਜੀਮੈਂਟ ਖਰੀਦੀਆਂ ਜਾਣਗੀਆਂ।

In The Market