LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਪਟਨ ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਸੀਨੀਅਰ ਨੇਤਾਵਾਂ ਨਾਲ ਕਰਨਗੇ ਮੁਲਾਕਾਤ

captain gajender

ਚੰਡੀਗੜ੍ਹ :  ਪੰਜਾਬ ਦੇ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Former CM of Punjab Capt. Amarinder Singh) ਦਾ ਅੱਜ ਦਿੱਲੀ ਦੌਰਾ ਹੈ। ਇਸ ਦੌਰਾਨ ਉਹ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਪੰਜਾਬ ਚੋਣਾਂ (Punjab Elections) ਨੂੰ ਲੈ ਕੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਵਿਚ ਸੀਟ ਸ਼ੇਅਰਿੰਗ (Seat sharing) 'ਤੇ ਗੱਲ ਹੋਵੇਗੀ। ਅਮਰਿੰਦਰ ਤੋਂ ਇਲਾਵਾ ਸ਼ਿਅਦ (ਸੰਯੁਕਤ) ਦੇ ਸੁਖਦੇਵ ਢੀਂਡਸਾ (Sukhdev Dhindsa) ਵੀ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਨਾਲ ਮੁਲਾਕਾਤ ਹੋ ਸਕਦੀ ਹੈ। ਅਗਲੇ ਸਾਲ ਜਨਵਰੀ ਮਹੀਨੇ ਵਿਚ ਪੰਜਾਬ ਚੋਣਾਂ (Punjab Elections) ਦਾ ਐਲਾਨ ਹੋ ਸਕਦਾ ਹੈ। ਅਜਿਹੇ ਵਿਚ ਹੁਣ ਸੰਯੁਕਤ ਤੌਰ 'ਤੇ ਚੋਣਾਂ ਲੜਣ ਲਈ ਭਾਜਪਾ, ਕੈਪਟਨ ਅਤੇ ਢੀਂਡਸਾ ਤੇਜ਼ੀ ਨਾਲ ਸੀਟ ਸ਼ੇਅਰਿੰਗ ਫਾਈਨਲ ਕਰਨ ਵਿਚ ਜੁੱਟੇ ਹਨ। Also Read :  'ਆਪ' ਨੇ ਚੋਣ ਮੈਦਾਨ 'ਚ ਉਤਾਰੇ 15 ਹੋਰ ਉਮੀਦਵਾਰ, ਦੇਖੋ ਪੂਰੀ ਸੂਚੀ


ਕੈਪਟਨ, ਭਾਜਪਾ ਅਤੇ ਸ਼ਿਅਦ (ਸੰਯੁਕਤ) ਇਸ ਵਾਰ ਰਸਮੀ ਗਠਜੋੜ ਨਹੀਂ ਸਗੋਂ ਸੀਟ ਸ਼ੇਅਰਿੰਗ ਦੇ ਫਾਰਮੂਲੇ ਨਾਲ ਚੋਣਾਂ ਲੜ ਰਹੇ ਹਨ। ਇਸ ਵਿਚ ਹਰ ਸੀਟ 'ਤੇ ਦੇਖਿਆ ਜਾਵੇਗਾ ਕਿ ਕਿਸ ਦਾ ਉਮੀਦਵਾਰ ਜਿੱਤਣ ਦੀ ਪੁਜ਼ੀਸ਼ਨ ਵਿਚ ਹੈ। ਉਸੇ ਨੂੰ ਉਥੇ ਟਿਕਟ ਦਿੱਤੀ ਜਾਵੇਗੀ। ਜਿਸ ਦਾ ਦੂਜੀਆਂ ਪਾਰਟੀਆਂ ਪੂਰੀ ਹਮਾਇਤ ਕਰਨਗੀਆਂ। ਇਸ ਵਿਚ ਸੀਟਾਂ ਦੇ ਨੰਬਰ ਨਹੀਂ ਸਗੋਂ ਜਿੱਤਣ ਦੀ ਸਮੱਰਥਾ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਸੂਤਰਾਂ ਮੁਤਾਬਕ ਪੰਜਾਬ ਵਿਚ ਬੀ.ਜੇ.ਪੀ. ਸ਼ਹਿਰਾਂ ਵਿਚ ਕਿਸਮਤ ਅਜ਼ਮਾਏਗੀ।

ਪੰਜਾਬ ਦੀ ਕੁਲ 117 ਸੀਟਾਂ ਵਿਚੋਂ 40 ਸ਼ਹਿਰੀ ਸੀਟਾਂ ਹਨ। ਜਿਨ੍ਹਾਂ ਵਿਚ ਭਾਜਪਾ ਆਪਣਾ ਉਮੀਦਵਾਰ ਉਤਾਰ ਸਕਦੀ ਹੈ। ਇਸ ਤੋਂ ਇਲਾਵਾ 51 ਸੈ.ਮੀ. ਅਰਬਨ ਸ਼ਹਿਰਾਂ ਵਿਚ ਵੀ ਜਿੱਥੇ ਸ਼ਹਿਰੀ ਵੋਟ ਜ਼ਿਆਦਾ ਹੈ, ਉਥੋਂ ਭਾਜਪਾ ਦਾ ਕੈਂਡੀਡੇਟ ਹੋਵੇਗਾ। ਪੇਂਡੂ ਖੇਤਰਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਅਦ (ਸੰਯੁਕਤ) ਦੇ ਉਮੀਦਵਾਰ ਉਤਾਰੇ ਜਾਣਗੇ। ਇਸ ਦੀ ਵੱਡੀ ਵਜ੍ਹਾਂ ਪੇਂਡੂ ਵੋਟ ਬੈਂਕ ਵਿਚ ਇਨ੍ਹਾਂ ਦੋਹਾਂ ਨੇਤਾਵਾਂ ਦੀ ਪਕੜ ਅਤੇ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਭਾਜਪਾ ਦੇ ਵਿਰੋਧ ਤੋਂ ਬਚਣਾ ਹੋਵੇਗਾ।

In The Market