ਮੈਲਬੌਰਨ : ਆਸਟ੍ਰੇਲੀਆ (Australia) ਦੇ ਮੈਲਬੋਰਨ (Melbourne) ਵਿਚ ਰਹਿਣ ਵਾਲੀ 63 ਸਾਲਾ ਇਕ ਮਹਿਲਾ ਆਪਣੀ ਫਿਟਨੈੱਸ (Fitness) ਕਾਰਣ ਸੁਰਖੀਆਂ ਵਿਚ ਹੈ। ਮਹਿਲਾ ਦਾ ਨਾਂ ਲੇਸਲੀ ਮੈਕਸਵੈਲ (Leslie Maxwell) ਹੈ। ਉਸ ਦਾ ਫਿਟਨੈੱਸ ਲੈਵਲ (Fitness level) ਇਹ ਹੈ ਕਿ ਉਹ ਆਪਣੀ 20 ਸਾਲ ਦੀ ਪੋਤੀ ਦੀ ਵੱਡੀ ਭੈਣ ਵਰਗੀ ਲੱਗਦੀ ਹੈ। ਇੰਝ ਲੋਕ ਉਨ੍ਹਾਂ ਨੂੰ ਕਹਿੰਦੇ ਹਨ। ਉਸ ਦੀ ਸੁਪਰ ਫਿਟ ਬਾਡੀ (Super fit body) ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਕੋਈ ਉਨ੍ਹਾਂ ਨੂੰ ਮਾਡਲ ਕਹਿੰਦਾ ਹੈ, ਤਾਂ ਕੋਈ ਫਿਟਨੈੱਸ ਆਈਕਨ (Fitness icon)। Also Read : ਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, 'ਅੰਡਰਟੇਕਰ' ਦੀ ਹੋਈ ਮੌਤ
ਖੁਦ ਲੇਸਲੀ ਮੈਕਸਵੈਲ ਆਖਦੀ ਹੈ ਕਿ ਉਹ ਇੰਨੀ ਫਿਟ ਹੈ ਕਿ 18 ਸਾਲ ਦੇ ਨੌਜਵਾਨ ਲੜਕੇ ਵੀ ਉਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਹਨ। ਲੇਸਲੀ ਨੂੰ ਆਪਣੀ ਪੋਤੀ ਦੇ ਨਾਲ ਦੇਖਣ 'ਤੇ ਲੋਕ ਦੁੱਚਿਤੀ ਵਿਚ ਪੈ ਜਾਂਦੇ ਹਨ ਕਿ ਉਹ ਦੋਵੇਂ ਦਾਦੀ-ਪੋਤੀ ਹਨ ਜਾਂ ਭੈਣਾਂ। ਲੈਸਲੀ ਮੁਤਾਬਕ ਉਮਰ ਤਾਂ ਸਿਰਫ ਇਕ ਨੰਬਰ ਹੈ।ਲੇਸਲੀ ਜਿਮ ਵਿਚ ਐਕਸਰਸਾਈਜ਼ ਕਰਨਾ ਪਸੰਦ ਕਰਦੀ ਹੈ, ਜਿਸ ਕਾਰਣ ਉਹ ਕਈ ਟ੍ਰਾਫੀਆਂ ਵੀ ਜਿੱਤ ਚੁੱਕੀ ਹੈ। ਉਨ੍ਹਾਂ ਨੇ 49 ਸਾਲ ਦੀ ਉਮਰ ਵਿਚ ਪਹਿਲੀ ਵਾਰ ਫਿਟਨੈੱਸ ਮੁਕਾਬਲੇਬਾਜ਼ੀ ਜਿੱਤੀ ਸੀ ਅਤੇ ਹੁਣ ਤੱਕ ਲੈਸਲੀ ਨੇ ਕੁਲ 30 ਥਾਵਾਂ ਅਤੇ ਰਾਸ਼ਟਰੀ ਖਿਤਾਬ ਜਿੱਤ ਲਏ ਹਨ। ਤਲਾਕ ਤੋਂ ਬਾਅਦ ਉਨ੍ਹਾਂ ਨੇ ਫਿੱਟਨੈੱਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਸੀ। Also Read : ਕੈਨੇਡੀਅਨ ਜੋੜੇ ਲਈ ਯੂ.ਏ.ਈ. ਨੇ ਚੁੱਕਿਆ ਵੱਡਾ ਕਦਮ, ਅਰਬ ਖੇਤਰ ਲਈ ਬਣਿਆ ਮਿਸਾਲ
ਲੇਸਲੀ ਮੈਕਸਵੈੱਲ ਦੇ ਇੰਸਟਾਗ੍ਰਾਮ 'ਤੇ 74 ਹਜ਼ਾਰ ਤੋਂ ਵਧੇਰੇ ਫਾਲੋਅਰਸ ਹਨ। ਉਹ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਐਕਸਰਸਾਈਜ਼ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ਉਹ ਹਫਤੇ ਵਿਚ ਪੰਜ ਜਿਮ ਸੈਸ਼ਨ ਕਰਦੀ ਹੈ। ਕਈ ਵਾਰ ਉਨ੍ਹਾਂ ਦੇ ਨਾਲ ਪੋਤੀ ਵੀ ਹੁੰਦੀ ਹੈ। ਲੇਸਲੀ ਖਾਣ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਲੈਂਦੀ ਹੈ। ਉਨ੍ਹਾਂ ਨੇ ਸ਼ਰਾਬ ਅਤੇ ਮਿੱਠਾ ਛੱਡ ਦਿੱਤਾ ਹੈ। ਹਰ ਦਿਨ ਜਿਮ ਕਰਨਾ ਉਨ੍ਹਾਂ ਦੀ ਆਦਤ ਵਿਚ ਸ਼ੁਮਾਰ ਹੈ।
View this post on Instagram
ਉਹ ਜ਼ਿਆਦਾ ਖਾਣ ਤੋਂ ਪਰਹੇਜ਼ ਕਰਦੀ ਹੈ। ਲੇਸਲੀ ਕਹਿੰਦੀ ਹੈ ਕਿ ਡਿਨਰ ਤੋਂ ਬਾਅਦ, ਸੌਣ ਤੋਂ ਪਹਿਲਾਂ ਵਾਕ 'ਤੇ ਜਾਣਾ ਬਿਹਤਰ ਹੁੰਦਾ ਹੈ।ਲੇਸਲੀ ਮੈਕਸਵੈੱਲ ਦਾ ਮੰਨਣਾ ਹੈ ਕਿ ਤੁਹਾਡਾ ਸਰੀਰ ਅਤੇ ਉਮਰ ਉਂਝ ਦੀ ਦਿਖਣਗੇ, ਜਿਵੇਂ ਤੁਸੀਂ ਖਾਣਾ ਖਾਓਗੇ ਅਤੇ ਵਰਕਆਊਟ ਕਰੋਗੇ। ਉਹ ਤੁਹਾਡੀ ਰੁਟੀਨ ਨਾਲ ਜੁੜੇ ਸੀਕ੍ਰੇਟਸ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर