LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਪਰਾਧੀਆਂ ਦੀ ਖੈਰ ਨਹੀਂ, ਹੁਣ ਸਜ਼ਾ ਸੁਣਾਏਗਾ ਇਹ 'ਮਸ਼ੀਨੀ ਜੱਜ'

28 dec 9

ਚੀਨ : ਚਾਈਨਾ ਟੇਕ ਕੰਪਨੀ ਨੇ ਦੁਨੀਆ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ-ਪਾਵਰਡ ਪ੍ਰੋਸੀਕਿਊਟਰ (Artificial Intelligence-Powered Prosecutor) ਤਿਆਰ ਕੀਤਾ ਹੈ। ਇਹ ਅਜਿਹਾ ਮਸ਼ੀਨੀ ਜੱਜ ਹੈ, ਜੋ ਦਲੀਲਾਂ ਅਤੇ ਬਹਿਸ ਦੇ ਆਧਾਰ 'ਤੇ ਅਪਰਾਧੀਆਂ ਦੀ ਪਛਾਣ ਕਰੇਗਾ, ਸਜ਼ਾ ਦੀ ਮੰਗ ਕਰੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ 'ਮਸ਼ੀਨ ਜੱਜ' 97 ਫੀਸਦੀ ਤੱਕ ਸੱਚੇ ਤੱਥ ਰੱਖਦਾ ਹੈ।ਸ਼ੰਘਾਈ ਪੁਡੋਂਗ ਪੀਪਲਜ਼ ਪ੍ਰੋਕਿਊਰੇਟੋਰੇਟ (Shanghai Pudong People's Procuratorate)ਨੇ ਇਸ ਮਸ਼ੀਨ ਦਾ ਨਿਰਮਾਣ ਕੀਤਾ ਹੈ। ਇਸ ਨੂੰ ਏਆਈ ਜੱਜ ਕਿਹਾ ਜਾ ਰਿਹਾ ਹੈ। ਨਿਰਮਾਤਾ ਨੇ ਦਾਅਵਾ ਕੀਤਾ ਕਿ ਇਸਦੀ ਵਰਤੋਂ 'ਪ੍ਰੋਸੀਕਿਊਟਰਾਂ ਦੇ ਕੰਮ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ'।

Also Read : 'ਮੰਨ ਗਏ ਕਿਸਾਨ',ਜਲਦ ਕਰਨਗੇ ਰੇਲਵੇ ਟ੍ਰੈਕ ਖਾਲੀ

ਇਨਸਾਨ ਨਹੀਂ, ਮਸ਼ੀਨ ਲੜੇਗੀ ਕੇਸ!

'ਮਸ਼ੀਨ ਜੱਜ' ਜਾਂ ਪ੍ਰੌਸੀਕਿਊਟਰ ਦੀ ਵਰਤੋਂ ਡੈਸਕਟਾਪ ਕੰਪਿਊਟਰ 'ਤੇ ਕੀਤੀ ਜਾ ਸਕਦੀ ਹੈ। ਇਸ ਪ੍ਰਣਾਲੀ ਵਿਚ ਅਰਬਾਂ ਚੀਜ਼ਾਂ ਦਾ ਡੇਟਾ ਸਟੋਰ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਵਿਸ਼ਲੇਸ਼ਣ ਕਰਨ ਅਤੇ ਆਪਣਾ ਫੈਸਲਾ ਦੇਣ ਦੇ ਯੋਗ ਹੁੰਦਾ ਹੈ।ਰਿਪੋਰਟ ਮੁਤਾਬਕ ਇਸ ਏਆਈ ਜੱਜ (AI Judge) ਨੂੰ ਵਿਕਸਿਤ ਕਰਨ ਲਈ 2015 ਤੋਂ 2020 ਤੱਕ ਹਜ਼ਾਰਾਂ ਕਾਨੂੰਨੀ ਮਾਮਲਿਆਂ ਦਾ ਅਧਿਐਨ ਕੀਤਾ ਗਿਆ। ਇਹ ਖਤਰਨਾਕ ਡਰਾਈਵਰਾਂ, ਕ੍ਰੈਡਿਟ ਕਾਰਡ ਧੋਖਾਧੜੀ, ਚੋਰੀ ਅਤੇ ਜੂਏ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਕੇ ਅਪਰਾਧੀਆਂ ਦੀ ਪਛਾਣ ਕਰ ਸਕਦਾ ਹੈ।

Also Read : ਦੁਨਿਆ ਦੇ ਸਭ ਤੋਂ ਠੰਡੇ ਸੂਬੇ ਜਿੱਥੇ ਸਿਫਰ ਤੋਂ ਵੀ ਹੇਠਾਂ ਰਹਿੰਦਾ ਪਾਰਾ,ਦੇਖੋ ਖੂਬਸੂਰਤ ਤਸਵੀਰਾਂ

ਗਲਤੀ ਦੀ ਸੰਭਾਵਨਾ ਹੈ

ਹਾਲਾਂਕਿ ਇਸ ਬਾਰੇ ਕੁਝ ਖਦਸ਼ੇ ਵੀ ਪ੍ਰਗਟਾਏ ਜਾ ਰਹੇ ਹਨ। ਚੀਨ ਦੇ ਇੱਕ ਜੱਜ ਨੇ ਕਿਹਾ ਕਿ 97% ਸਹੀ ਫੈਸਲੇ ਮਸ਼ੀਨਾਂ ਹੋਣ ਦੇ ਨਾਲ, ਗਲਤੀਆਂ ਹੋਣ ਦੀ ਸੰਭਾਵਨਾ ਹਮੇਸ਼ਾ ਰਹੇਗੀ।

Also Read : ਹੌਲਦਾਰ ਦਾ ਸਿੱਧੂ ਨੂੰ ਚੈਲੇਂਜ, 'ਮਾਰੋ ਤਾਂ ਦੱਬਕਾ ਜੇ'...

ਕੌਣ ਹੋਵੇਗਾ ਜ਼ਿੰਮੇਵਾਰ ?

ਜੱਜ ਨੇ ਅੱਗੇ ਕਿਹਾ ਕਿ ਜੇਕਰ ਅਜਿਹੀ ਸਥਿਤੀ 'ਚ ਕੋਈ ਗਲਤ ਫੈਸਲਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਜੱਜ, ਮਸ਼ੀਨ ਜਾਂ ਐਲਗੋਰਿਦਮ ਡਿਜ਼ਾਈਨਰ? ਉਨ੍ਹਾਂ ਸਪੱਸ਼ਟ ਕਿਹਾ ਕਿ ਮਸ਼ੀਨ ਗਲਤੀ ਨੂੰ ਫੜ ਸਕਦੀ ਹੈ, ਪਰ ਫੈਸਲਾ ਲੈਣ ਲਈ ਇਸ ਨੂੰ ਇਨਸਾਨਾਂ ਦੀ ਥਾਂ 'ਤੇ ਰੱਖਣਾ ਸਹੀ ਨਹੀਂ ਹੋਵੇਗਾ। 

In The Market