LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੁਬਈ 'ਚ ਹੁਣ ਕਪੜੇ ਸੁਕਾਉਣ 'ਤੇ ਵੀ ਲੱਗੇਗਾ ਭਾਰੀ ਜੁਰਮਾਨਾ !

29 dec 6

ਦੁਬਈ :  ਦੁਬਈ 'ਚ ਕੁਝ ਨਵੇਂ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ (Dubai Municipality Advisory) ਭਾਰੀ ਜੁਰਮਾਨਾ ਲੱਗ ਸਕਦਾ ਹੈ। ਦੁਬਈ ਵਿੱਚ ਹੁਣ ਬਾਲਕੋਨੀ (Balcony) ਵਿੱਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਭਾਰਤ 'ਚ ਜ਼ਿਆਦਾਤਰ ਲੋਕ ਬਾਲਕੋਨੀ 'ਚ ਹੀ ਆਪਣੇ ਕੱਪੜੇ ਸੁਕਾ ਲੈਂਦੇ ਹਨ। ਇੰਨਾ ਹੀ ਨਹੀਂ ਹੁਣ ਜੇਕਰ ਬਾਲਕੋਨੀ 'ਚ ਸਿਗਰਟ ਪੀਂਦੇ ਹੋਏ ਉਸ ਦੀ ਰਾਖ  ਹੇਠਾਂ ਡਿੱਗਦੀਆਂ ਹਨ ਤਾਂ ਉਸ ਨੂੰ ਜੁਰਮਾਨਾ ਵੀ ਦੇਣਾ ਪਵੇਗਾ। 

Also Read : ਕਮਰੇ 'ਚ ਅੰਗੀਠੀ ਜਲਾਉਣਾ ਪਰਿਵਾਰ ਨੂੰ ਪਿਆ ਭਾਰੀ, 3 ਬੱਚਿਆਂ ਦੀ ਮੌਤ

ਦੁਬਈ ਨਗਰ ਪਾਲਿਕਾ (Municipality of Dubai) ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਹੈ। ਸੋਮਵਾਰ ਨੂੰ ਇੱਕ ਟਵੀਟ ਵਿੱਚ, ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਲਕੋਨੀ ਦੀ 'ਦੁਰਵਰਤੋਂ' ਨਾ ਕਰਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕੋਨੀ ਬੁਰੀ ਦਿਖੇ ।ਨਵੇਂ ਨਿਯਮਾਂ ਅਨੁਸਾਰ ਬਾਲਕੋਨੀ ਜਾਂ ਖਿੜਕੀ 'ਤੇ ਕੱਪੜੇ ਸੁੱਕਣ 'ਤੇ, ਬਾਲਕੋਨੀ 'ਚੋਂ ਸਿਗਰਟ ਦੀ ਸੁਆਹ ਝਾੜਨ 'ਤੇ, ਬਾਲਕੋਨੀ 'ਚੋਂ ਕੂੜਾ ਸੁੱਟਣ 'ਤੇ, ਬਾਲਕੋਨੀ ਨੂੰ ਧੋਣ ਸਮੇਂ ਪਾਣੀ ਦਾ ਹੇਠਾਂ ਡਿੱਗਣ ਜਾਂ ਏ.ਸੀ. ਤੋਂ ਪਾਣੀ ਟਪਕਣ 'ਤੇ, ਬਾਲਕੋਨੀ 'ਚ ਪੰਛੀਆਂ ਨੂੰ ਭੋਜਨ ਪਿਲਾਉਣ 'ਤੇ ਬਾਲਕੋਨੀ ਵਿੱਚ ਕਿਸੇ ਵੀ ਤਰ੍ਹਾਂ ਦਾ ਐਂਟੀਨਾ ਲਗਾਉਣ 'ਤੇ ਜੁਰਮਾਨਾ ਲੱਗੇਗਾ।

Also Read : ਲੇਹ ਤੋਂ ਲੈ ਕੇ ਦਿੱਲੀ ਤੱਕ ਚੱਲ ਰਹੀ ਸੀਤ ਲਹਿਰ, ਅਜੇ ਹੋਰ ਵਧੇਗਾ ਠੰਢ ਦਾ ਕਹਿਰ

ਜੇਕਰ ਤੁਸੀਂ ਨਿਯਮ ਤੋੜੋਗੇ ਤਾਂ ਤੁਹਾਨੂੰ ਆਪਣੀ ਜੇਬ ਕਰਨੀ ਪਵੇਗੀ ਹਲਕੀ
ਇਹ ਨਿਯਮ ਸਿਰਫ਼ ਕਾਗਜ਼ਾਂ 'ਤੇ ਹੀ ਨਹੀਂ ਬਣਾਏ ਗਏ ਹਨ, ਸਗੋਂ ਇਨ੍ਹਾਂ ਨੂੰ ਤੋੜਨ 'ਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ। ਖਬਰਾਂ ਮੁਤਾਬਕ ਨਿਯਮ ਤੋੜਨ 'ਤੇ 500 ਤੋਂ 1500 ਦਿਰਹਾਮ ਯਾਨੀ 10 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਭਰਨਾ ਹੋਵੇਗਾ।

In The Market