LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਆਂਮਾਰ 'ਚ ਫੌਜ ਨੇ ਔਰਤਾਂ ਤੇ ਬੱਚਿਆਂ ਸਮੇਤ 30 ਲੋਕਾਂ ਨੂੰ ਮਾਰੀਆਂ ਗੋਲੀਆਂ, ਸਾੜੀਆਂ ਲਾਸ਼ਾਂ

26 dec 4

ਮਿਆਂਮਾਰ  : ਮਿਆਂਮਾਰ (Myanmar) 'ਚ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਵਿਵਾਦਗ੍ਰਸਤ ਕਾਯਾ ਰਾਜ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 30 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ। ਇੱਕ ਸਥਾਨਕ ਨਿਵਾਸੀ, ਮੀਡੀਆ ਰਿਪੋਰਟਾਂ ਅਤੇ ਇੱਕ ਸਥਾਨਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਕੈਰੇਨੀ ਹਿਊਮਨ ਰਾਈਟਸ ਗਰੁੱਪ (Kareni Human Rights Group) ਨੇ ਕਿਹਾ ਕਿ ਉਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਵਿਸਥਾਪਿਤ ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਸਮੂਹ ਨੇ ਦਾਅਵਾ ਕੀਤਾ ਕਿ ਮਿਆਂਮਾਰ ਦੀ ਸੱਤਾਧਾਰੀ ਫੌਜ ਨੇ ਹਪ੍ਰੂਸੋ ਸ਼ਹਿਰ ਦੇ ਮੋ ਸੋ ਪਿੰਡ ਨੇੜੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ 'ਤੇ ਗੋਲੀਬਾਰੀ ਕੀਤੀ।

Also Read : ਆਉਂਦੇ ਦਿਨਾਂ 'ਚ ਪੰਜਾਬ 'ਚ ਪਵੇਗੀ ਹੱਡ ਚੀਰਵੀਂ ਠੰਡ, ਕਈ ਰਾਜਾਂ 'ਚ ਹੋਵੇਗੀ ਬਾਰਿਸ਼ 'ਤੇ ਗੜੇਮਾਰੀ

ਸਮੂਹ ਨੇ ਇੱਕ ਫੇਸਬੁੱਕ ਪੋਸਟ (Fb Post) ਵਿੱਚ ਕਿਹਾ, “ਅਸੀਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਅਣਮਨੁੱਖੀ ਅਤੇ ਵਹਿਸ਼ੀਆਨਾ ਹੱਤਿਆਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ।” ਮਨੁੱਖੀ ਅਧਿਕਾਰ ਸਮੂਹਾਂ ਅਤੇ ਸਥਾਨਕ ਮੀਡੀਆ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਸੜੇ ਹੋਏ ਟਰੱਕ ਅਤੇ ਬਿਸਤਰਿਆਂ ਉੱਤੇ ਸੜੀਆਂ ਹੋਈਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ।

Also Read : 3 ਜਨਵਰੀ ਤੋਂ ਲੱਗੇਗੀ 15-18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ

ਗਰੁੱਪ ਦੇ ਇਕ ਕਮਾਂਡਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਅਸੀਂ ਇਹ ਦੇਖ ਕੇ ਬਹੁਤ ਹੈਰਾਨ ਹੋਏ ਕਿ ਸਾਰੀਆਂ ਲਾਸ਼ਾਂ ਵੱਖ-ਵੱਖ ਆਕਾਰ ਦੀਆਂ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਸਨ।' ਇਸ ਦੇ ਨਾਲ ਹੀ ਇਕ ਸਥਾਨਕ ਪਿੰਡ ਵਾਸੀ ਨੇ ਦੱਸਿਆ ਕਿ ਮੈਨੂੰ ਸ਼ੁੱਕਰਵਾਰ ਰਾਤ ਨੂੰ ਅੱਗ ਲੱਗਣ ਦਾ ਪਤਾ ਲੱਗਾ ਸੀ ਪਰ ਗੋਲੀ ਚੱਲਣ ਕਾਰਨ ਮੈਂ ਮੌਕੇ 'ਤੇ ਨਹੀਂ ਜਾ ਸਕਿਆ। ਮੈਂ ਦੇਖਿਆ ਕਿ ਲਾਸ਼ਾਂ ਸੜੀਆਂ ਹੋਈਆਂ ਸਨ ਅਤੇ ਬੱਚਿਆਂ ਅਤੇ ਔਰਤਾਂ ਦੇ ਕੱਪੜੇ ਵੀ ਖਿੱਲਰੇ ਹੋਏ ਸਨ।

Also Read : Omicron ਨੂੰ ਲੈਕੇ ਐਕਸ਼ਨ ਮੋਡ 'ਚ ਕੇਂਦਰ ਸਰਕਾਰ, ਖਤਰੇ ਵਾਲੇ ਇੰਨ੍ਹਾਂ 10 ਰਾਜਾਂ 'ਚ ਭੇਜੇਗੀ ਸਪੈਸ਼ਲ ਟੀਮ

ਫੌਜ ਦੇ ਹਵਾਈ ਹਮਲੇ ਤੋਂ ਬਾਅਦ ਸੈਂਕੜੇ ਲੋਕ ਥਾਈਲੈਂਡ ਭੱਜ ਗਏ

ਮਿਆਂਮਾਰ (Myanmar) ਦੀ ਫੌਜ ਨੇ ਗੁਰੀਲਾ ਯੁੱਧ (Guerrilla war) ਦੀ ਅਗਵਾਈ ਕਰਨ ਵਾਲੇ ਨਸਲੀ ਕੈਰਨ ਭਾਈਚਾਰੇ ਦੁਆਰਾ ਨਿਯੰਤਰਿਤ ਇੱਕ ਛੋਟੇ ਜਿਹੇ ਕਸਬੇ 'ਤੇ ਹਵਾਈ ਹਮਲੇ ਸ਼ੁਰੂ ਕੀਤੇ, ਜਿਸ ਨਾਲ ਸੈਂਕੜੇ ਲੋਕ ਨਦੀ ਪਾਰ ਕਰਕੇ ਥਾਈਲੈਂਡ (Thailand) ਚੱਲੇ ਗਏ ਹਨ। ਸਰਕਾਰੀ ਬਲਾਂ ਨੇ ਕੈਰੇਨ ਗੁਰੀਲਿਆਂ ਦੇ ਨਿਯੰਤਰਣ ਅਧੀਨ ਥਾਈਲੈਂਡ ਦੀ ਸਰਹੱਦ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਲੇ ਕੇਵ ਨੂੰ ਨਿਸ਼ਾਨਾ ਬਣਾਇਆ। ਉਹ ਮਿਆਂਮਾਰ ਸਰਕਾਰ ਤੋਂ ਹੋਰ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹਨ।ਆਂਗ ਸਾਨ ਸੂ ਕੀ (Aung San Suu Kyi) ਦੀ ਸਰਕਾਰ ਨੂੰ ਬੇਦਖਲ ਕਰਨ, ਅਤੇ ਗੁਰੀਲਾ ਫੌਜ ਦੇ ਵਿਰੋਧੀਆਂ ਨੂੰ ਪਨਾਹ ਦੇਣ ਤੋਂ ਬਾਅਦ, ਫਰਵਰੀ ਵਿਚ ਫੌਜ ਨੇ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਤਣਾਅ ਵਧ ਗਿਆ ਹੈ। ਪਿਛਲੇ ਹਫਤੇ ਲੇ ਕਾਅ 'ਤੇ ਸਰਕਾਰੀ ਫੌਜਾਂ ਦੇ ਛਾਪੇਮਾਰੀ ਤੋਂ ਬਾਅਦ ਵੀ ਹਿੰਸਾ ਭੜਕ ਗਈ ਸੀ।

In The Market