LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੇਲ ਰੋਕੋ ਅੰਦੋਲਨ ਦੌਰਾਨ ਇਕ ਕਿਸਾਨ ਦੀ ਠੰਢ ਲੱਗਣ ਕਾਰਣ ਹੋਈ ਮੌਤ

00211

ਟਾਂਡਾ ਉੜਮੁੜ : ਟਾਂਡਾ (Tanda) ਵਿਚ ਚੱਲ ਰਹੇ ਕਿਸਾਨ ਧਰਨੇ (Farmers protest) ਦੌਰਾਨ ਕਿਸਾਨ ਆਗੂ ਰਤਨ ਸਿੰਘ (Farmer leader Ratan Singh) ਦੀ ਠੰਢ ਕਾਰਨ ਮੌਤ ਹੋ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Sangharsh Committee Punjab) ਵਲੋਂ ਕੱਲ੍ਹ ਤੋਂ ਟਾਂਡਾ (Tanda) ਵਿਚ ਰੇਲਵੇ ਟਰੈਕ (Railway track) ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਸੀ। ਕਿਸਾਨ ਅੰਦੋਲਨ (Peasant movement) ਵਿਚ ਸ਼ਾਮਲ ਹੋਣ ਆਏ ਬਜ਼ੁਰਗ ਕਿਸਾਨ ਆਗੂ (Elderly farmer leaders) ਦੀ ਠੰਡ ਲੱਗਣ ਕਾਰਣ ਮੌਤ ਹੋਈ ਹੈ। Also Read : ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਹੋਇਆ ਪ੍ਰਭਾਵਿਤ

ਦੱਸਣਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ  ਵਲੋਂ ਪੰਜਾਬ ਸਰਕਾਰ ਦੇ ਖਿਲਾਫ ਟਾਂਡਾ ਉੜਮੁੜ ਰੇਲਵੇ ਸਟੇਸ਼ਨ 'ਤੇ ਖੋਲੇ ਗਏ ਮੋਰਚੇ ਦੇ ਦੂਸਰੇ ਦਿਨ ਸਵੇਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਵਿੰਦਰ ਚੋਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮਾਫੀ ਤੇ ਹੋਰ ਕਈ ਵਾਅਦੇ ਕੀਤੇ ਸਨ ਪਰ ਅੱਜ ਤੱਕ ਪੂਰੇ ਨਹੀਂ ਕੀਤੇ ਜਿਸ ਕਾਰਨ ਹੁਣ ਸਾਨੂੰ ਪੋਹ ਮਹੀਨੇ ਕੜਕਦੀ ਠੰਡ ਵਿੱਚ ਸਾਨੂੰ ਰੇਲਵੇ ਟਰੈਕ 'ਤੇ ਬੈਠਣਾ ਪਿਆ ਹੈ, ਜਿਸ ਕਾਰਣ ਇੱਕ ਕਿਸਾਨ ਰਤਨ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਲਾਧੋ ਭਾਣਾ ਗੁਰਦਾਸਪੁਰ ਠੰਡ ਲੱਗਣ ਨਾਲ ਸ਼ਹੀਦ ਹੋ ਗਿਆ ਜਿਸ ਦੀ ਜ਼ਿੰਮੇਵਾਰੀ ਪੰਜਾਬ ਅਤੇ ਕੇਂਦਰ ਸਰਕਾਰ ਦੀ ਹੈ।

In The Market