LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟ੍ਰਾਂਸਪੋਰਟਰਾਂ ਲਈ ਸੁਖਬੀਰ ਸਿੰਘ ਬਾਦਲ ਦੇ ਵੱਡੇ ਐਲਾਨ, ਹੋਵੇਗਾ ਵੈਲਫੇਅਰ ਬੋਰਡ ਦਾ ਗਠਨ

29d badal

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਤੋਂ ਪਹਿਲਾਂ, ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਟ੍ਰਾਂਸਪੋਰਟ (Transport) ਲਈ ਮੈਨੀਫੈਸਟੋ ਜਾਰੀ ਕਰਕੇ ਟਰਾਂਸਪੋਰਟਰਾਂ ਲਈ ਵੱਡੇ ਐਲਾਨ ਕੀਤੇ ਹਨ। ਇਸ ਦੇ ਨਾਲ ਹੀ ਟਰੱਕ ਆਪਰੇਟਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦੇਣ ਦਾ ਐਲਾਨ ਵੀ ਕੀਤਾ ਹੈ। ਉਹਨਾਂ ਨੇ ਬੁੱਧਵਾਰ ਨੂੰ ਕਿਹਾ ਕਿ ਸੱਤਾ ਵਿੱਚ ਆਉਣ 'ਤੇ ਟਰਾਂਸਪੋਰਟਰਾਂ ਦਾ ਸ਼ੋਸ਼ਣ ਨਹੀਂ ਹੋਵੇਗਾ। ਇਸ ਦੌਰਾਨ ਅੰਮ੍ਰਿਤਸਰ ਵਿੱਚ ਟਰਾਂਸਪੋਰਟ ਪਾਲਿਸੀ ਦਾ ਐਲਾਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਟਰਾਂਸਪੋਰਟਰ ਵੈਲਫੇਅਰ ਬੋਰਡ ਦਾ ਗਠਨ ਕੀਤਾ ਜਾਵੇਗਾ।

Also Read: ਅਚਾਨਕ ਹਵਾ 'ਚ ਜਹਾਜ਼ 'ਤੇ ਡਿੱਗੀ ਬਰਫ ਦੀ ਸਿੱਲੀ, ਵਾਲ-ਵਾਲ ਬਚੇ ਮੁਸਾਫਰ

ਬੋਰਡ ਵਿੱਚ ਆਟੋਰਿਕਸ਼ਾ, ਟੈਂਪੂ ਟਰੈਵਲਰ, ਚਾਰ ਪਹੀਆ ਵਾਹਨ, ਬੱਸ ਅਤੇ ਟਰੱਕ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਉਨ੍ਹਾਂ ਕਿਹਾ, "ਪੰਜਾਬ ਸਰਕਾਰ ਨੇ ਛੋਟੀਆਂ ਟਰੱਕ ਯੂਨੀਅਨਾਂ ਖਤਮ ਕਰ ਦਿੱਤੀਆਂ ਹਨ। ਜੇਕਰ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਟਰੱਕ ਯੂਨੀਅਨਾਂ ਬਹਾਲ ਕਰ ਦਿੱਤੀਆਂ ਜਾਣਗੀਆਂ।" ਇਸ ਦੌਰਾਨ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਕਮੇਟੀਆਂ ਵਿੱਚ ਟਰੱਕ ਅਪਰੇਟਰ ਅਤੇ ਵਪਾਰੀ ਮੈਂਬਰ ਹੋਣਗੇ ਜੋ ਕਿ ਐਸ.ਡੀ.ਐਮਜ਼ ਤੱਕ ਮਸਲਿਆਂ ਨੂੰ ਹੱਲ ਕਰਨਗੇ। ਇਸੇ ਤਰ੍ਹਾਂ ਐਸ.ਡੀ.ਐਮਜ਼ ਪਹਿਲ ਦੇ ਆਧਾਰ 'ਤੇ ਮਸਲਿਆਂ ਨੂੰ ਹੱਲ ਕਰਨਗੇ।

Also Read: ਸਰਜਰੀ ਤੋਂ ਬਾਅਦ ਮਰੀਜ਼ ਦੇ ਪਿੱਤੇ 'ਚੋਂ ਕੱਢੀਆਂ 1440 ਪੱਥਰੀਆਂ, ਡਾਕਟਰ ਵੀ ਹੈਰਾਨ

ਉਨ੍ਹਾਂ ਵਾਅਦਾ ਕੀਤਾ ਕਿ ਟਰਾਂਸਪੋਰਟੇਸ਼ਨ ਦੇ ਟੈਂਡਰ ਵੀ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਦਿੱਤੇ ਜਾਣਗੇ। ਹਾਲਾਂਕਿ, ਜਿਨ੍ਹਾਂ ਕੋਲ ਟਰੱਕ ਨਹੀਂ ਹਨ, ਉਨ੍ਹਾਂ ਨੂੰ ਟੈਂਡਰ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਢੋਆ-ਢੁਆਈ ਵਾਲੇ ਵਾਹਨਾਂ ਦੇ ਦਸਤਾਵੇਜ਼ ਸਾਲ ਵਿੱਚ ਇੱਕ ਵਾਰ ਚੈੱਕ ਕੀਤੇ ਜਾਣਗੇ ਤੇ ਜਾਂਚ ਤੋਂ ਬਾਅਦ, ਇੱਕ ਸਾਲ ਦੀ ਮਿਆਦ ਲਈ ਇੱਕ ਸਟਿੱਕਰ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਵਨ ਟਾਈਮ ਸੈਟਲਮੈਂਟ ਸਕੀਮ, ਵਾਹਨਾਂ ਦੇ ਓਵਰਲੋਡਿੰਗ ਨੂੰ ਰੋਕਣ ਲਈ ਭਾਰ ਤੋਲਣ ਵਾਲੇ ਕੰਡੇ ਲਗਾਏ ਜਾਣਗੇ ਅਤੇ ਸਕੂਲ ਵੈਨਾਂ ਲਈ ਟੈਕਸ ਪ੍ਰਣਾਲੀ ਵਿੱਚ ਸੁਧਾਰ ਸਮੇਤ ਕਈ ਸਕੀਮਾਂ ਦਾ ਐਲਾਨ ਕੀਤਾ। "ਟਰਾਂਸਪੋਰਟਰ ਵੈਲਫੇਅਰ ਬੋਰਡ ਦਾ ਪ੍ਰਧਾਨ ਉਹ ਹੋਵੇਗਾ ਜਿਸ ਕੋਲ ਟਰਾਂਸਪੋਰਟ ਦਾ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਵੇਗਾ। ਬੋਰਡ ਟਰਾਂਸਪੋਰਟ ਯੂਨੀਅਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰੇਗਾ।"

Also Read: ਬੱਕਰੀ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦੀ ਲੱਗੀ ਭੀੜ

ਦੂਜੇ ਪਾਸੇ, ਆਟੋ ਰਿਕਸ਼ਾ ਦੀ ਥਾਂ ਈ ਰਿਕਸ਼ਾ ਚਲਾਏ ਜਾਣਗੇ, ਜੋ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ, "ਜੇਕਰ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ, ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਮੁੜ ਵਿੱਤ ਦੇਣ ਵਿੱਚ ਮਦਦ ਕਰੇਗੀ। ਨਾਲ ਹੀ, ਅਸੀਂ ਲੋਕਾਂ ਨੂੰ ਈ-ਰਿਕਸ਼ਾ ਲੈਣ ਵਿੱਚ ਮਦਦ ਕਰਾਂਗੇ ਤਾਂ ਜੋ ਉਹ ਆਪਣੇ ਘਰਾਂ ਲਈ ਰੋਟੀ ਕਮਾ ਸਕਣ।" ਸੁਖਬੀਰ ਸਿੰਘ ਬਾਦਲ ਨੇ ਟਰੱਕ ਆਪਰੇਟਰ ਦੇ ਹਰੇਕ ਡਰਾਈਵਰ ਲਈ 10 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਡਰਾਈਵਰ ਦੀ ਕੁਦਰਤੀ ਮੌਤ ਜਾਂ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

In The Market