LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡੀਅਨ ਜੋੜੇ ਲਈ ਯੂ.ਏ.ਈ. ਨੇ ਚੁੱਕਿਆ ਵੱਡਾ ਕਦਮ, ਅਰਬ ਖੇਤਰ ਲਈ ਬਣਿਆ ਮਿਸਾਲ

28d17

ਦੁਬਈ : ਸੰਯੁਕਤ ਅਰਬ ਅਮੀਰਾਤ (United Arab Emirates) ਯਾਨੀ ਯੂ.ਏ.ਈ. (UAE) ਨੇ ਪਹਿਲੀ ਵਾਰ ਕੈਨੇਡਾ (Canada) ਦੇ ਇਕ ਗੈਰ ਮੁਸਲਿਮ ਜੋੜੇ (Non-Muslim couple) ਲਈ ਮੈਰਿਜ ਸਰਟੀਫਿਕੇਟ (Marriage Certificate) ਜਾਰੀ ਕੀਤਾ ਹੈ। ਕੈਨੇਡਾ ਦੇ ਇਸ ਜੋੜੇ ਨੇ ਉਥੋਂ ਦੀ ਸਰਕਾਰ ਨੂੰ ਇਸ ਦੇ ਲਈ ਧੰਨਵਾਦ ਕਿਹਾ ਹੈ। ਖਾੜੀ ਦਾ ਇਹ ਦੇਸ਼ ਹਾਲ ਦੇ ਦਿਨਾਂ ਵਿਚ ਕਈ ਬਦਲਾਅ ਕਰ ਚੁੱਕਾ ਹੈ। ਯੂ.ਏ.ਈ. ਵਿਚ ਰਹਿਣ ਵਾਲੀ ਇਕ ਕਰੋੜ ਦੀ ਆਬਾਦੀ ਵਿਚ 90 ਫੀਸਦੀ ਵਿਦੇਸ਼ੀ ਹੈ। ਅਜਿਹੇ ਵਿਚ ਯੂ.ਏ.ਈ. ਅਜਿਹੇ ਕਈ ਤਰ੍ਹਾਂ ਦੇ ਬਦਲਾਅ ਨੂੰ ਅੰਜਾਮ ਦੇ ਰਿਹਾ, ਜਿਸ ਨਾਲ ਮੁਸਲਮਾਨਾਂ ਤੋਂ ਇਲਾਵਾ ਮਜ਼ਹਬਾਂ ਅਤੇ ਸੰਸਕ੍ਰਿਤੀ ਦੇ ਲੋਕਾਂ ਲਈ ਵੀ ਚੀਜਾਂ ਆਸਾਨ ਹੋਣ। Also Read : ਕਿਸਾਨਾਂ ਵਲੋਂ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਨਹੀਂ ਚੱਲਣਗੀਆਂ ਟ੍ਰੇਨਾਂ, ਜਾਣੋਂ ਵਜ੍ਹਾ


ਨਵੰਬਰ ਮਹੀਨੇ ਵਿਚ ਯੂ.ਏ.ਈ. ਨੇ ਗੈਰ-ਮੁਸਲਮਾਨਾਂ ਦੇ ਨਿੱਜੀ ਮਾਮਲਿਆਂ ਲਈ ਵੱਖਰਾ ਕਾਨੂੰਨ ਬਣਾਇਆ ਸੀ। ਨਵੇਂ ਕਾਨੂੰਨ ਦੇ ਤਹਿਤ ਕੈਨੇਡਾ ਦੇ ਇਸ ਜੋੜੇ ਦਾ ਵਿਆਹ ਹੋਇਆ ਅਤੇ ਪਹਿਲਾ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਯੂ.ਏ.ਈ. ਦੇ ਇਸ ਕਦਮ ਨਾਲ ਉਸ ਨੂੰ ਦੁਨੀਆ ਭਰ ਤੋਂ ਸਕਿਲ ਅਤੇ ਮਾਹਰਾਂ ਨੂੰ ਖਿੱਚਣ ਵਿਚ ਮਦਦ ਮਿਲੇਗੀ।
ਮੱਧ-ਪੂਰਬ ਇਸਲਾਮ, ਇਸਾਈ ਅਤੇ ਯਹੂਦੀ ਧਰਮ ਦਾ ਜਨਮ ਸਥਾਨ ਹੈ, ਤਿੰਨਾਂ ਮਜ਼ਹਬਾਂ ਵਿਚ ਇਥੇ ਵਿਆਹ ਲਈ ਵੱਖ-ਵੱਖ ਨਿਯਮ ਹਨ। ਹਾਲਾਂਕਿ, ਟਿਊਨੀਸ਼ੀਆ ਅਤੇ ਅਲਜੀਰੀਆ ਵਿਚ ਸਿਵਲ ਮੈਰਿਜ ਦੀ ਇਜਾਜ਼ਤ ਹੈ। ਸਿਵਲ ਮੈਰਿਜ ਦਾ ਮਤਲਬ ਅਜਿਹੇ ਵਿਆਹ ਤੋਂ ਹੈ, ਜਿਸ ਵਿਚ ਧਰਮ ਸ਼ਾਮਲ ਨਹੀਂ ਹੁੰਦਾ ਹੈ ਪਰ ਉਸ ਨੂੰ ਕਾਨੂੰਨੀ ਮਾਨਤਾ ਮਿਲਦੀ ਹੈ। ਇਸ ਇਲਾਕੇ ਦੇ ਕੁਝ ਹੋਰ ਦੇਸ਼ਾਂ ਵਿਚ ਕੁਝ ਸ਼ਰਤਾਂ ਦੇ ਨਾਲ ਸਿਵਲ ਮੈਰਿਜ ਦੀ ਇਜਾਜ਼ਤ ਹੈ। ਹਾਲ ਦੇ ਦਿਨਾਂ ਵਿਚ ਯੂ.ਏ.ਈ. ਨੇ ਅਜਿਹੇ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ, ਜਿਨ੍ਹਾਂ ਤੋਂ ਗੈਰ-ਮੁਸਲਮਾਨਾਂ ਲਈ ਉਥੇ ਰਹਿਣਾ ਸੌਖਾ ਹੋਇਆ ਹੈ। Also Read : ਹੌਲਦਾਰ ਦਾ ਸਿੱਧੂ ਨੂੰ ਚੈਲੇਂਜ, 'ਮਾਰੋ ਤਾਂ ਦੱਬਕਾ ਜੇ'...


ਨਵੇਂ ਕਾਨੂੰਨ ਤਹਿਤ ਗੈਰ ਮੁਸਲਮਾਨਾਂ ਲਈ ਸਿਵਲ ਮੈਰਿਜ ਦੀ ਰਜਿਸਟ੍ਰੇਸ਼ਨ ਸੇਵਾ ਹੁਣ ਆਬੂ ਧਾਬੀ ਨਿਆਇਕ ਵਿਭਾਗ ਦੀ ਅਧਿਕਾਰਤ ਵੈਬਸਾਈਟ 'ਤੇ ਵਸਨੀਕਾਂ ਅਤੇ ਆਉਣ ਵਾਲੇ ਸੈਲਾਨੀਆਂ, ਦੋਹਾਂ ਲਈ ਮੁਹੱਈਆ ਰਹੇਗੀ। ਵਿਆਹ ਦੀ ਰਜਿਸਟ੍ਰੇਸ਼ਨ ਵੀਡੀਓ ਕਾਨਫਰੰਸਿੰਗ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ। ਏ.ਡੀ.ਜੇ.ਡੀ. ਦੇ ਅੰਡਰਸੈਕ੍ਰੇਟਰੀ ਯੁਸੂਫ ਸਈਦ ਅਲ ਅਬਰੀ ਨੇ ਕਿਹਾ ਕਿ ਆਬੂ ਧਾਬੀ ਦੀ ਅਦਾਲਤ ਵਲੋਂ ਪਹਿਲੀ ਵਾਰ ਗੈਰ ਮੁਸਲਮਾਨਾਂ ਲਈ ਮੈਰਿਜ ਕਾਨਟ੍ਰੈਕਟ ਪ੍ਰਕਿਰਿਆ ਸ਼ੁਰੂ ਕਰਨਾ ਅਰਬ ਖੇਤਰ ਲਈ ਇਕ ਮਿਸਾਲ ਹੈ। ਅਲ ਅਬਰੀ ਨੇ ਕਿਹਾ ਕਿ ਗੈਰ-ਮੁਸਲਮਾਨਾਂ ਦੇ ਵਿਆਹ ਨੂੰ ਲੈ ਕੇ ਜੋ ਕਾਨੂੰਨ ਬਣਾਇਆ ਗਿਆ ਹੈ, ਉਹ ਕੌਮਾਂਤਰੀ ਮਾਨਕਾਂ ਦੇ ਉਲਟ ਹੈ। ਇਹ ਇਸਲਾਮ ਦੀ ਹਾਂ ਪੱਖੀ ਛਵੀ ਪੇਸ਼ ਕਰਦਾ ਹੈ ਅਤੇ ਸਹਿਸ਼ਣੁਤਾ ਨੂੰ ਵੀ ਦਰਸ਼ਾਉਂਦਾ ਹੈ।ਯੂ.ਏ.ਈ. ਦੇ ਇਸ ਕਦਮ ਦੀ ਕੌਮਾਂਤਰੀ ਪੱਧਰ 'ਤੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਮੱਧ-ਪੂਰਬ ਦੇ ਸੰਪਾਦਕ ਸੇਬੇਸਟੀਅਨ ਉਸ਼ੇਰ ਨੇ ਆਪਣੇ ਇਕ ਟਵੀਟ ਵਿਚ ਲਿਖਿਆ। ਆਬੂ ਧਾਬੀ ਵਿਚ ਗੈਰ ਮੁਸਲਿਮ ਕੋਰਟ ਵਿਚ ਰਜਿਸਟ੍ਰਡ ਪਹਿਲਾ ਵਿਆਹ, ਇਹ ਦੇਸ਼ ਦੀ ਜ਼ਿਆਦਾਤਰ ਦਿਆਲੂ ਛਵੀ ਪੇਸ਼ ਕਰਨ ਦੀ ਕੋਸ਼ਿਸ਼ ਦੇ ਤਹਿਤ ਕੀਤਾ ਗਿਆ ਹੈ। Also Read : ਸ਼ਮਸ਼ਾਨਘਾਟ 'ਚ ਅਚਾਨਕ ਜ਼ਿੰਦਾ ਹੋ ਗਿਆ 'ਮੁਰਦਾ', ਸਾਰੇ ਰਹਿ ਗਏ ਹੈਰਾਨ (ਵੀਡੀਓ)


ਯੂ.ਏ.ਈ. ਇਸ ਤੋਂ ਪਹਿਲਾਂ ਅਣਵਿਆਹੇ ਜੋੜਿਆਂ ਨੂੰ ਵੀ ਇਕੱਠਿਆਂ ਰਹਿਣ ਦੀ ਇਜਾਜ਼ਤ ਦੇ ਚੁੱਕਾ ਹੈ। ਇਸ ਦੇ ਨਾਲ ਹੀ ਸ਼ਰੀਬ ਅਤੇ ਲੰਬੇ ਸਮੇਂ ਲਈ ਵੀਜ਼ਾ ਨਿਯਮਾਂ ਦੀ ਸਖ਼ਤੀ ਨੂੰ ਵੀ ਉਦਾਰ ਬਣਾਇਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਹੀ ਯੂ.ਏ.ਈ. ਨੇ ਪੱਛਮ ਵਾਂਗ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਦਾ ਐਲਾਨ ਕੀਤਾ ਸੀ। ਅਗਲੇ ਸਾਲ ਇਕ ਜਨਵਰੀ ਤੋਂ ਖਾੜੀ ਵਿਚ ਯੂ.ਏ.ਈ. ਪਹਿਲਾ ਦੇਸ਼ ਹੋਵੇਗਾ। ਜਿੱਥੇ ਵੀਕੈਂਡ ਸ਼ੁੱਕਰਵਾਰ ਤੋਂ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਮੁਸਲਮਾਨ ਜੁਮੇ ਦੀ ਨਮਾਜ਼ ਅਦਾ ਕਰਦੇ ਹਨ। ਸਾਊਦੀ ਅਰਬ ਵੀ ਇਸਲਾਮਿਕ ਨਿਯਮਾਂ ਨੂੰ ਲੱਚਰ ਬਣਾ ਰਿਹਾ ਹੈ। ਸਾਊਦੀ ਅਰਬ ਨੇ ਔਰਤਾਂ ਨੂੰ ਡਰਾਈਵ ਕਰਨ ਦੀ ਇਜਾਜ਼ਤ ਦਿੱਤੀ ਸੀ ਅਤੇ ਇਸਲਾਮਿਕ ਡਰੈੱਸ ਕੋਡ ਨੂੰ ਲੈ ਕੇ ਵੀ ਕਈ ਸੋਧ ਦਾ ਐਲਾਨ ਕੀਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਯੂ.ਏ.ਈ. ਇਨ੍ਹਾਂ ਸੁਧਾਰਾਂ ਨਾਲ ਆਪਣੀ ਇਕ ਉਦਾਰ ਛਵੀ ਪੇਸ਼ ਕਰਨਾ ਚਾਹੁੰਦਾ ਹੈ। ਇਸ ਨਾਲ ਦਏਸ਼ ਵਿਚ ਵਿਦੇਸ਼ੀ ਨਿਵੇਸ਼ ਨੂੰ ਹੁੰਗਾਰਾ ਮਿਲੇਗਾ ਅਤੇ ਯੂ.ਏ.ਈ. ਖਾੜੀ ਦੇ ਆਪਣੇ ਵਿਰੋਧੀਆਂ ਨੂੰ ਟੱਕਰ ਦੇ ਸਕੇਗਾ।

In The Market