LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬ੍ਰਿਟੇਨ 'ਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ, ਦੁਬਈ ਦਾ ਸ਼ੇਖ ਸਾਬਕਾ ਪਤਨੀ ਨੂੰ ਦੇਵੇਗਾ 5500 ਕਰੋੜ ਰੁਪਏ

22d b talak

ਲੰਡਨ- ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੂੰ ਆਪਣੀ ਪਤਨੀ ਤੋਂ ਤਲਾਕ ਲੈਣਾ ਮਹਿੰਗਾ ਪੈ ਗਿਆ ਹੈ। ਬੱਚਿਆਂ ਦੀ ਕਸਟਡੀ ਦੀ ਲੜਾਈ ਨੂੰ ਨਿਪਟਾਉਣ ਲਈ ਉਨ੍ਹਾਂ ਨੂੰ ਸਾਬਕਾ ਪਤਨੀ ਨੂੰ 554 ਮਿਲੀਅਨ ਪੌਂਡ ਯਾਨੀ 5500 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਹੋਵੇਗਾ। ਲੰਡਨ ਦੀ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ।

Also Read: ਨਵਾਂਸ਼ਹਿਰ 'ਚ ਦਰਦਨਾਕ ਹਾਦਸਾ, ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ

ਜੱਜ ਫਿਲਿਪ ਮੂਰ ਨੇ ਕਿਹਾ ਕਿ ਜਾਰਡਨ ਦੇ ਰਾਜਾ ਅਬਦੁੱਲਾ ਦੀ ਸੌਤੇਲੀ ਭੈਣ, ਰਾਜਕੁਮਾਰੀ ਹਯਾ ਬਿੰਤ ਅਲ-ਹੁਸੈਨ ਅਤੇ ਜੋੜੇ ਦੇ ਦੋ ਬੱਚਿਆਂ ਨੂੰ ਦਿੱਤੀ ਗਈ ਵੱਡੀ ਰਕਮ ਦਾ ਮੁੱਖ ਉਦੇਸ਼ ਉਨ੍ਹਾਂ ਦੀ ਉਮਰ ਭਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ। ਜੱਜ ਨੇ ਇਹ ਵੀ ਕਿਹਾ ਕਿ ਸ਼ੇਖ ਵੱਲੋਂ ਰਾਜਕੁਮਾਰੀ ਹਯਾ ਅਤੇ ਉਸ ਦੇ ਦੋ ਬੱਚਿਆਂ ਦੀ ਜਾਨ 'ਤੇ ਖਤਰੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਰਕਮ ਦਿੱਤੀ ਜਾ ਰਹੀ ਹੈ।

Also Read: 'Munna Bhai MBBS' ਵਾਂਗ ਸਰਕਾਰੀ ਨੌਕਰੀ ਲਈ ਲਾਇਆ ਨਕਲ ਦਾ ਜੁਗਾੜ, ਪੁਲਿਸ ਵੀ ਹੈਰਾਨ (ਵੀਡੀਓ)

ਸ਼ੇਖ ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ ਦਾ ਖਰਚਾ ਅਦਾ ਕਰਨਗੇ
ਅਦਾਲਤ ਨੇ ਸ਼ੇਖ ਮੁਹੰਮਦ ਨੂੰ ਉਸ ਦੇ ਦੋ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦੇਣ ਦਾ ਵੀ ਹੁਕਮ ਦਿੱਤਾ ਹੈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਇੱਕ 14 ਸਾਲ ਦੀ ਬੇਟੀ ਜਲੀਲਾ ਹੈ ਅਤੇ ਉਨ੍ਹਾਂ ਦਾ 9 ਸਾਲ ਦਾ ਬੇਟਾ ਜਾਏਦ ਹੈ। ਸ਼ੇਖ ਨੂੰ ਦੋਵਾਂ ਦੀ ਪੜ੍ਹਾਈ ਲਈ 30 ਲੱਖ ਪੌਂਡ ਦੇਣ ਲਈ ਕਿਹਾ ਗਿਆ ਹੈ। ਸ਼ੇਖ ਨੂੰ 9.6 ਮਿਲੀਅਨ ਪੌਂਡ ਦੀ ਬਕਾਇਆ ਰਕਮ ਵੀ ਅਦਾ ਕਰਨੀ ਪਵੇਗੀ।

ਯੂਕੇ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਤਲਾਕ
ਲੰਡਨ 'ਚ ਵਕੀਲਾਂ ਮੁਤਾਬਕ ਰਾਜਕੁਮਾਰੀ ਹਯਾ ਨੂੰ ਮਿਲੀ ਇਹ ਰਾਸ਼ੀ ਬ੍ਰਿਟੇਨ 'ਚ ਪਰਿਵਾਰਕ ਵਿਵਾਦ ਦੇ ਮਾਮਲੇ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਮੁਆਵਜ਼ੇ ਦੀ ਰਕਮ ਹੈ। ਹਾਲਾਂਕਿ, ਹਯਾ ਨੇ ਮੁਆਵਜ਼ੇ ਦੇ ਰੂਪ ਵਿੱਚ 1.4 ਬਿਲੀਅਨ ਪੌਂਡ ਦੀ ਮੰਗ ਕੀਤੀ ਸੀ ਅਤੇ ਉਸ ਨੂੰ ਮਿਲੀ ਰਕਮ ਅੱਧੇ ਤੋਂ ਵੀ ਘੱਟ ਹੈ।

Also Read: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਲਦੇਵ ਸਿੰਘ ਸਰਾਂ ਨੂੰ ਮਿਲੀ PSPCL ਦੀ ਜ਼ਿੰਮੇਦਾਰੀ

ਬਾਡੀਗਾਰਡ ਨਾਲ ਅਫੇਅਰ ਦੀ ਖਬਰ ਤੋਂ ਬਾਅਦ ਬ੍ਰਿਟੇਨ ਭੱਜੀ
ਸਾਬਕਾ ਜੋੜੇ ਵਿਚਾਲੇ ਇਹ ਸਮਝੌਤਾ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹੋਇਆ ਹੈ। ਇਹ ਉਦੋਂ ਸ਼ੁਰੂ ਹੋਇਆ ਜਦੋਂ ਰਾਜਕੁਮਾਰੀ ਅਪ੍ਰੈਲ 2019 ਵਿੱਚ ਬ੍ਰਿਟੇਨ ਭੱਜ ਗਈ ਸੀ। ਖਬਰਾਂ ਮੁਤਾਬਕ ਉਸ ਨੂੰ ਆਪਣੇ ਇਕ ਬਾਡੀਗਾਰਡ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਦੇਸ਼ ਛੱਡ ਦਿੱਤਾ। ਇਕ ਮਹੀਨੇ ਬਾਅਦ ਉਸ ਨੇ ਸ਼ੇਖ ਤੋਂ ਤਲਾਕ ਮੰਗਿਆ ਸੀ।

In The Market