LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੀਨ 'ਚ ਫਿਰ ਵਿਗੜ ਰਹੇ ਹਾਲਾਤ! Out Of Control ਹੋ ਰਿਹੈ ਕੋਰੋਨਾ

29d china

ਬੀਜਿੰਗ- 2019 ਤੋਂ ਦੁਨੀਆ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਹੁਣ ਵੈਕਸੀਨ ਬਣਾਉਣ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕੋਰੋਨਾ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਹਾਲਾਤ ਸੁਧਰਣ ਦੀ ਥਾਂ ਹੋਰ ਵਿਗੜਨ ਜਾ ਰਹੇ ਹਨ। ਕੋਰੋਨਾ ਵੱਖ-ਵੱਖ ਰੂਪ ਵਿਚ ਸਾਹਮਣੇ ਆ ਰਿਹਾ ਹੈ ਤੇ ਤਬਾਹੀ ਮਚਾਏ ਜਾ ਰਿਹਾ ਹੈ। ਭਾਰਤ ਵਿਚ ਅਜੇ ਤੱਕ ਕੋਰੋਨਾ ਦੀਆਂ ਦੋ ਲਹਿਰਾਂ ਆ ਚੁੱਕੀਆਂ ਹਨ ਤੇ ਹੁਣ ਤੀਜੇ ਦੀ ਵੀ ਤਿਆਰੀ ਚੱਲ ਰਹੀ ਹੈ। ਓਮੀਕਰੋਨ ਦੇ ਕਾਰਨ ਭਾਰਤ ਵਿਚ ਫਿਰ ਤੋਂ ਲਾਕਡਾਊਨ ਦੇ ਆਸਾਰ ਬਣ ਰਹੇ ਹਨ। ਇਸ ਵਿਚਾਲੇ ਇਕ ਖਬਰ ਚੀਨ ਤੋਂ ਸਾਹਮਣੇ ਆ ਰਹੀ ਹੈ, ਜਿਸ ਨੇ ਦੁਨੀਆ ਦੀ ਟੈਂਸ਼ਨ ਵਧਾ ਦਿੱਤੀ ਹੈ।

Also Read: ਕਾਰ 'ਚ ਲਿਫਟ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, ਦੋ ਗ੍ਰਿਫਤਾਰ

ਮਿਲੀ ਜਾਣਕਾਰੀ ਮੁਤਾਬਕ ਚੀਨ ਦੇ ਲੋਕਾਂ ਦੇ ਘਰੋਂ ਨਿਕਲਣ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਹਾਲਾਤ ਇੰਨੇ ਖਰਾਬ ਹਨ ਕਿ ਲੋਕਾਂ ਨੂੰ ਰਾਸ਼ਨ ਦੇ ਲਈ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਸਿਰਫ ਸੜਕਾਂ ਉੱਤੇ ਡਿਸਇੰਫੈਕਟੈਂਟ ਦਾ ਛਿੜਕਾਅ ਕਰਨ ਵਾਲੀਆਂ ਗੱਡੀਆਂ ਨਿਕਲ ਰਹੀਆਂ ਹਨ। ਇਸ ਤੋਂ ਇਲਾਵਾਕ ਜੇਕਰ ਕੋਈ ਹੋਰ ਗੱਡੀ ਸੜਕ ਉੱਤੇ ਦਿਖਾਈ ਦੇਵੇਗੀ ਤਾਂ ਉਸ ਨੂੰ ਸਿੱਧਾ ਜੇਲ ਹੋਵੇਗੀ। ਫੜੇ ਜਾਣ ਵਾਲੇ ਨੂੰ ਜੇਲ ਤੋਂ ਇਲਾਵਾ 500 ਯੂਆਨ ਯਾਨੀ ਤਕਰੀਬਨ 5800 ਰੁਪਏ ਦਾ ਫਾਈਨ ਭਰਨਾ ਹੋਵੇਗਾ।

Also Read: ਟ੍ਰਾਂਸਪੋਰਟਰਾਂ ਲਈ ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਹੋਵੇਗਾ ਵੈਲਫੇਅਰ ਬੋਰਡ ਦਾ ਗਠਨ

27 ਦਿਨ ਤੋਂ ਲਾਕਡਾਊਨ ਦੇ ਗਾਈਡਲਾਈਨ ਜਾਰੀ ਕੀਤੇ ਗਏ ਹਨ। ਇਸ ਵਿਚ ਜਿਨ੍ਹਾਂ ਇਲਾਕਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਹਨ, ਉੱਥੇ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਰਾਸ਼ਨ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਪਰ ਹੋਰਾਂ ਇਲਾਕਿਆਂ ਵਿਚ ਰਾਸ਼ਨ ਲਿਜਾਣ ਦੀ ਆਗਿਆ ਨਹੀਂ ਹੈ। ਸਿਰਫ ਮੈਡੀਕਲ ਐਮਰਜੈਂਸੀ ਉੱਤੇ ਹੀ ਘਰ ਤੋਂ ਨਿਕਲਣ ਦੀ ਆਗਿਆ ਹੈ। ਚੀਨ ਨੇ ਆਪਣੇ ਦੇਸ਼ ਵਿਚ ਕੋਰੋਨਾ ਦੀ ਹਾਲਤ ਲਗਾਤਾਰ ਦੁਨੀਆ ਤੋਂ ਲੁਕਾਈ ਹੈ।

Also Read: ਅਚਾਨਕ ਹਵਾ 'ਚ ਜਹਾਜ਼ 'ਤੇ ਡਿੱਗੀ ਬਰਫ ਦੀ ਸਿੱਲੀ, ਵਾਲ-ਵਾਲ ਬਚੇ ਮੁਸਾਫਰ

ਅਜੇ ਵੀ ਚੀਨ ਤੋਂ ਖਬਰ ਸਾਹਮਣੇ ਨਹੀਂ ਆਉਂਦੀ ਪਰ ਕੁਝ ਲੋਕਾਂ ਨੇ ਚੀਨ ਦੇ ਸੋਸ਼ਲ ਨੈੱਟਵਰਕਿੰਗ ਸਾਈਟ ਵਿਬੋ ਉੱਤੇ ਨਵੇਂ ਲਾਕਡਾਊਨ ਤੇ ਉਸ ਨਾਲ ਹੋ ਰਹੀਆਂ ਮੁਸ਼ਕਿਲਾਂ ਨੂੰ ਪੋਸਟ ਕਰ ਦਿੱਤਾ। ਇਸੇ ਦੇ ਸਕ੍ਰੀਨਸ਼ਾਟ ਦੁਨੀਆ ਵਿਚ ਸਰਕੁਲੇਟ ਹੋ ਗਏ, ਜਿਸ ਦੇ ਕਾਰਨ ਚੀਨ ਦੇ ਹਾਲਾਤ ਸਾਹਮਣੇ ਆ ਗਏ।

In The Market