LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਦਿੱਤੀ ਚਿਤਾਵਨੀ, ਚੀਨ ਤੋਂ ਸਾਵਧਾਨ ਹੋਣ ਦੀ ਲੋੜ

27d 11

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister of Canada Justin Trudeau) ਨੇ ਪੱਛਮੀ ਦੇਸ਼ਾਂ ਨੂੰ ਚੀਨ ਦੀ ਸਾਜ਼ਿਸ਼ ਦੇ ਖਿਲਾਫ ਸੁਚੇਤ ਕੀਤਾ ਹੈ। ਟਰੂਡੋ (Trudeau) ਨੇ ਕਿਹਾ-ਪੱਛਮੀ ਦੇਸ਼ਾਂ ਦੇ ਚੀਨ ਦੀ ਸਾਜ਼ਿਸ਼ ਦੇ ਖਿਲਾਫ ਸਾਵਧਾਨ ਹੋ ਜਾਣ ਦੀ ਲੋੜ ਹੈ। ਚੀਨ ਵੈਸਟਰਨ ਕੰਟਰੀਜ਼ (China Western Countries) ਨੂੰ ਇਕ-ਦੂਜੇ ਦੇ ਖਿਲਾਫ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਵਿਸ਼ਵ ਇਕੋਨਮੀ (World economy) ਅਤੇ ਮਾਰਕੀਟ 'ਤੇ ਇਕੱਠਿਆਂ ਕਬਜ਼ਾ ਕਰ ਸਕੇ। ਹੁਣ ਸਮਾਂ ਆ ਗਿਆ ਹੈ ਕਿ ਸਾਰੇ ਪੱਛਮੀ ਦੇਸ਼ ਚੀਨ ਦੀਆਂ ਸਾਜ਼ਿਸ਼ਾਂ ਦਾ ਮਿਲ ਕੇ ਜਵਾਬ ਦੇਣ। ਟਰੂਡੋ ਤੋਂ ਪਹਿਲਾਂ ਅਮਰੀਕੀ ਸੈਨੇਟਰ ਟਾਮ ਲੈਂਥਲ (US Senator Tom Lenthal) ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਸੀ। ਅਮਰੀਕਾ ਨੇ ਹਾਲ ਹੀ ਵਿਚ ਚੀਨ ਦੀਆਂ ਕੁਝ ਕੰਪਨੀਆਂ ਵਿਰੁੱਧ ਪਾਬੰਦੀ ਲਗਾਈ ਹੈ। Also Read : ਕੈਪਟਨ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਸੀਨੀਅਰ ਨੇਤਾਵਾਂ ਨਾਲ ਕਰਨਗੇ ਮੁਲਾਕਾਤ

ਗਲੋਬਲ ਟੀ.ਵੀ. ਨੂੰ ਦਿੱਤੇ ਇਕ ਇੰਟਰਵਿਊ ਵਿਚ ਟਰੂਡੋ ਨੇ ਚੀਨ ਵਿਰੁੱਖ ਸਖ਼ਤ ਰੁਖ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਚੀਨ ਸਾਡੇ ਖਿਲਾਫ ਅਜੀਬ ਖੇਡ ਖੇਡ ਰਿਹਾ ਹੈ। ਇਸ ਨੂੰ ਸਾਜ਼ਿਸ਼ ਹੀ ਸਮਝਣਾ ਚਾਹੀਦਾ ਹੈ। ਉਹ ਪੱਛਮੀ ਦੇਸ਼ ਨੂੰ ਇਕ ਦੂਜੇ ਦੇ ਖਿਲਾਫ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੂੰ ਲੜਾ ਰਿਹਾ ਹੈ। ਇਸ ਦੇ ਜ਼ਰੀਏ ਉਹ ਬਾਜ਼ਾਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੂਡੋ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਸਮਝੀਏ। ਚੀਨ ਦੀਆਂ ਗਲਤ ਨੀਤੀਆਂ ਅਤੇ ਸਾਜ਼ਿਸ਼ ਵਾਲੀ ਡਿਪਲੋਮੈਸੀ ਦੀ ਝਲਕ ਅਸੀਂ ਹਾਂਗਕਾਂਗ ਵਿਚ ਦੇਖ ਚੁੱਕੇ ਹਾਂ। ਉਥੇ ਲੋਕਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਉਈਗਰ ਮੁਸਲਮਾਨਾਂ ਨੂੰ ਟਾਰਚਰ ਕੀਤਾ ਜਾ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕਾ, ਕੈਨੇਡਾ, ਜਾਪਾਨ ਅਤੇ ਆਸਟ੍ਰੇਲੀਆ ਨੇ ਚੀਨ ਦੇ ਬੀਜਿੰਗ ਵਿਚ ਹੋਣ ਵਾਲੇ ਵਿੰਟਰ ਓਲੰਪਿਕਸ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ। Also Read :  'ਆਪ' ਨੇ ਚੋਣ ਮੈਦਾਨ 'ਚ ਉਤਾਰੇ 15 ਹੋਰ ਉਮੀਦਵਾਰ, ਦੇਖੋ ਪੂਰੀ ਸੂਚੀ

ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਦੇਸ਼ਾਂ ਦੇ ਐਥਲੀਟਸ ਤਾਂ ਬੀਜਿੰਗ ਜਾਣਗੇ, ਪਰ ਕੋਈ ਡਿਪਲੋਮੈਟ ਟੀਮ ਦੇ ਨਾਲ ਨਹੀਂ ਜਾਵੇਗਾ। ਚੀਨ ਪੱਛਮੀ ਦੇਸ਼ਾਂ ਦੇ ਇਸ ਕਦਮ ਤੋਂ ਬੌਖਲਾਇਆ ਹੋਇਆ ਹੈ। ਉਸ ਨੇ ਧਮਕੀ ਦਿੱਤੀ ਹੈ ਕਿ ਉਹ ਸਹੀ ਸਮੇਂ 'ਤੇ ਵੈਸਟਰਨ ਬਲਾਕ ਨੂੰ ਇਸ ਹਰਕਤ ਦਾ ਜਵਾਬ ਦੇਵੇਗਾ। ਵਿੰਟਰ ਓਲੰਪਿਕ ਫਰਵਰੀ 2022 ਵਿਚ ਬੀਜਿੰਗ ਵਿਚ ਹੋਣਗੇ। ਚੀਨ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਤਣਾਅ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਕੈਨੇਡਾ ਨੇ ਹੁਵੇਈ ਇਲੈਕਟ੍ਰਾਨਿਕਸ ਦੇ ਫਾਊਂਡਰ ਦੀ ਧੀ ਮੇਂਗ ਵਾਂਝਾਊ ਨੂੰ ਗ੍ਰਿਫਤਾਰ ਕਰ ਲਿਆ ਸੀ। ਮੇਂਗ ਦੇ ਖਿਲਾਫ ਅਮਰੀਕਾ ਦੀ ਇਕ ਅਦਾਲਤ ਨੇ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਚੀਨ ਨੇ ਆਪਣੇ ਦੇਸ਼ ਵਿਚ ਦੋ ਕੈਨੇਡੀਆਈ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਮੇਂਗ ਹੁਣ ਤੱਕ ਕੈਨੇਡਾ ਦੀ ਜੇਲ ਵਿਚ ਹੈ ਅਤੇ ਬਦਲੇ ਦੀ ਭਾਵਨਾ ਦੇ ਚੱਲਦੇ ਚੀਨ ਨੇ ਚਾਰ ਕੈਨੇਡੀਆਈ ਨਾਗਰਿਕਾਂ ਨੂੰ ਡਰੱਗ ਤਸਕਰੀ ਦੇ ਦੋਸ਼ ਵਿਚ ਸਜ਼ਾ-ਏ-ਮੌਤ ਦਾ ਐਲਾਨ ਕੀਤਾ ਹੈ।

In The Market