LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਨੂੰ ਹਲਕੇ ਵਿਚ ਲੈਣਾ ਪਿਆ ਮਹਿੰਗਾ, 'ਅੰਡਰਟੇਕਰ' ਦੀ ਹੋਈ ਮੌਤ

28dec17

ਬੈਲਜੀਅਮ : ਕੋਰੋਨਾ ਵਾਇਰਸ (Corona Virus) ਨੂੰ ਹਲਕੇ ਵਿਚ ਲੈਣਾ ਹਰ ਕਿਸੇ ਲਈ ਦਿੱਕਤ ਪੈਦਾ ਕਰ ਸਕਦਾ ਹੈ। ਕੁਝ ਅਜਿਹਾ ਹੀ ਕਿਕ ਬਾਕਸਿੰਗ ਚੈਂਪੀਅਨ (Kickboxing champion) ਫਰੈਡਰਿਕ ਸਿਨਿਸਤਰਾ (Frederick Sinistra) ਨਾਲ ਹੋਇਆ। ਜਿਨ੍ਹਾਂ ਨੂੰ ਦਿ ਅੰਡਰਟੇਕਰ (The Undertaker) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਫ੍ਰੈਡਰਿਕ ਸਿਨਿਸਤਰਾ (Frederick Sinistra) ਦੀ ਕੋਰੋਨਾ (Corona) ਕਾਰਣ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਦਿਨਾਂ ਵਿਚ ਵੈਕਸੀਨ (Vaccine) ਦਾ ਵਿਰੋਧ ਕਰਕੇ ਸੁਰਖੀਆਂ ਵਿਚ ਆਏ ਸਨ। Also Read : ਕੈਨੇਡੀਅਨ ਜੋੜੇ ਲਈ ਯੂ.ਏ.ਈ. ਨੇ ਚੁੱਕਿਆ ਵੱਡਾ ਕਦਮ, ਅਰਬ ਖੇਤਰ ਲਈ ਬਣਿਆ ਮਿਸਾਲ


41 ਸਾਲ ਦੇ ਫ੍ਰੈਡਰਿਕ ਸਿਨਿਸਤਰਾ ਦੀ ਮੌਤ ਬੈਲਜੀਅਮ ਵਿਚ ਹੋਈ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਵਿਚੋਂ ਇਹ ਜਾਣਕਾਰੀ ਫੈਂਸ ਨੂੰ ਦਿੱਤੀ ਗਈ ਸੀ। ਫ੍ਰੈਡਰਿਕ ਸਿਨਿਸਤਰਾ ਨੂੰ ਨਵੰਬਰ ਮਹੀਨੇ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਹ ਲਗਾਤਾਰ ਇਸ ਦਾ ਵਿਰੋਧ ਕਰਦੇ ਰਹਿੰਦੇ ਸਨ। ਹਾਲਾਂਕਿ ਕੋਚ ਦੀ ਸਲਾਹ 'ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਫ੍ਰੈਡਰਿਕ ਸਿਨਿਸਤਰਾ ਆਈ.ਸੀ.ਯੂ. ਤੋਂ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਸਨ। ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਸੀ ਕਿ ਉਹ ਛੇਤੀ ਹੀ ਜ਼ਬਰਦਸਤ ਵਾਪਸੀ ਕਰਨਗੇ। Also Read : ਕਿਸਾਨਾਂ ਵਲੋਂ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਨਹੀਂ ਚੱਲਣਗੀਆਂ ਟ੍ਰੇਨਾਂ, ਜਾਣੋਂ ਵਜ੍ਹਾ


ਹਸਪਤਾਲ ਵਿਚ ਰਹਿੰਦੇ ਹੋਏ ਫ੍ਰੈਡਰਿਕ ਸਿਨਿਸਤਰਾ ਨੇ ਕੋਰੋਨਾ ਦੀ ਗਾਈਡਲਾਈਨਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਗਾਈਡਲਾਈਨਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਗਾਈਡਲਾਈਨਜ਼ ਦੀ ਵਜ੍ਹਾ ਨਾਲ ਕਿਕ ਬਾਕਸਿੰਗ ਦਾ ਮੈਚ ਰੱਦ ਹੋ ਗਿਆ। ਮੌਤ ਤੋਂ ਪਹਿਲਾਂ ਤੱਕ ਫ੍ਰੈਡਰਿਕ ਸਿਨਸਿਤਰਾ ਹਸਪਤਾਲ ਤੋਂ ਹੀ ਸੋਸ਼ਲ ਮੀਡੀਆ 'ਤੇ ਅਪਡੇਟਸ ਪਾ ਰਹੇ ਸਨ। ਫ੍ਰੈਡਰਿਕ ਸਿਨਸਿਤਰਾ ਦੀ ਪਤਨੀ ਵਲੋਂ ਫੇਸਬੁੱਕ 'ਤੇ ਪੋਸਟ ਕੀਤਾ ਗਿਆ ਹੈ, ਜਿਸ ਵਿਚ ਉਹ ਇਸ ਗੱਲ ਨੂੰ ਮੰਨਣ ਤੋਂ ਰਾਜ਼ੀ ਨਹੀਂ ਹੈ ਕਿ ਫ੍ਰੈਡਰਿਕ ਸਿਨਸਿਤਰਾ ਦੀ ਮੌਤ ਕੋਰੋਨਾ ਨੂੰ ਲੈ ਕੇ ਲਾਪਰਵਾਹੀ ਵਰਤਣ ਦੀ ਵਜ੍ਹਾ ਨਾਲ ਹੋਈ ਹੈ।

In The Market