ਲਾਹੌਰ: ਕ੍ਰਿਕਟ (Cricket) ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ (Fast bowlers) ਵਿਚੋਂ ਇਕ ਪਾਕਿਸਤਾਨੀ ਟੀਮ (Pakistan Team) ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖ਼ਤਰ (Shoaib Akhtar) ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਦੌੜ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਗੋਡੇ ਬਦਲਣ ਦੀ ਸਰਜਰੀ (Knee Replacement Surgery) ਲਈ ਜਾ ਰਿਹਾ ਹੈ। ਅਖ਼ਤਰ, ਜਿਸਦਾ ਗੇਂਦਬਾਜ਼ੀ ਐਕਸ਼ਨ ਵੱਖਰਾ ਸੀ, ਦਾ ਇਕ ਸ਼ਾਨਦਾਰ ਕਰੀਅਰ ਸੀ ਜੋ ਅਕਸਰ ਸੱਟਾਂ ਨਾਲ ਉਲਝਿਆ ਰਹਿੰਦਾ ਸੀ। ਕ੍ਰਿਕਟ ਛੱਡਣ ਤੋਂ ਬਾਅਦ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। Also Read: ਕਰਤਾਰਪੁਰ ਲਾਂਘੇ ਦੀ ਭਾਵੁੱਕ ਕਰਦੀ ਤਸਵੀਰ, 73 ਸਾਲ ਬਾਅਦ ਮਿਲੇ ਦੋ 'ਦੋਸਤ' ਦੋ ਸਾਲ ਪਹਿਲਾਂ, 46 ਸਾਲਾ ਸ਼ੋਏਬ ਅਖ਼ਤਰ ਦਾ ਮੈਲਬੌਰਨ ਵਿਚ ਗੋਡੇ ਬਦਲਣ ਦੀ ਸਰਜਰੀ ਹੋਈ ਸ...
ਜੈਪੁਰ: ਭਾਰਤੀ ਟੀਮ ਨੇ ਨਿਊਜ਼ੀਲੈਂਡ (Newzealand) ਦੀ ਟੀਮ ਟੀ-20 ਸੀਰੀਜ਼ (T-20 Series) ਵਿਚ ਹਰਾ ਕੇ ਪੂਰੀ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ (India) ਟੀਮ ਨੇ ਸੀਰੀਜ਼ ਦੇ ਤਿੰਨਾਂ ਮੈਚਾਂ (Three match) ਵਿਚ ਨਿਊਜ਼ੀਲੈਂਡ ਦੀ ਟੀਮ ਨੂੰ ਹਰਾ ਦਿੱਤਾ। ਕਪਤਾਨ ਰੋਹਿਤ ਸ਼ਰਮਾ (Rohit sharma) ਦੇ ਧਮਾਕੇਦਾਰ ਅਰਧ ਸੈਂਕੜੇ ਤੇ ਅਕਸ਼ਰ ਪਟੇਲ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ ਤੀਜੇ ਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਐਤਵਾਰ ਨੂੰ ਇੱਥੇ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ ਕਲੀਨ ਸਵੀਪ ਕੀਤਾ। ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਕੀਤਾ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਰੋਹਿਤ ਸ਼ਰਮਾ ਨ...
ਨਵੀਂ ਦਿੱਲੀ : ਬੀਸੀਸੀਆਈ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਆਈਸੀਸੀ (ICC) ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਆਈਸੀਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਂਗੁਲੀ ਸਾਥੀ ਭਾਰਤੀ ਅਨਿਲ ਕੁੰਬਲੇ ਦੀ ਥਾਂ ਲੈਣਗੇ, ਜਿਨ੍ਹਾਂ ਨੇ ਵੱਧ ਤੋਂ ਵੱਧ ਤਿੰਨ ਸਾਲ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਤਿੰਨ ਵਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕ੍ਰਿਕਟ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਖੇਡਣ ਦੀਆਂ ਸਥਿਤੀਆਂ ਅਤੇ ਖੇਡ ਨਾਲ ਸਬੰਧਤ ਨਿਯਮ-ਕਾਨੂੰਨ ਬਣਾਉਣ। ਕਿਉਂਕਿ ਕੁੰਬਲੇ ਦੇ ਮੁਖੀ ਹੁੰਦੇ ਹੋਏ ਹੀ ਡੀਆਰਐਸ (DRS) ਬਾਰੇ ਫੈਸਲਾ ਲਿਆ ਗਿਆ ਸੀ। ਫਿਰ ਕੋਰੋਨਾ ਤੋਂ ਬਾਅਦ ਖੇਡਣ ਦੇ ਨਿਯਮ ਵੀ ਕ੍ਰਿਕਟ ਕਮੇਟੀ ਨੇ ਹੀ ਬਣਾਏ ਸਨ। Also Read : IRCTC ਨੇ ਮੁੰਬਈ 'ਚ ਸ਼ੁਰੂ ਕੀਤਾ ਸ਼ਾਨਦਾਰ Pod Hotel, ਦੇਖੋ ਤਸਵੀਰਾਂ ਆਈਸੀਸੀ (International Cricket Council) ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ ਇੱਕ ਬਿਆਨ ਵਿੱਚ ਕਿਹਾ, ''ਮੈਂ ਸੌਰਵ ਦਾ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੇ ਚੇਅਰਮੈਨ ਦੇ ਅਹੁਦੇ 'ਤੇ ਸਵਾਗਤ ਕਰਦੇ ਹੋਏ ਖੁਸ਼ ਹਾਂ। ਦੁਨੀਆ ਦੇ ਸਰਵੋਤਮ ਖਿਡਾਰੀਆਂ ਅਤੇ ਫਿਰ ਪ੍ਰਸ਼ਾਸਕ ਦੇ ਤੌਰ 'ਤੇ ਉਨ੍ਹਾਂ ਦਾ ਤਜਰਬਾ ਭਵਿੱਖ 'ਚ ਕ੍ਰਿਕਟ ਫੈਸਲੇ ਲੈਣ 'ਚ ਸਾਡੀ ਮਦਦ ਕਰੇਗਾ।ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਲੰਬੇ ਸਮੇਂ ਤੱਕ ਸੰਭਾਲਣ ਲਈ ਅਨਿਲ ਕੁੰਬਲੇ ਦਾ ਧੰਨਵਾਦ ਵੀ ਕੀਤਾ। ਉਸਨੇ ਕਿਹਾ, 'ਮੈਂ ਅਨਿਲ ਦਾ ਪਿਛਲੇ ਨੌਂ ਸਾਲਾਂ ਵਿੱਚ ਅਗਵਾਈ ਕਰਨ ਦੀ ਸ਼ਾਨਦਾਰ ਯੋਗਤਾ ਲਈ ਵੀ ਧੰਨਵਾਦ ਕਰਨਾ ਚਾਹਾਂਗਾ। ਇਸ ਵਿੱਚ ਨਿਯਮਿਤ ਤੌਰ 'ਤੇ ਅਤੇ ਲਗਾਤਾਰ DRS ਦੀ ਵਰਤੋਂ ਕਰਕੇ ਅੰਤਰਰਾਸ਼ਟਰੀ ਮੈਚਾਂ ਵਿੱਚ ਸੁਧਾਰ ਕਰਨਾ ਅਤੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਨਾਲ ਨਜਿੱਠਣ ਲਈ ਮਜ਼ਬੂਤ ਪ੍ਰਕਿਰਿਆਵਾਂ ਨੂੰ ਅਪਣਾਉਣਾ ਸ਼ਾਮਲ ਹੈ। Also Read : ਜੰਮੂ-ਕਸ਼ਮੀਰ : ਕੁਲਗਾਮ 'ਚ ਸੁਰੱਖਿਆ ਬਲਾਂ ਵੱਲੋਂ ਅਪਰੇਸ਼ਨ ਸ਼ੁਰੂ, 5 ਅੱਤਵਾਦੀ ਢੇਰ ਬੋਰਡ ਨੇ ਇਹ ਵੀ ਮਨਜ਼ੂਰੀ ਦਿੱਤੀ ਕਿ ਮਹਿਲਾ ਕ੍ਰਿਕਟ ਲਈ ਪਹਿਲੀ ਸ਼੍ਰੇਣੀ ਦਾ ਦਰਜਾ ਅਤੇ ਲਿਸਟ ਏ ਯੋਗਤਾ ਪੁਰਸ਼ਾਂ ਦੀ ਖੇਡ ਵਾਂਗ ਲਾਗੂ ਕੀਤੀ ਜਾਵੇਗ...
ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਬੁੱਧਵਾਰ ਤੋਂ T20 ਸੀਰੀਜ਼ (T20 Series) ਦਾ ਆਗਾਜ਼ ਹੋ ਰਿਹਾ ਹੈ।ਟੀਮ ਇੰਡਿਆ ਇਸ ਵਾਰ ਨਵੇਂ ਕਪਤਾਨ ਅਤੇ ਨਵੇਂ ਕੋਚ ਦੇ ਨਾਲ ਮੈਦਾਨ 'ਤੇ ਉਤਰ ਰਹੀ ਹੈ। ਕੋਚ ਬਨਣ ਤੋਂ ਪਹਿਲਾਂ ਰਾਹੁਲ ਦ੍ਰਵਿਡ (Rahul Dravid) ਨੇ ਅੱਕ ਇਕ ਪ੍ਰੈਸ ਕਾਨਫਰੰਸ ਕੀਤੀ ।ਜਿਸ ਵਿਚ T20 ਫਾਰਮੈਟ ਦੇ ਕਪਤਾਨ ਰੋਹਿਤ ਸ਼ਰਮਾ ਵੀ ਨਜ਼ਰ ਆਏ।ਰਾਹੁਲ ਦ੍ਰਵਿਡ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਅਜੇ ਤਕ ਖਿਡਾਰੀਆਂ ਨਾਲ ਥੋੜੀ ਹੀ ਗੱਲਬਾਤ ਹੋਈ ਹੈ,ਕਿਉਂਕਿ ਉਹ ਕਿਸੇ ਨੂੰ ਵਰਲਡ ਕਪ 'ਚ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ਹਾਲਾਂਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨਾਲ ਗੱਲਬਾਤ ਹੋਈ। Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਸ਼ੁਰੂ ਅਜੇ ਇਹ ਇਕ ਸ਼ੁਰੂਆਤ ਹੈ ਜਿਥੇ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਜਾਰੀ ਹੈ।ਰਾਹੁਲ ਦ੍ਰਵਿਡ ਨੇ ਕਿਹਾ ਕਿ ਕਿਸੇ ਵੀ ਫਾਰਮੇਟ ਨੂੰ ਤਰਜ਼ੀਹ ਨਹੀਂ ਦੇਣਾ ਚਾਹੁੰਦੇ ਕਿਉਂਕਿ ਹਰ ਫਾਰਮੇਟ ਵੀ ਜਰੂਰੀ ਹੈ। ਹਰ ਰੋਜ਼ ਅਸੀ ਸੁਧਾਰ ਦੇ ਨਾਲ ਨਾਲ ਅੱਗੇ ਵਧਾਂਗੇ, ਇਕ ਖਿਡਾਰੀ ਅਤੇ ਇਨਸਾਨ ਹੋਣ ਦੇ ਨਾਤੇ ਅਸੀ ਹਰ ਰੋਜ਼ ਬਹਿਤਰ ਹੋਣ ਦੀ ਕੋਸ਼ਿਸ਼ ਕਰਾਂਗੇ।ਰਾਹੁਲ ਦ੍ਰਵਿਡ (Rahul Dravid) ਨੇ ਕਿਹਾ ਕਿ ਵਰਕ ਲੋਡ ਮੈਨੇਜਮੈਂਟ ਹੁਣ ਕ੍ਰਿਕੇਟ ਦਾ ਹਿੱਸਾ ਬਣ ਗਿਆ ਹੈ,ਕਿਉਂਕਿ ਫੁੱਟਬਾਲ ਦੀ ਤਰ੍ਹਾਂ ਹੀ ਕ੍ਰਿਕੇਟ ਦੇ ਵੀ ਸੀਜਨ ਹੋ ਗਏ ਹਨ।ਉਹ ਟੀਮ ਦੇ ਲੈਵਲ 'ਤੇ ਹੁੰਦਾ ਹੈ ਜਾਂ ਫਿਰ ਬ੍ਰੇਕ ਦੇਕੇ ਕੀਤਾ ਜਾਂਦਾ ਹੈ,ਉਸ 'ਤੇ ਵੀ ਗੱਲ ਕੀਤੀ ਜਾ ਸਕਦੀ ਹੈ।ਖਿਡਾਰੀਆਂ ਦੇ ਮਾਨਸਿਕ ਅਤੇ ਸ਼ਰੀਰਕ ਰੂਪ ਵਿਚ ਫਿਟ ਹੋਣ 'ਤੇ ਫੋਕਸ ਕੀਤਾ ਜਾਵੇਗਾ ਤਾਕਿ ਬੈਲੇਂਸ ਬਣਾ ਕੇ ਚੱਲਿਆ ਜਾਵੇ। Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੈ ਨੇ ਕਈ ਵੱਡੇ ...
ਮੁੰਬਈ: ਯੂ.ਏ.ਈ. ਵਿਚ ਹੋਏ ਆਈ.ਸੀ.ਸੀ. ਟੀ-20 ਵਰਲਡ ਕੱਪ ਵਿਚ ਹਿੱਸਾ ਲੈਣ ਦੇ ਬਾਅਦ ਐਤਵਾਰ ਰਾਤ ਨੂੰ ਭਾਰਤ ਪਰਤੇ ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮੁੰਬਈ ਹਵਾਈਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪੰਡਯਾ ਕੋਲੋਂ 2 ਮਹਿੰਗੀਆਂ ਘੜੀਆਂ ਮਿਲੀਆਂ ਹਨ। ਜਦੋਂ ਅਧਿਕਾਰੀਆਂ ਨੇ ਪੰਡਯਾ ਤੋਂ ਘੜੀਆਂ ਦੇ ਬਾਰੇ ਵਿਚ ਪੁੱਛਿਆ ਤਾਂ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। Also Read: 9 ਸਾਲਾ ਬੱਚੇ ਨਾਲ ਬਦਫੈਲੀ, ਜਲੰਧਰ ਪੁਲਿਸ ਨੇ ਮਾਮਲਾ ਕੀਤਾ ਦਰਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰਿਕਟਰ ਪੰਡਯਾ ਘੜੀਆਂ ਦਾ ਬਿੱਲ ਵੀ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਨੇ ਘੜੀਆਂ ਨੂੰ ਡਿਕਲੇਅਰ ਵੀ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਦੋਵੇਂ ਘੜੀਆਂ ਜ਼ਬਤ ਕਰ ਲਈਆਂ। ਦੋਵਾਂ ਘੜੀਆਂ ਦੀ ਕੀਮਤ ਲੱਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। Also Read: Punjab 'ਚ 6 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ ਦੱਸ ਦੇਈਏ ਕਿ ਪਿਛਲੇ ਸਾਲ ਹਾਰਦਿਕ ਦੇ ਵੱਡੇ ਭਰਾ ਕਰੁਣਾਲ ਪੰਡਯਾ ਕੋਲੋਂ ਵੀ ਲਗਜ਼ਰੀ ਘੜੀਆਂ ਮਿਲੀਆਂ ਸਨ। ਉਨ੍ਹਾਂ ਨੇ ਵੀ ਲੱਖਾਂ ਰੁਪਏ ਦੀਆਂ ਘੜੀਆਂ ਦੀ ਜਾਣਕਾਰੀ ਕਸਟਮ ਵਿਭਾਗ ਨਾਲ ਸਾਂਝੀ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਉਦੋਂ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸੀ ਦੇ ਅਧਿਕਾਰੀਆਂ ਨੇ ਕਰੁਣਾਲ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਰੋਕਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ। Also Read: ਪੰਜਾਬ 'ਚ ਹੁਣ ਤੱਕ ਪਰਾਲੀ ਸਾੜਨ ਦੇ 67,000 ਮਾਮਲੇ ਦਰਜ, ਹੋਇਆ 2.46 ਕਰੋੜ ਦਾ ਜੁਰਮਾਨਾ...
ਨਵੀਂ ਦਿੱਲੀ : ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ (T20 World Cup) ਦਾ ਖਿਤਾਬ ਜਿੱਤ ਲਿਆ ਹੈ। ਐਤਵਾਰ ਨੂੰ ਦੁਬਈ 'ਚ ਖੇਡੇ ਗਏ ਫਾਈਨਲ ਮੈਚ 'ਚ ਕੰਗਾਰੂ ਟੀਮ ਨੇ ਸੱਤ ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਆਸਟ੍ਰੇਲੀਆਈ ਟੀਮ ਦਾ ਜ਼ਿਆਦਾਤਰ ਫਾਰਮੈਟਾਂ 'ਚ ਖਿਤਾਬ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਇਸ ਦੇ ਨਾਲ ਹੀ ਆਪਣੇ ਪਹਿਲੇ ਵਿਸ਼ਵ ਕੱਪ ਖਿਤਾਬ ਲਈ ਕੀਵੀ ਟੀਮ ਦਾ ਇੰਤਜ਼ਾਰ ਹੋਰ ਵਧ ਗਿਆ ਹੈ।ਆਸਟ੍ਰੇਲੀਆਈ ਖਿਡਾਰੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਦੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਇਸ ਕੜੀ ਵਿੱਚ, ICC ਨੇ ਆਸਟ੍ਰੇਲੀਆਈ ਖਿਡਾਰੀਆਂ ਦਾ ਜਸ਼ਨ ਮਨਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਕੰਗਾਰੂ ਖਿਡਾਰੀ ਆਪਣੀ ਜੁੱਤੀ ਲਾਹ ਕੇ ਬੀਅਰ ਪੀਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਮਾਰਕਸ ਸਟੋਇਨਿਸ, ਮੈਥਿਊ ਸਮੇਤ ਵੇਡ ਸਮੇਤ ਆਸਟ੍ਰੇਲੀਆਈ ਟੀਮ ਦੇ ਕਈ ਖਿਡਾਰੀ ਨਜ਼ਰ ਆ ਰਹੇ ਹਨ। ਆਸਟ੍ਰੇਲੀਆ 'ਚ ਇਹ ਪੁਰਾਣੀ ਪ੍ਰਥਾ ਹੈ ਬੂਟਾਂ ਵਿੱਚ ਬੀਅਰ ਪੀਣਾ ਆਸਟ੍ਰੇਲੀਆ ਦੇ ਲੋਕਾਂ ਦਾ ਪੁਰਾਣਾ ਰਿਵਾਜ ਹੈ। ਇਸ ਰਿਵਾਜ ਨੂੰ ਸ਼ੂਈ ਕਿਹਾ ਜਾਂਦਾ ਹੈ। ਬਹੁਤੀ ਵਾਰ ਜੁੱਤੀਆਂ ਵਿੱਚ ਬੀਅਰ ਪਾਈ ਜਾਂਦੀ ਹੈ, ਹਾਲਾਂਕਿ ਕੁਝ ਲੋਕ ਇਸ ਵਿੱਚ ਸ਼ਰਾਬ ਮਿਲਾ ਕੇ ਵੀ ਪੀਂਦੇ ਹਨ। ਸਾਲ 2016 'ਚ ਮੋਟਰਸਾਈਕਲ ਰੇਸਰ ਜੈਕ ਮਿਲਰ ਨੇ ਆਪਣੀ ਜਿੱਤ ਦੀ ਖੁਸ਼ੀ 'ਚ ਅਜਿਹਾ ਜਸ਼ਨ ਕੀਤਾ ਸੀ। ਬਾਅਦ ਵਿੱਚ ਫਾਰਮੂਲਾ ਗ੍ਰਾਂ ਪ੍ਰੀ ਦੇ ਸਿਤਾਰਿਆਂ ਅਤੇ ਆਸਟ੍ਰੇਲੀਆ ਦੇ ਹੋਰ ਖਿਡਾਰੀਆਂ ਨੇ ਵੀ ਇਸੇ ਤਰ੍ਹਾਂ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਵਾਰਨਰ-ਮਾਰਸ਼ ਦੀ ਸ਼ਾਨਦਾਰ ਪਾਰੀ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਨਿਰਧਾਰਤ 20 ਓਵਰਾਂ 'ਚ ਚਾਰ ਵਿਕਟਾਂ 'ਤੇ 172 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਨੇ 48 ਗੇਂਦਾਂ ਵਿੱਚ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਮਾਰਟਿਨ ਗੁਪਟਿਲ ਨੇ 28 ਅਤੇ ਗਲੇਨ ਫਿਲਿਪਸ...
ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਨੂੰ ਨਵਾਂ ਚੈਂਪੀਅਨ ਮਿਲ ਗਿਆ ਹੈ। ਆਸਟਰੇਲੀਆ ਨੇ ਐਤਵਾਰ ਨੂੰ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ। 5 ਵਾਰ ਦੇ ਵਨਡੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਆਸਟਰੇਲੀਆ ਦੀ ਟੀਮ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ 173 ਦੌੜਾਂ ਦੇ ਟੀਚੇ ਨੂੰ 18.5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ 77 ਅਤੇ ਗਲੈਨ ਮੈਕਸਵੈੱਲ 28 ਦੌੜਾਂ ਬਣਾ ਕੇ ਅਜੇਤੂ ਰਹੇ। Also Read: ਪ੍ਰਨੀਤ ਕੌਰ ਨੇ ਪੰਜਾਬ CM ਚੰਨੀ ਨਾਲ ਕੀਤੀ ਮੁਲਾਕਾਤ, ਰੱਖੀ ਇਹ ਮੰਗ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਐਰੋਨ ਫਿੰਚ ਸਿਰਫ 5 ਦੌੜਾਂ ਬਣਾ ਕੇ ਟ੍ਰੇਂਟ ਬੋਲਟ ਨੇ ਆਊਟ ਹੋਏ। 15 ਦੌੜਾਂ 'ਤੇ ਵਿਕਟ ਡਿੱਗਣ ਤੋਂ ਬਾਅਦ ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਨੇ ਦੂਜੀ ਵਿਕਟ ਲਈ 92 ਦੌੜਾਂ ਜੋੜ ਕੇ ਜਿੱਤ ਦੀ ਨੀਂਹ ਰੱਖੀ। ਵਾਰਨਰ ਨੇ 38 ਗੇਂਦਾਂ 'ਤੇ 53 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 3 ਛੱਕੇ ਲਗਾਏ। ਮਿਸ਼ੇਲ ਮਾਰਸ਼ ਦਾ ਇਹ ਮੌਜੂਦਾ ਟੀ-20 ਵਿਸ਼ਵ ਕੱਪ 'ਚ ਦੂਜਾ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਉਸ ਨੇ ਵੈਸਟਇੰਡੀਜ਼ ਖਿਲਾਫ 53 ਦੌੜਾਂ ਬਣਾਈਆਂ ਸੀ। ਨਿਊਜ਼ੀਲੈਂਡ ਦੇ ਖਿਲਾਫ ਉਸ ਨੇ 50 ਗੇਂਦਾਂ 'ਤੇ ਅਜੇਤੂ 77 ਦੌੜਾਂ ਬਣਾਈਆਂ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਛੇਵਾਂ ਅਰਧ ਸੈਂਕੜੇ ਹੈ। Also Read: ED ਰਿਮਾਂਡ 'ਚ ਸੁਖਪਾਲ ਖਹਿਰਾ ਨੇ ਕੀਤੀ ਭੁੱਖ ਹੜਤਾਲ, ਬੇਟੇ ਮਹਿਤਾਬ ਨੇ ਦਿੱਤੀ ਜਾਣਕਾਰੀ ਟੌਸ ਹਾਰ ਕੇ ਪਹਿਲਾਂ ਖੇਡਣ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਡੇਰਿਲ ਮਿਸ਼ੇਲ (11) ਤੇਜ਼ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ ਆਊਟ ਕੀਤਾ। ਤੇਜ਼ ਬੱਲੇਬਾਜ਼ੀ ਲਈ ਮਸ਼ਹੂਰ ਮਾਰਟਿਨ ਗੁਪਟਿਲ (28) ਦੌੜ ਵਿੱਚ ਨਹੀਂ ਆਏ। ਉਨ੍ਹਾਂ ਨੇ 35 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕੇ ਲਗਾਏ। ਕਪਤਾਨ ਕੇਨ ਵਿਲੀਅਮਸਨ ਨੇ 85 ਦੌੜਾਂ ਬਣਾ ਕੇ ਸਕੋਰ ਨੂੰ 170 ਦੌੜਾਂ ਤੋਂ ਪਾਰ ਪਹੁੰਚਾਇਆ। Also Read: CM ਚੰਨੀ ਦਾ ਵੱਡਾ ਫੈਸਲਾ, ਅੱਤਵਾਦ ਤੇ ਦੰਗਾ ਪੀੜਤ ਪਰਿਵਾਰਾਂ ਲਈ ਕੀਤਾ ਐਲਾਨ ਕੇਨ ਵਿਲੀਅਮਸਨ ਨੇ ਫਾਈਨਲ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾਇਆ ਸੀ। ਪਰ ਉਸ ਨੇ ਫਾਈਨਲ 'ਚ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 48 ਗੇਂਦਾਂ ਦਾ ਸਾਹਮਣਾ ਕੀਤਾ। 10 ਚੌਕੇ ਅਤੇ 3 ਛੱਕੇ ਲਗਾਏ। 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ ਇਕ ਵਿਕਟ 'ਤੇ 57 ਦੌੜਾਂ ਸੀ। ਟੀਮ ਨੇ ਆਖਰੀ 10 ਓਵਰਾਂ ਵਿੱਚ 115 ਦੌੜਾਂ ਬਣਾ ਕੇ ਚੰਗਾ ਸਕੋਰ ਬਣਾਇਆ। ਆਸਟਰੇਲੀਆ ਲਈ ਤੇਜ਼ ਗੇਂਦਬਾਜ਼ ਜੋਸ ਹੇਜ਼ਲਵੁੱਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 4 ਓਵਰਾਂ 'ਚ ਸਿਰਫ 16 ਦੌੜਾਂ ਦਿੱਤੀਆਂ ਅਤੇ 3 ਵਿਕਟਾਂ ਵੀ ਲਈਆਂ। ਦੂਜੇ ਪਾਸੇ ਮਿਸ਼ੇਲ ਸਟਾਰਕ ਕਾਫੀ ਮਹਿੰਗਾ ਸਾਬਤ ਹੋਇਆ। ਉਨ੍ਹਾਂ ਨੇ 4 ਓਵਰਾਂ 'ਚ 60 ਦੌੜਾਂ ਦਿੱਤੀਆਂ।...
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਮੁੱਖ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਸਾਬਕਾ ਬੱਲੇਬਾਜ਼ ਵੀ. ਵੀ. ਐਸ. ਲਕਸ਼ਮਣ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਪਹਿਲਾਂ ਐੱਨ. ਸੀ. ਏ. ਦੀ ਅਗਵਾਈ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਕਰ ਰਹੇ ਸਨ, ਜੋ ਹੁਣ ਟੀਮ ਇੰਡੀਆ ਦੇ ਮੁੱਖ ਕੋਚ ਬਣ ਗਏ ਹਨ। Also Read: 4 ਸਾਲ ਦੀ ਸਜ਼ਾ ਕੱਟ ਪਾਕਿ ਜੇਲ 'ਚੋਂ 20 ਭਾਰਤੀ ਮਛੇਰੇ ਰਿਹਾਅ ਇਕ ਨਿਊਜ਼ ਏਜੰਸੀ ਨੇ ਸੌਰਵ ਗਾਂਗੁਲੀ ਨਾਲ ਇਹ ਪੁੱਛਣ ਲਈ ਸੰਪਰਕ ਕੀਤਾ ਕਿ ਕੀ ਵੀਵੀਐਸ ਲਕਸ਼ਮਣ ਐਨਸੀਏ ਮੁਖੀ ਵਜੋਂ ਅਹੁਦਾ ਸੰਭਾਲਣ ਜਾ ਰਹੇ ਹਨ? ਜਿਸ 'ਤੇ ਸਾਬਕਾ ਕਪਤਾਨ ਗਾਂਗੁਲੀ ਨੇ ਹਾਂ ਕਿਹਾ। ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਹਮੇਸ਼ਾ ਖੇਡ ਦੇ ਵਿਕਾਸ ਵਿਚ ਮਦਦ ਲਈ ਸਾਬਕਾ ਕ੍ਰਿਕਟਰਾਂ ਨੂੰ ਸਿਸਟਮ ਵਿਚ ਰੱਖਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਹੈ ਅਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ, ਉਨ੍ਹਾਂ ਨੇ ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਬਣਨ ਲਈ ਉਨ੍ਹਾਂ ਨੂੰ ਮਨਾਉਣ ਦਾ ਕੰਮ ਕੀਤਾ। Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ ਇਸ ਤੋਂ ਪਹਿਲਾਂ ਨਿਊਜ਼ੀ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਨਾ ਸਿਰਫ਼ ਬੀ. ਸੀ. ਸੀ. ਆਈ. ਮੁਖੀ ਗਾਂਗੁਲੀ, ਸਗੋਂ ਸਕੱਤਰ ਜੈ ਸ਼ਾਹ ਅਤੇ ਬੀ. ਸੀ. ਸੀ. ਆਈ. ਦੇ ਹੋਰ ਅਧਿਕਾਰੀ ਵੀ. ਵੀ. ਐਸ. ਲਕਸ਼ਮਣ ਨੂੰ ਐੱਨ. ਸੀ. ਏ. ਮੁਖੀ ਵਜੋਂ ਦੇਖਣਾ ਚਾਹੁੰਦੇ ਹਨ। ਐੱਨ. ਸੀ. ਏ. ਟੀਮ ਭਾਰਤ ਦੇ ਮੁੱਖ ਕੋਚ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਹਰ ਕੋਈ ਜਾਣਦਾ ਹੈ ਕਿ ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ ਅਤੇ ਵੀ. ਵੀ. ਐੱਸ. ਲਕਸ਼ਮਣ ਦਾ ਆਪਣੇ ਖੇਡ ਦੇ ਦਿਨਾਂ ਤੋਂ ਹੀ ਚੰਗਾ ਤਾਲਮੇਲ ਹੈ। ਇਸ ਨਾਲ ਭਾਰਤੀ ਕ੍ਰਿਕਟ ਨੂੰ ਅੱਗੇ ਵਧਣ 'ਚ ਮਦਦ ਮਿਲੇਗੀ। Also Read: ਪੰਜਾਬ 'ਚ ਡੇਂਗੂ ਦਾ ਕਹਿਰ, 20 ਹਜ਼ਾਰ ਤੋਂ ਵਧੇ ਮਾਮਲੇ ਤੇ 70 ਲੋਕਾਂ ਨੇ ਗੁਆਈ ਜਾਨ ਬੀ. ਸੀ. ਸੀ. ਆਈ. ਦੇ ਸੂਤਰਾਂ ਨੇ ਕਿਹਾ ਸੀ, ''ਸੌਰਵ ਅਤੇ ਜੈ ਦੋਵੇਂ ਚਾਹੁੰਦੇ ਹਨ ਕਿ ਲਕਸ਼ਮਣ ਐੱਨ. ਸੀ. ਏ. ਦੀ ਭੂਮਿਕਾ ਨਿਭਾਉਣ, ਪਰ ਹਾਂ, ਆਖ਼ਰੀ ਫ਼ੈਸਲਾ ਸਪੱਸ਼ਟ ਤੌਰ 'ਤੇ ਸਾਬਕਾ ਭਾਰਤੀ ਕ੍ਰਿਕਟਰ 'ਤੇ ਨਿਰਭਰ ਕਰਦਾ ਹੈ, ਕਿਉਂਕਿ ਉਸ ਦਾ ਵੀ ਇਕ ਪਰਿਵਾਰ ਹੈ। ਉਹ ਬਿਨਾਂ ਸ਼ੱਕ ਇਸ ਭੂਮਿਕਾ ਲਈ ਸਭ ਤੋਂ ਵਧੀਆ ਬਦਲ ਹੈ। ਅਸੀਂ ਦੌੜ ਵਿਚ ਸਭ ਤੋਂ ਅੱਗੇ ਹਾਂ ਅਤੇ ਆਓ ਇਹ ਨਾ ਭੁੱਲੀਏ ਕਿ ਉਹ ਹੁਣ ਕੋਚ ਦ੍ਰਾਵਿੜ ਦੇ ਨਾਲ ਇਕ ਵਿਸ਼ੇਸ਼ ਸਬੰਧ ਸਾਂਝਾ ਕਰਨ ਲਈ ਜਾਣੇ ਜਾਂਦੇ ਹਨ। ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਦੀ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਉਨ੍ਹਾਂ ਲਈ ਸੰਪੂਰਨ ਸੁਮੇਲ ਹੋਵੇਗਾ। ...
ਚੰਡੀਗੜ੍ਹ: ਟੋਕੀਓ ਓਲੰਪਿਕ 2020 ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਟੀਮ ਨੇ 41 ਸਾਲ ਬਾਅਦ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਓਲੰਪਿਕ 'ਚ ਤਮਗਾ ਜਿੱਤਣ ਦੇ ਸੁਫਨੇ ਨੂੰ ਪੂਰਾ ਕਰਨ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਖੇਲ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। Also Read: ਸਿੰਗਾਪੁਰ: ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਉਣ 'ਤੇ ਭਾਰਤੀ ਵਿਅਕਤੀ ਨੂੰ ਹੋਈ ਜੇਲ ਅੱਜ ਭਾਵ ਸ਼ਨੀਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਨੂੰ ‘ਮੇਜਰ ਧਿਆਨ ਚੰਦ ਪੁਰਸਕਾਰ’ ਪ੍ਰਦਾਨ ਕੀਤਾ। ਮਨਪ੍ਰੀਤ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਖੇਡ ਦੇ ਸਰਵਉੱਚ ਸਨਮਾਨ ਖੇਲ ਰਤਨ ਲਈ ਚੁਣਿਆ ਗਿਆ। ਪੰਜਾਬ 'ਚ ਹਾਕੀ ਦੇ ਇਸ ਧਾਕੜ ਖਿਡਾਰੀ ਨੂੰ ਖੇਡ ਰਤਨ ਨਾਲ ਪੂਰੇ ਸੂਬੇ 'ਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ। Also Read: ਮਣੀਪੁਰ: ਫੌਜ ਦੀ ਟੁਕੜੀ 'ਤੇ ਅੱਤਵਾਦੀ ਹਮਲਾ, CO ਸਣੇ 5 ਜਵਾਨ ਸ਼ਹੀਦ, 2 ਪਰਿਵਾਰਕ ਮੈਂਬਰ ਵੀ ਹਲਾਕ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਨੇ ਆਪਣੇ ਭਰਾਵਾਂ ਨੂੰ ਦੇਖ ਕੇ ਹਾਕੀ ਦਾ ਸ਼ੌਕ ਸ਼ੁਰੂ ਕੀਤਾ ਸੀ। ਉਸ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ ਸੁਖਰਾਜ ਸਿੰਘ ਹਾਕੀ ਖੇਡਦੇ ਸਨ। ਉਹ ਖੇਡਾਂ ਦੇਖਣ ਵੀ ਜਾਂਦਾ ਸੀ। ਮਨਪ੍ਰੀਤ ਦੇ ਹਾਕੀ ਸਫ਼ਰ ਵਿੱਚ ਕਈ ਅਹਿਮ ਪ੍ਰਾਪਤੀਆਂ ਹੋਈਆਂ ਹਨ। ਜਿਸ ਲਈ ਉਸ ਨੂੰ 2014 ਵਿੱਚ ਏਸ਼ੀਆ ਦੇ ਜੂਨੀਅਰ ਪਲੇਅਰ ਆਫ ਦਿ ਈਅਰ ਦਾ ਖਿਤਾਬ ਮਿਲਿਆ ਸੀ। 2019 ਵਿੱਚ, ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਨੇ ਉਸਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ। ਮਨਪ੍ਰੀਤ ਨੇ ਏਸ਼ੀਅਨ, ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸੋਨ ਤਗਮੇ ਜਿੱਤੇ ਹਨ। Also Read: 'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਮਿਲੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਕਈ ਖੂਬੀਆਂ ਨਾਲ ਹਨ ਲੈਸ...
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਵੀ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਆਸਟ੍ਰੇਲੀਆ ਨੇ ਆਖਰੀ ਮੌਕੇ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਨੂੰ ਹਰਾਇਆ। ਇਸ ਨਾਲ ਆਸਟ੍ਰੇਲੀਆ ਦੀ ਟੀਮ ਫਾਈਨਲ 'ਚ ਪਹੁੰਚ ਗਈ ਹੈ ਅਤੇ ਹੁਣ ਉਸਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਆਸਟਰੇਲੀਆ ਦੇ ਮੈਥਿਊ ਵੇਡ ਨੇ 19ਵੇਂ ਓਵਰ ਵਿੱਚ ਲਗਾਤਾਰ 3 ਛੱਕੇ ਜੜ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਆਸਟ੍ਰੇਲੀਆ ਅਤੇ ਪਾਕਿਸਤਾਨ ਦਾ ਸੈਮੀਫਾਈਨਲ ਵੀ ਬਿਲਕੁਲ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਾਲੇ ਹੋਏ ਮੈਚ ਵਾਂਗ ਹੀ ਹੋਇਆ, ਜਿੱਥੇ ਆਖਰੀ ਓਵਰਾਂ 'ਚ ਸਾਰਾ ਮੈਚ ਹੀ ਉਲਟ ਗਿਆ। ਇੱਥੇ ਆਸਟਰੇਲੀਆ ਨੂੰ 24 ਗੇਂਦਾਂ ਵਿੱਚ 50 ਦੌੜਾਂ ਦੀ ਲੋੜ ਸੀ। ਮੈਚ ਪਾਕਿਸਤਾਨ ਦੀ ਝੋਲੀ ਵਿੱਚ ਜਾਪਦਾ ਸੀ ਪਰ ਸਭ ਕੁਝ ਬਦਲ ਗਿਆ। Also Read : ਸ਼੍ਰੀਨਗਰ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦਾ ਅੱਜ ਦੂਜਾ ਦਿਨ, 3 ਅੱਤਵਾਦੀ ਢੇਰ 17ਵੇਂ ਓਵਰ ਤੋਂ ਪੂਰੀ ਕਹਾਣੀ ਬਦਲ ਗਈ... ਆਸਟਰੇਲੀਆ ਦੀ ਟੀਮ ਨੇ 17ਵੇਂ ਓਵਰ ਵਿੱਚ 13 ਦੌੜਾਂ ਬਣਾਈਆਂ ਸਨ, ਇਸ ਓਵਰ ਵਿੱਚ ਐਮ ਸਟੋਇਨਿਸ ਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਇਸ ਦੇ ਨਾਲ ਹੀ 18ਵੇਂ ਓਵਰ ਵਿੱਚ ਵੀ ਆਸਟਰੇਲੀਆ ਨੇ 15 ਦੌੜਾਂ ਬਣਾਈਆਂ ਅਤੇ ਇਸ ਓਵਰ ਵਿੱਚ ਵੀ ਇੱਕ ਛੱਕਾ, ਇੱਕ ਚੌਕਾ ਆਇਆ।ਜਦੋਂ ਆਸਟਰੇਲੀਆ ਨੂੰ 12 ਗੇਂਦਾਂ ਵਿੱਚ 22 ਦੌੜਾਂ ਦੀ ਲੋੜ ਸੀ ਤਾਂ ਮੈਥਿਊ ਵੇਡ ਨੇ ਅਜਿਹਾ ਕਮਾਲ ਕਰ ਦਿੱਤਾ ਕਿ ਇਤਿਹਾਸ ਵਿੱਚ ਉਸ ਦਾ ਨਾਂ ਦਰਜ ਹੋ ਗਿਆ। 19ਵੇਂ ਓਵਰ ਦੀ ਤੀਸਰੀ ਗੇਂਦ 'ਤੇ ਹਸਨ ਅਲੀ ਨੇ ਮੈਥਿਊ ਵੇਡ ਦਾ ਕੈਚ ਛੱਡ ਦਿੱਤਾ, ਬਸ ਮੈਚ ਅਤੇ ਫਾਈਨਲ ਦੀ ਟਿਕਟ ਵੀ ਇੱਥੇ ਹੀ ਰਹਿ ਗਈ। ਇਸ ਤੋਂ ਬਾਅਦ ਮੈਥਿਊ ਵੇਡ ਨੇ ਲਗਾਤਾਰ 3 ਛੱਕੇ ਜੜੇ ਅਤੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ। Also Read : ਦਿੱਲੀ 'ਚ ਅੱਜ ਪੈਟਰੋਲ 103.97 ਰੁਪਏ ਅਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ, ਜਾਣੋ ਆਪਣੇ ਸ਼ਹਿਰ ਦੀ ਕੀਮਤ ਪਾਕਿਸਤਾਨ ਨੇ ਬਣਾਇਆ ਸੀ ਵੱਡਾ ਟਾਰਗੇਟ ਟੀ-20 ਵਿਸ਼ਵ ਕੱਪ ਦੇ ਇਸ ਸੈਮੀਫਾਈਨਲ 'ਚ ਪਾਕਿਸਤਾਨ ਨੇ 176 ਦੌੜਾਂ ਦਾ ਵੱਡਾ ਸਕੋਰ ਬਣਾਇਆ। ਯੂਏਈ ਵਿੱਚ ਪਾਕਿਸਤਾਨ ਦੇ ਸਾਹਮਣੇ ਇੰਨੇ ਵੱਡੇ ਦਬਾਅ ਦੇ ਮੈਚ ਵਿੱਚ ਆਸਟਰੇਲੀਆ ਲਈ ਇਹ ਟੀਚਾ ਆਸਾਨ ਨਹੀਂ ਸੀ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ 67 ਅਤੇ ਫਖਰ ਜ਼ਮਾਨ ਨੇ 55 ਦੌੜਾਂ ਬਣਾਈਆਂ। ਉਥੇ ਹੀ ਜਦੋਂ ਆਸਟ੍ਰੇਲੀਆ ਦੀ ਪਾਰੀ ਸ਼ੁਰੂ ਹੋਈ ਤਾਂ ਕਪਤਾਨ ਆਰੋਨ ਫਿੰਚ ਦੇ ਰੂਪ 'ਚ ਸ਼ੁਰੂਆਤੀ ਝਟਕਾ ਲੱਗਾ।ਆਸਟ੍ਰੇਲੀਆ ਲਈ ਡੇਵਿਡ ਵਾਰਨਰ ਨੇ 49 ਦੌੜਾਂ ਦੀ ਪਾਰੀ ਖੇਡੀ। ਪਰ ਅੰਤ ਵਿੱਚ ਕਮਾਲ ਮਾਰਕਸ ਸਟੋਇਨਿਸ ਅਤੇ ਮੈਥਿਊ ਵੇਡ ਨੇ ਅਜਿਹਾ ਕੀਤਾ, ਜਿੱਥੇ ਦੋਵਾਂ ਨੇ ਕ੍ਰਮਵਾਰ 40, 41 ਦੌੜਾਂ ਦੀ ਪਾਰੀ ਖੇਡੀ। ਮੈਥਿਊ ਵੇਡ ਨੇ 19ਵੇਂ ਓਵਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ 3 ਛੱਕੇ ਲਗਾ ਕੇ ਆਪਣੀ ਟੀਮ ਨੂੰ ਫਾਈਨਲ 'ਚ ਪਹੁੰਚਾ ਦਿੱਤਾ। Also Read : ਪੰਜਾਬ ਸਰਕਾਰ ਨੇ 29 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਦੇਖੋ ਪੂਰੀ ਸੂਚੀ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੈਚ ਇਸ ਵਾਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਈਆਂ ਹਨ। ਯਾਨੀ ਕਿ ਇਹ ਤੈਅ ਹੋ ਗਿਆ ਹੈ ਕਿ ਇਸ ਵਾਰ ਕ੍ਰਿਕਟ ਜਗਤ ਨੂੰ ਨਵਾਂ ਟੀ-20 ਚੈਂਪੀਅਨ ਮਿਲਣ ਜਾ ਰਿਹਾ ਹੈ। ਦੋਵਾਂ ਟੀਮਾਂ ਨੇ ਹੁਣ ਤੱਕ ਕੋਈ ਵੀ ਟੀ-20 ਵਿਸ਼ਵ ਕੱਪ ਨਹੀਂ ਜਿੱਤਿਆ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਆਪਣਾ ਇੱਕ ਲੰਮਾ ਇਤਿਹਾਸ ਹੈ, ਇਸ ਲਈ ਸਾਰਿਆਂ ਦੀਆਂ ਨਜ਼ਰਾਂ ਇਸ ਲੜਾਈ 'ਤੇ ਹੋਣਗੀਆਂ।...
ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਜਨਮ ਲਿਆ ਹੈ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ ਹਪਸਤਾਲ ਵਿਚ ਧੀ ਨੂੰ ਜਨਮ ਦਿੱਤਾ। ਮਨਪ੍ਰੀਤ ਨੇ ਟਵਿਟਰ ਹੈਂਡਲ ’ਤੇ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਹੁਣ ਅਸੀਂ 2 ਤੋਂ 3 ਹੋ ਗਏ। ਧੀ ਨੇ ਜਨਮ ਲਿਆ ਹੈ। Also Read: ਪੰਜਾਬ ਸਰਕਾਰ ਦਾ ਵੱਡਾ ਐਲਾਨ, 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੀ ਖ਼ੁਸ਼ੀ, ਹੁਣ ਧੀ ਦੇ ਜਨਮ ਦੀ ਖ਼ੁਸ਼ੀ, ਫਿਰ 13 ਨੂੰ ਮਿਲਣ ਵਾਲੇ ਖੇਡ ਰਤਨ ਦੀ ਖ਼ੁਸ਼ੀ। ਕਿੰਨਾ ਖ਼ੁਸ਼ ਹਾਂ ਦੱਸ ਨਹੀਂ ਸਕਦਾ। ਮਨਪ੍ਰੀਤ ਦਾ ਵਿਆਹ ਪਿਛਲੇ ਸਾਲ ਦਸੰਬਰ (2020) ਮਹੀਨੇ ਮਲੇਸ਼ੀਆ ਦੀ ਇਲੀ ਨਾਲ ਹੋਇਆ ਸੀ। Also Read: ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ ਮਨਪ੍ਰੀਤ ਅਤੇ ਇਲੀ ਸਾਦਿਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਗੁਰਦੁਆਰੇ ਵਿਚ ਹੋਇਆ ਸੀ। ਉਨ੍ਹਾਂ ਦੀ ਪਤਨੀ ਇਲੀ ਦਾ ਨਾਂ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਗਿਆ ਸੀ। ਮਨਪ੍ਰੀਤ ਇਲੀ ਨੂੰ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਮਨਪ੍ਰੀਤ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਹਨ।
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 23 ਸਾਲਾ ਰਾਮਨਾਗੇਸ਼ ਸ਼੍ਰੀਨਿਵਾਸ ਅਗੁਬਾਥਨੀ ਨੂੰ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਅਗੁਬਾਥਨੀ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਹੈ। Also Read: ਰੈਸਲਰ ਨਿਸ਼ਾ ਦੀ ਗੋਲੀ ਮਾਰ ਕੇ ਹੱਤਿਆ, ਭਰਾ ਨੇ ਵੀ ਤੋੜਿਆ ਦਮ, ਮਾਂ ਗੰਭੀਰ ਜ਼ਖਮੀ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਹੁਣ ਅਗੁਬਾਥਨੀ ਨੂੰ ਮੁੰਬਈ ਲਿਆ ਰਹੀ ਹੈ। ਉਸਨੇ ਆਈਆਈਟੀ ਹੈਦਰਾਬਾਦ ਤੋਂ ਬੀਟੈੱਕ ਕੀਤੀ ਹੈ। ਦੱਸ ਦੇਈਏ ਕਿ ਆਈਸੀਸੀ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਪਾਕਿਸਤਾਨ ਹੱਥੋਂ ਹਾਰ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੂੰ ਆਨਲਾਈਨ ਟ੍ਰੋਲ ਕੀਤਾ ਗਿਆ ਸੀ। ਉਸ ਦੀ 9 ਮਹੀਨੇ ਦੀ ਬੇਟੀ ਨੂੰ ਵੀ ਧਮਕੀ ਦਿੱਤੀ ਗਈ ਸੀ। ਇਸ 'ਤੇ ਦਿੱਲੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਸੀ ਕਿ ਜਿਸ ਤਰ੍ਹਾਂ 9 ਮਹੀਨੇ ਦੀ ਬੱਚੀ ਨੂੰ ਟਵਿਟਰ 'ਤੇ ਧਮਕੀਆਂ ਮਿਲ ਰਹੀਆਂ ਹਨ, ਉਹ ਸੱਚਮੁੱਚ ਸ਼ਰਮਨਾਕ ਹੈ। Also Read: ਪੰਜਾਬ CM ਚੰਨੀ ਦੀ ਅਗਵਾਈ 'ਚ ਵਜ਼ਾਰਤ ਦੀ ਅਹਿਮ ਮੀਟਿੰਗ ਜਾਰੀ, BSF ਮੁੱਦੇ 'ਤੇ ਵਿਚਾਰ ਚਰਚਾ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਟ੍ਰੋਲ ਕੀਤਾ ਗਿਆ। ਉਨ੍ਹਾਂ ਨੂੰ ਉਸ ਦੇ ਧਰਮ ਲਈ ਟ੍ਰੋਲ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਖਿਲਾਫ ਮਿਲੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਅਤੇ ਲਗਭਗ ਪੂਰੀ ਟੀਮ ਇੰਡੀਆ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਗਿਆ। ਇਹ ਪਹਿਲੀ ਵਾਰ ਨਹੀਂ ਸੀ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਧੀ ਨੂੰ ਵੀ ਆਈਪੀਐਲ 2020 ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਖ਼ਰਾਬ ਪ੍ਰਦਰਸ਼ਨ ਅਤੇ ਪਲੇਆਫ ਤੋਂ ਬਾਹਰ ਹੋਣ ਦੌਰਾਨ ਅਜਿਹੀਆਂ ਧਮਕੀਆਂ ਮਿਲੀਆਂ ਸਨ। Also Read: AG ਤੋਂ ਬਾਅਦ ਹੁਣ ਐਡੀਸ਼ਨਲ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਵੀ ਦਿੱਤਾ ਅਸਤੀਫਾ...
ਨਵੀਂ ਦਿੱਲੀ : ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 'ਚ ਆਪਣਾ ਸਫਰ ਜਿੱਤ ਨਾਲ ਸਮਾਪਤ ਕਰ ਲਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਇਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਨਾਮੀਬੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਦੀ ਜ਼ਬਰਦਸਤ ਗੇਂਦਬਾਜ਼ੀ ਦੇ ਸਾਹਮਣੇ ਨਾਮੀਬੀਆ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 132 ਦੌੜਾਂ ਹੀ ਬਣਾ ਸਕੀ। Also Read : 'ਪੰਜਾਬੀਆਂ ਦੇ ਇਕ ਹੋਰ ਵੱਡੇ ਮਸਲੇ ਦਾ ਹੋਵੇਗਾ ਹੱਲ', CM ਚੰਨੀ ਨੇ ਪੋਸਟਰ ਕੀਤਾ ਜਾਰੀ ਭਾਰਤ ਨੇ 133 ਦੌੜਾਂ ਦਾ ਟੀਚਾ 15.2 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਕੇਐਲ ਰਾਹੁਲ (KL Rahul) 54 ਅਤੇ ਸੂਰਿਆਕੁਮਾਰ ਯਾਦਵ (Suryakumar Yadav) 25 ਦੌੜਾਂ ਬਣਾ ਕੇ ਨਾਬਾਦ ਰਹੇ। ਉਪ ਕਪਤਾਨ ਰੋਹਿਤ ਸ਼ਰਮਾ ਨੇ 56 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਜਿੱਤ ਦੇ ਨਾਲ ਟੀ-20 ਫਾਰਮੈਟ ਵਿੱਚ ਆਪਣੀ ਕਪਤਾਨੀ ਦਾ ਅੰਤ ਕਰ ਦਿੱਤਾ। Also Read : 'ਆਪ' ਪਾਰਟੀ 'ਚ ਸ਼ਾਮਲ ਹੋ ਸਕਦੈ ਨੇ ਰਮਨ ਬਹਿਲ, ਬੀਤੇ ਦਿਨੀਂ SSSB ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ ਜਡੇਜਾ ਅਤੇ ਅਸ਼ਵਿਨ ਦੀ ਜੋੜੀ ਨੇ ਕੀਤਾ ਕਮਾਲ ਇਸ ਤੋਂ ਪਹਿਲਾਂ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੇ ਜਾ...
ਨਵੀਂ ਦਿੱਲੀ : ਪਾਕਿਸਤਾਨੀ ਟੀਵੀ ਚੈਨਲ ਪੀਟੀਵੀ ਨੇ ਸ਼ੋਏਬ ਅਖਤਰ ਨੂੰ 10 ਕਰੋੜ ਰੁਪਏ ਹਰਜਾਨੇ ਦਾ ਨੋਟਿਸ ਭੇਜਿਆ ਹੈ।ਲਾਈਵ ਟੀਵੀ ਸ਼ੋਅ ਪੀਟੀਵੀ ਤੋਂ ਅਸਤੀਫੇ ਦੀ ਘੋਸ਼ਣਾ ਕਰਨ ਤੋਂ ਬਾਅਦ ਉਨ੍ਹਾਂ ਇਹ ਨੋਟਿਸ ਦਿੱਤਾ ਗਿਆ ਕਿ 'ਕਲਾਜ 22 ਦੇ ਮੁਤਾਬਕ ਦੋਨਾਂ ਪੱਖਾਂ ਨੂੰ ਤਿੰਨ ਮਹੀਨੇ ਦਾ ਲਿਖਿਤ ਨੋਟਿਸ ਜਾਂ ਉਸਦੇ ਬਦਲੇ ਭੁਗਤਾਨ ਕਰਕੇ ਆਪਣੇ ਸਮਝੌਤੇ ਨੂੰ ਸਮਾਪਤ ਕਰਨ ਦਾ ਅਧਿਕਾਰ ਹੁੰਦਾ ਹੈ। ਜਦਕਿ ਸ਼ੋਏਬ ਅਖਤਰ ਨੇ 26 ਅਕਤੂਬਰ ਨੂੰ ਅਚਾਨਕ ਆਨ ਏਅਰ ਅਸਤੀਫਾ ਦਿੱਤਾ ਸੀ,ਇਸ ਕਾਰਨ ਪੀਟੀਵੀ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਸੀ।' Also Read : ਰੰਧਾਵਾ ਦੇ ਜਵਾਈ ਨੂੰ ਮਿਲਿਆ ਐਡੀਸ਼ਨਲ AG ਦਾ ਅਹੁਦਾ, ਰਾਘਵ ਚੱਢਾ ਨੇ ਵਿੰਨ੍ਹਿਆ ਨਿਸ਼ਾਨਾ ਨੋਟਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਅਖਤਰ ਹਰਜਾਨੇ ਦੀ ਰਕਮ ਦਾ ਭੁਗਤਾਨ ਨਹੀਂ ਕਰਦਾ ਹੈ ਤਾਂ ਪੀਟੀਵੀ ਅਖਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਨੋਟਿਸ ਮੁਤਾਬਕ ਟੀ-20 ਵਰਲਡ ਕੱਪ ਦੇ ਟੈਲੀਕਾਸਟ ਦੌਰਾਨ ਸ਼ੋਏਬ ਅਖਤਰ ਪੀਟੀਵੀ ਮੈਨੇਜਮੈਂਟ ਨੂੰ ਦੱਸੇ ਬਿਨਾਂ ਹੀ ਦੁਬਈ ਛੱਡ ਗਏ ਸਨ। ਫਿਰ ਉਹ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨਾਲ ਇਕ ਭਾਰਤੀ ਚੈਨਲ 'ਤੇ ਨਜ਼ਰ ਆਏ। ਇਸ ਕਾਰਨ ਪੀਟੀਵੀ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। Also Read : ਛੁੱਟੀਆਂ 'ਚ ਕਰੋ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ, IRCTC ਲਿਆਇਆ ਹੈ ਇਹ ਸ਼ਾਨਦਾਰ ਟੂਰ ਪੈਕੇਜ ਸ਼ੋਏਬ ਨੇ ਕਿਹਾ- ਮੈਂ ਕਾਨੂੰਨੀ ਲੜਾਈ ਦਾ ਸਾਹਮਣਾ ਕਰਾਂਗਾ ਇਸ ਨੋਟਿਸ ਦੇ ਜਵਾਬ 'ਚ ਅਖਤਰ ਨੇ ਟਵਿੱਟਰ 'ਤੇ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, 'ਮੈਂ ਨਿਰਾਸ਼ ਹਾਂ। ਜਦੋਂ ਮੈਂ ਪੀਟੀਵੀ ਲਈ ਕੰਮ ਕਰ ਰਿਹਾ ਸੀ ਤਾਂ ਉਹ ਮੇਰੀ ਇੱਜ਼ਤ ਅਤੇ ਵੱਕਾਰ ਦੀ ਰੱਖਿਆ ਨਹੀਂ ਕਰ ਸਕੇ ਅਤੇ ਹੁਣ ਉਨ੍ਹਾਂ ਨੇ ਮੈਨੂੰ ਰਿਕਵਰੀ ਨੋਟਿਸ ਭੇਜਿਆ ਹੈ। ਮੈਂ ਇੱਕ ਲੜਾਕੂ ਹਾਂ ਅਤੇ ਹਾਰ ਨਹੀਂ ਮੰਨਾਂਗਾ। ਮੈਂ ਇਸ ਕਾਨੂੰਨੀ ਲੜਾਈ ਦਾ ਸਾਹਮਣਾ ਕਰਾਂਗਾ। ਮੇਰੇ ਵਕੀਲ ਅਬੁਜ਼ਰ ਸਲਮਾਨ ਖਾਨ ਇਸ ਦਾ ਜਵਾਬ ਨਿਆਜ਼ੀ ਕਾਨੂੰਨ ਦੇ ਮੁਤਾਬਕ ਦੇਣਗੇ। Also Read : ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ ਪਾਕਿਸਤਾਨ-ਨਿਊਜ਼ੀਲੈਂਡ ਮੈਚ ਤੋਂ ਬਾਅਦ ਵਿਵਾਦ ਹੋਇਆ ਸੀ26 ਅਕਤੂਬਰ ਨੂੰ ਪਾਕਿਸਤਾਨ-ਨਿਊਜ਼ੀਲੈਂਡ ਮੈਚ ਤੋਂ ਬਾਅਦ ਪੀਟੀਵੀ ਦਾ ਕ੍ਰਿਕਟ ਸ਼ੋਅ 'ਗੇਮ ਆਨ ਹੈ' ਟੈਲੀਕਾਸਟ ਹੋ ਰਿਹਾ ਸੀ। ਇਸ ਦੌਰਾਨ ਅਖਤਰ ਨੇ ਐਂਕਰ ਨੌਮਾਨ ਨਿਆਜ਼ ਦੇ ਸਵਾਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਸ 'ਤੇ ਨੌਮਾਨ ਨੇ ਸ਼ੋਏਬ ਅਖਤਰ ਨੂੰ ਕਿਹਾ ਕਿ ਤੁਸੀਂ ਥੋੜ੍ਹਾ ਰੁੱਖਾ ਹੋ ਰਹੇ ਹੋ ਅਤੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ। ਪਰ ਜੇ ਤੁਸੀਂ ਬਹੁਤ ਜ਼ਿਆਦਾ ਸਮਾਰਟ ਹੋ, ਤਾਂ ਤੁਸੀਂ ਜਾ ਸਕਦੇ ਹੋ। ਇਸ ਤੋਂ ਬਾਅਦ ਸ਼ੋਏਬ ਅਖਤਰ ਨੇ ਤੁਰੰਤ ਸ਼ੋਅ ਛੱਡ ਦਿੱਤਾ।...
ਆਬੂ ਧਾਬੀ- ਟੀ-20 ਵਿਸ਼ਵ ਕੱਪ ਦਾ 40ਵਾਂ ਮੁਕਾਬਲਾ ਗਰੁੱਪ 1 ਦੀਆਂ ਦੋ ਟੀਮਾਂ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦਰਮਿਆਨ ਅੱਜ ਆਬੂਧਾਬੀ ਦੇ ਮੈਦਾਨ 'ਤੇ ਖੇਡਿਆ ਖੇਡਿਆ ਗਿਆ। ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 124 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ। Also Read: ਸੁਖਬੀਰ ਬਾਦਲ ਦਾ CM ਚੰਨੀ 'ਤੇ ਹਮਲਾ, ਕਿਹਾ- 'ਸਰਕਾਰ ਕਰ ਰਹੀ ਡਰਾਮੇ' ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 18.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 125 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਰਿਲ ਮਿਸ਼ੇਲ 16 ਦੌੜਾਂ ਦ ਨਿੱਜੀ ਸਕੋਰ 'ਤੇ ਮੁਜੀਬ ਦੀ ਗੇਂਦ ਨੂੰ ਮੁਹੰਮਦ ਸ਼ਹਿਜ਼ਾਦ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਨਿਊਜ਼ੀਲੈਂਡ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਮਾਰਟਿਨ ਗੁਪਟਿਲ 28 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖ਼ਾਨ ਵਲੋਂ ਬੋਲਡ ਹੋ ਗਏ ਪਵੇਲੀਅਨ ਪਰਤ ਗਏ। Also Read: ਕਿਸਾਨ ਆਗੂ ਗੁਰਨਾਮ ਚਢੂਨੀ ਦਾ ਵੱਡਾ ਬਿਆਨ, 26 ਨਵੰਬਰ ਨੂੰ ਹੋ ਸਕਦੈ ਸੰਸਦ ਵੱਲ ਕੂਚ ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਕਾਨਵੇ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਤੇ ਦੋਵਾਂ ਨੇ ਅਫਗ਼ਾਨਿਸਤਾਨ ਦੇ ਖ਼ਿਲਾਫ਼ ਟੀਮ ਨੂੰ ਜਿ...
ਨਵੀਂ ਦਿੱਲੀ- ਟੀ-20 ਵਿਸ਼ਵ ਕੱਪ ਵਿਚਾਲੇ ਬੀਸੀਸੀਆਈ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਸਾਬਕਾ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। Also Read: ਐਕਸਾਈਜ਼ ਡਿਊਟੀ 'ਚ ਕਟੌਤੀ ਤੋਂ ਬਾਅਦ ਜਾਣੋ ਕਿੰਨੇ ਘਟੇ ਪੈਟਰੋਲ ਡੀਜ਼ਲ ਦੇ ਰੇਟ ਟੀ-20 ਵਿਸ਼ਵ ਕੱਪ ਤੋਂ ਬਾਅਦ ਮੌਜੂਦਾ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਖਤਮ ਹੋ ਜਾਵੇਗਾ, ਉਨ੍ਹਾਂ ਦੇ ਸਹਿਯੋਗੀ ਸਟਾਫ ਦਾ ਕਾਰਜਕਾਲ ਵੀ ਖਤਮ ਹੋ ਜਾਵੇਗਾ। ਅਜਿਹੇ 'ਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਤੁਰੰਤ ਬਾਅਦ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਘਰੇਲੂ ਸੀਰੀਜ਼ 'ਚ ਟੀਮ ਇੰਡੀਆ ਦੇ ਮੁੱਖ ਕੋਚ ਹੋਣਗੇ। Also Read: ਬਰਨਾਲਾ ਜੇਲ 'ਚ ਵਾਪਰੀ ਘਟਨਾ ਦੇ ਸਬੰਧ 'ਚ ਡਿਪਟੀ CM ਵਲੋਂ ਜਾਂਚ ਦੇ ਹੁਕਮ ਜਾਰੀ ਬੀਸੀਸੀਆਈ ਲੰਬੇ ਸਮੇਂ ਤੋਂ ਰਾਹੁਲ ਦ੍ਰਾਵਿੜ ਨਾਲ ਗੱਲਬਾਤ ਕਰ ਰਹੇ ਸਨ, ਪਰ ਰਾਹੁਲ ਨੇ ਪਹਿਲਾਂ ਇਹ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਕੁਝ ਸਮਾਂ ਪਹਿਲਾਂ UAE 'ਚ ਹੋਈ ਬੈਠਕ ਤੋਂ ਬਾਅਦ ਰਾਹੁਲ ਦ੍ਰਾਵਿੜ ਨੇ ਮੁੱਖ ਕੋਚ ਦੇ ਅਹੁਦੇ ਲਈ ਅਪਲਾਈ ਕੀਤਾ ਸੀ ਅਤੇ ਹੁਣ ਉਨ੍ਹਾਂ ਨੂੰ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਰਾਹੁਲ ਦ੍ਰਾਵਿੜ ਨੇ ਟੀਮ ਇੰਡੀਆ ਦਾ ਕੋਚ ਬਣਨ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ। ਰਾਹੁਲ ਦ੍ਰਾਵਿੜ ਦੀ ਤਰਫੋਂ ਕਿਹਾ ਗਿਆ ਹੈ ਕਿ ਟੀਮ ਇੰਡੀਆ ਦਾ ਕੋਚ ਬਣਨਾ ਬਹੁਤ ਮਾਣ ਵਾਲੀ ਗੱਲ ਹੈ। ਰਵੀ ਸ਼ਾਸਤਰੀ ਦੀ ਅਗਵਾਈ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨੂੰ ਮੈਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਭਾਰਤ ਏ, ਅੰਡਰ-19 ਅਤੇ ਐਨਸੀਏ ਵਿੱਚ ਕਈ ਖਿਡਾਰੀਆਂ ਨਾਲ ਕੰਮ ਕੀਤਾ ਹੈ, ਇਸ ਲਈ ਉਨ੍ਹਾਂ ਨਾਲ ਕੰਮ ਕਰਨਾ ਮਜ਼ੇਦਾਰ ਹੋਵੇਗਾ। ਅਗਲੇ ਦੋ ਸਾਲਾਂ ਵਿੱਚ ਵੱਡੇ ਈਵੈਂਟ ਹਨ, ਸਾਰੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨਾਲ ਮਿਲ ਕੇ ਟੀਚਾ ਪੂਰਾ ...
ਨਵੀਂ ਦਿੱਲੀ : ਯੁਵਰਾਜ ਸਿੰਘ ਭਾਰਤੀ ਕ੍ਰਿਕੇਟ ਟੀਮ ਦੇ ਬੇਹਤਰੀਨ ਖਿਡਾਰੀਆਂ ਵਿਚੋਂ ਇਕ ਹਨ।ਸਾਲ 2007 ਦੇ T 20 ਵਰਲਡ ਕਪ ਅਤੇ 2011 ਵਰਲਡ ਕਪ 'ਚ ਉਹ ਜੇਤੂ ਟੀਮ ਦਾ ਅਹਿਮ ਹਿੱਸਾ ਸੀ।ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਦੋਨਾਂ ਨੇ ਹੀ ਟੂਰਨਾਮੈਂਟ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖਿਤਾਬੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਹੈ। Also Read : ਹਿਮਾਚਲ 'ਚ ਕਾਂਗਰਸ ਦਾ ਕਲੀਨ ਸਵੀਪ, ਤਿੰਨੋਂ ਵਿਧਾਨ ਸਭਾ ਸੀਟਾਂ 'ਤੇ ਕੀਤਾ ਕਬਜ਼ਾ ਦੱਸ ਦਈਏ ਕਿ ਯੁਵਰਾਜ ਸਿੰਘ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਕ੍ਰਿਕੇਟ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ।ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ "ਕਿਸਮਤ ਭਗਵਾਨ ਤੈਅ ਕਰਦਾ ਹੈ।ਮੈਂ ਜਾਨਤਾ ਦੀ ਡਿਮਾਂਡ 'ਤੇ ਫਰਵਰੀ 'ਚ ਫਿਰ ਤੋਨ ਪਿਚ ਵਿਚ ਵਾਪਸੀ ਕਰਾਂਗਾ। ਇਸ ਅਹਿਸਾਸ ਤੋਂ ਬਹਿਤਰ ਹੋਰ ਕੁਝ ਨਹੀਂ ਹੋ ਸਕਦਾ।ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ।ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।ਹਮੇਸ਼ਾ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋ। ਭਾਰਤੀ ਟੀਮ ਸਾਡੀ ਟੀਮ ਹੈ ਅਤੇ ਇਹ ਹੀ ਇਕ ਸੱਚੇ ਫੈਨ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਮਾੜੇ ਸਮੇਂ 'ਚ ਵੀ ਟੀਮ ਦਾ ਸਾਥ ਦਿੰਦਾ ਹੈ।" Also Read : ਧਰਤੀ 'ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ ਜ਼ਿਕਰਯੋਗ ਹੈ ਕਿ 39 ਸਾਲਾ ਯੁਵਰਾਜ ਸਿੰਘ ਨੇ 10 ਜੂਨ 2019 ਨੂੰ ਇੰਟਰਨੈਸ਼ਨਲ ਕ੍ਰਿਕੇਟ ਟੀਮ ਨੂੰ ਅਲਵਿਦਾ ਕਹਿ ਦਿੱਤਾ ਸੀ।ਪਰ ਹੁਣ ਉਨ੍ਹ...
ਮੁੰਬਈ : ਬੀ-ਟਾਊਨ ਇੰਡਸਟਰੀ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੁੰਦੀ ਹੈ। ਹਾਲਾਂਕਿ ਕਈ ਵਾਰ ਯੂਜ਼ਰਸ ਸਿਤਾਰਿਆਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਇਸ ਟ੍ਰੋਲਿੰਗ 'ਚ ਲਿਆਉਂਦੇ ਹਨ। ਕੁਝ ਅਜਿਹਾ ਹੀ ਹੋਇਆ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੀ ਬੇਟੀ ਵਾਮਿਕਾ ਨਾਲ। ਦਰਅਸਲ, ਇਸ ਸਮੇਂ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਖੇਡ ਰਹੀ ਹੈ ਅਤੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਹਾਰ ਚੁੱਕੀ ਹੈ। ਭਾਰਤੀ ਟੀਮ ਪਹਿਲਾ ਮੈਚ ਪਾਕਿਸਤਾਨ ਤੋਂ ਅਤੇ ਦੂਜਾ ਨਿਊਜ਼ੀਲੈਂਡ ਤੋਂ ਹਾਰ ਗਈ ਸੀ। Also Read : 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ, ਜਾਣੋ ਕਿਸਦੀ ਹੋਵੇਗੀ ਜਿੱਤ ਅਤੇ ਕਿਸਦੀ ਹਾਰ? ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਕੁਝ ਲੋਕ ਸਿੱਧੇ ਖਿਡਾਰੀਆਂ ਨਾਲ ਗੱਲ ਕਰ ਰਹੇ ਹਨ। ਜਿੱਥੇ ਪਾਕਿਸਤਾਨ ਤੋਂ ਮੈਚ ਹਾਰਨ ਤੋਂ ਬਾਅਦ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟ੍ਰੋਲ ਕੀਤਾ ਗਿਆ, ਉੱਥੇ ਹੀ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਕਪਤਾਨ ਕੋਹਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟੀਮ ਦੀ ਲਗਾਤਾਰ ਟ੍ਰੋਲਿੰਗ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਅਜਿਹੇ ਟ੍ਰੋਲ ਕਰਨ ਵਾਲਿਆਂ 'ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਦੀ ਰੀੜ ਦੀ ਹੱਡੀ ਦੇ ਹੁੰਦੇ ਹਨ। Also Read : ਮੁੜ ਤੋਂ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ ਵਿਰਾਟ ਦੀ ਇਸ ਗੱਲ ਤੋਂ ਲੋਕ ਇੰਨੇ ਗੁੱਸੇ 'ਚ ਆ ਗਏ ਕਿ ਉਨ੍ਹਾਂ ਨੇ ਉਨ੍ਹਾਂ ਦੀ ਬੇਟੀ 'ਤੇ ਗਾਲੀ-ਗਲੋਚ ਕੀਤੀ ਅਤੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ। ਇੱਥੋਂ ਤੱਕ ਕਿ 10 ਮਹੀਨੇ ਦੀ ਵਾਮਿਕਾ ਨਾਲ ਬਲਾਤਕਾਰ ਕਰਨ ਦੀ ਧਮਕੀ ਵੀ ਦਿੱਤੀ। ਇੰਨਾ ਹੀ ਨਹੀਂ, ਟਵੀਟ ਕਰਨ ਵਾਲੇ ਵਿਅਕਤੀ ਨੇ 10 ਮਹੀਨੇ ਦੀ ਵਾਮਿਕਾ ਦੀਆਂ ਤਸਵੀਰਾਂ ਸ਼ੇਅਰ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਇਸ ਅਕਾਊਂਟ ਨੂੰ ਫਿਲਹਾਲ ਡਿਲੀਟ ਕਰ ਦਿੱਤਾ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਟਵੀਟ ਕਿਸ ਨੇ ਕੀਤਾ ਹੈ। ਇਸ ਟਵੀਟ ਦੇ ਸਕਰੀਨ ਸ਼ਾਟ ਨੂੰ ਸ਼ੇਅਰ ਕਰਕੇ ਕਈ ਯੂਜ਼ਰਸ ਨੇ ਆਲੋਚਨਾ ਕੀਤੀ ਹੈ। ਅਨੁਸ਼ਕਾ-ਵਿਰਾਟ ਦੀ 10 ਮਹੀਨੇ ਦੀ ਬੇਟੀ ਬਾਰੇ ਕੀਤੇ ਗਏ ਇਸ ਇਤਰਾਜ਼ਯੋਗ ਅਤੇ ਬੇਤੁਕੇ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ 'ਚ ਕਾਫੀ ਗੁੱਸਾ ਹੈ। ਇਕ ਨੇ ਲਿਖਿਆ- 'ਜਿਸ ਤਰ੍ਹਾਂ ਨਾਲ ਕੁਝ ਘਟੀਆ ਲੋਕ ਪਹਿਲਾਂ ਹੀ ਵਾਮਿਕਾ ਨੂੰ ਟ੍ਰੋਲ ਕਰ ਰਹੇ ਹਨ, ਇਹ ਸਾਡੇ ਦੇਸ਼ ਦਾ ਪੱਧਰ ਦਰਸਾਉਂਦਾ ਹੈ, ਇਹ ਚੰਗੀ ਗੱਲ ਹੈ ਕਿ ਵਿਰਾਟ-ਅਨੁਸ਼ਕਾ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ।' ਧੋਨੀ ਦੀ ਬੇਟੀ ਨੂੰ ਵੀ ਮਿਲੀਆਂ ਸਨ ਧਮਕੀਆਂ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟ੍ਰੋਲਰਾਂ ਨੇ ਕ੍ਰਿਕਟਰਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। IPL 'ਚ ਫੇਲ ਹੋਣ 'ਤੇ ਟਰੋਲਰਜ਼ ਨੇ ਧੋਨੀ ਦੀ ਪਤਨੀ ਸਾਕਸ਼ੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ। ਫਿਰ ਅਦਾਕਾਰਾ ਨਗਮਾ ਨੇ ਇਸ ਦੀ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਇਸ ਦੇਸ਼ ਵਿੱਚ ਕੀ ਹੋ ਰਿਹਾ ਹੈ? ਧੋਨੀ ਦੀ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਕੱਛ ਤੋਂ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦੋਸ਼ੀ ਦੀ ਉਮਰ 16 ਸਾਲ ਅਤੇ 11ਵੀਂ ਜਮਾਤ ਦਾ ਵਿਦਿਆਰਥੀ ਸੀ। 'ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ' ਜਿਸ ਕਾਰਨ ਪਾਕਿਸਤਾਨ ਦੇ ਸਾਬਕਾ ਕਪ...
ਨਵੀਂ ਦਿੱਲੀ: ਟੀ-20 ਵਰਲਡ ਕੱਪ ਵਿਚ ਭਾਰਤੀ ਟੀਮ ਦੀ ਲਗਾਤਾਰ ਦੂਜੀ ਹਾਰ ਦੇ ਬਾਅਦ ਹਰ ਕੋਈ ਸਵਾਲ ਕਰ ਰਿਹਾ ਹੈ। ਕਪਤਾਨ ਵਿਰਾਟ ਕੋਹਲੀ ਦੀ ਰਣਨੀਤੀ, ਭਾਰਤੀ ਟੀਮ ਦੀ ਬੱਲੇਬਾਜ਼ੀ ਉੱਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਸਾਬਕਾ ਕ੍ਰਿਕਟਰ ਤੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਕਪਤਾਨ ਵਿਰਾਟ ਕੋਹਲੀ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। Also Read: ਜਾਣੋ ਹੁਣ ਤੁਹਾਨੂੰ ਕਿਸ ਰੇਟ ਮਿਲੇਗੀ ਬਿਜਲੀ, ਸਰਕਾਰ ਦੇ ਵੱਡੇ ਐਲਾਨ ਇਕ ਇੰਟਰਵਿਊ ਵਿਚ ਗੌਤਮ ਗੰਭੀਰ ਨੇ ਕਿਹਾ ਕਿ ਹੁਣ ਵਿਰਾਟ ਕੋਹਲੀ ਵੱਡੇ ਮੈਚਾਂ ਵਿਚ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਜਦੋਂ ਸਵਾਲ ਹੋਇਆ ਕਿ ਵਿਰਾਟ ਕੋਹਲੀ ਹੁਣ ਦਬਾਅ ਵਿਚ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਇਸ ਦੌਰਾਨ ਗੌਤਮ ਗੰਭੀਰ ਨੇ ਕਿਹਾ ਕਿ ਦਬਾਅ ਨਹੀਂ ਪਰ ਵੱਡੇ ਮੈਚਾਂ ਵਿਚ ਸਕੋਰ ਬਣ ਰਹੇ ਹਨ। ਖਾਸ ਕਰਕੇ ਜਿਨ੍ਹਾਂ ਮੈਚਾਂ ਵਿਚ ਜਿੱਤ ਦੀ ਲੋੜ ਹੈ, ਸ਼ਾਇਦ ਤੁਹਾਡੇ ਕੋਲ ਉਨੀਂ ਮੈਂਟਲ ਸਟ੍ਰੈਂਥ ਨਹੀਂ ਹੈ ਜਿੰਨੀਂ ਬਤੌਰ ਲੀਡਰ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਦੀ ਬੈਟਿੰਗ ਪੂਰੀ ਤਰ੍ਹਾਂ ਨਾਲ ਫੇਲ ਰਹੀ ਸੀ, ਅਜਿਹੇ ਵਿਚ ਦਿੱਗਜਾਂ ਵਲੋਂ ਉਨ੍ਹਾਂ ਉੱਤੇ ਲਗਾਤਾਰ ਸਵਾਲ ਖੜ੍ਹੇ ਕੀਤਾ ਜਾ ਰਹੇ ਹਨ। ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ, ਹਰਭਜਨ ਸਿੰਘ, ਵੀਵੀਐੱਸ ਲਕਸ਼ਮਨ ਸਣੇ ਕਈ ਖਿਡਾਰੀ ਲਗਾਤਾਰ ਟੀਮ ਇੰਡੀਆ ਦੇ ਪ੍ਰਦਰਸ਼ਨ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ। ਕੋਹਲੀ ਦੀ ਬੈਟਿੰਗ ਉੱਤੇ ਵੀ ਸਵਾਲਗੌਤਮ ਗੰਭੀਰ ਨੇ ਵਿਰਾਟ ਕੋਹਲੀ ਦੀ ਬੈਟਿੰਗ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ। ਨਿਊਜ਼ੀਲੈਂਡ ਦੇ ਖਿਲਾਫ ਵਿਰਾਟ ਕੋਹਲੀ ਨੇ ਕੁੱਲ 17 ਗੇਂਦਾਂ ਖੇਡੀਆਂ ਤੇ 9 ਦੌੜਾਂ ਹੀ ਬਣਾਈਆਂ। ਅਜਿਹੇ ਵਿਚ ਗੰਭੀਰ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਪਿਨਰਸ ਦੇ ਸਾਹਮਣੇ ਵੀ ਜੇਕਰ ਡਾਟ ਬਾਲ ਖੇਡਾਂਗੇ ਤਾਂ ਉਹ ਸਹੀ ਨਹੀਂ ਹੈ ਕਿਉਂਕਿ ਉਹ ਦੁਨੀਆ ਦੇ ਇੰਨੇ ਵੱਡੇ ਸਪਿਨਰਸ ਨਹੀਂ ਹਨ। ਦੱਸ ਦਈਏ ਕਿ ਭਾਰਤੀ ਟੀਮ ਨੇ ਆਪਣੀ ਪਾਰੀ ਵਿਚ 50 ਤੋਂ ਜ਼ਿਆਦਾ ਡਾਟ ਗੇਂਦਾਂ ਖੇਡੀਆਂ, ਇਹੀ ਕਾਰਨ ਰਿਹਾ ਕਿ ਉਹ ਸਿਰਫ 110 ਦਾ ਸਕੋਰ ਬਣਾ ਸਕੀ ਤੇ ਲਗਾਤਾਰ ਦਬਾਅ ਵਧਦਾ ਗਿਆ। Also Read: ਪੰਜਾਬ 'ਚ ਬੇਰੁਜ਼ਗਾਰੀ ਮੁੱਦੇ 'ਤੇ ਹਰਪਾਲ ਚੀਮਾ ਦਾ ਵੱਡਾ ਹਮਲਾ, ਘੇਰੀ ਕਾਂਗਰਸ ਸਰਕਾਰ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਤੋਂ ਇਲਾਵਾ ਕਪਤਾਨੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਫਿਰ ਚਾਹੇ ਬੈਟਿੰਗ ਆਰਡਰ ਵਿਚ ਬਦਲਾਅ ਕਰਨਾ ਹੋਵੇ ਜਾਂ ਫਿਰ ਬਾਲਿੰਗ ਆਰਡਰ ਦੀ ਗੱਲ ਹੋਵੇ। ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਖਿਲਾਫ ਟੀਮ ਇੰਡੀਆ ਨੇ ਜਿਸ ਤਰ੍ਹਾਂ ਦੀ ਖੇਡ ਦਿਖਾਈ ਹੈ, ਉਸ ਉੱਤੇ ਫੈਨਸ ਕਾਫੀ ਨਾਰਾਜ਼ ਹਨ। ਲਗਾਤਾਰ ਦੋ ਮੈਚ ਹਾਰਨ ਦੇ ਬਾਅਦ ਟੀਮ ਇੰਡੀਆ ਦਾ ਸੈਮੀਫਾਈਨਲ ਵਿਚ ਪਹੁੰਚਣ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਹੁਣ ਟੀਮ ਇੰਡੀਆ ਨੂੰ ਆਪਣੇ ਆਉਣ ਵਾਲੇ ਤਿੰਨੋਂ ਮੈਚ ਵੱਡੇ ਫਰਕ ਨਾਲ ਜਿੱਤਣੇ ਹੋਣਗੇ। ਨਾਲ ਹੀ ਅਫਗਾਨਿਸਤਾਨ ਨੂੰ ਵੀ ਨਿਊਜ਼ੀਲੈਂਡ ਨੂੰ ਹਰਾਉਣਾ ਹੋਵੇਗਾ। ਤਦੇ ਕੋਈ ਚਮਤਕਾਰ ਹੋ ਸਕਦਾ ਹੈ ਕਿ ਭਾਰਤੀ ਟੀਮ ਸੈਮੀਫਾਈਨਲ ਵਿਚ ਪਹੁੰਚ ਜਾਏ।
ਨਵੀਂ ਦਿੱਲੀ : ਨਿਊਜ਼ੀਲੈਂਡ ਤੋਂ ਅੱਠ ਵਿਕਟਾਂ ਦੀ ਹਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋਣ ਦੀ ਕਗਾਰ 'ਤੇ ਖੜ੍ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਸ ਦੇ ਖਿਡਾਰੀ ਬੱਲੇ ਅਤੇ ਗੇਂਦ ਦੋਵਾਂ ਨਾਲ ਹਿੰਮਤ ਨਹੀਂ ਦਿਖਾ ਸਕੇ। ਕੋਹਲੀ ਨੇ ਲਗਾਤਾਰ ਦੂਜੀ ਹਾਰ ਤੋਂ ਬਾਅਦ ਕਿਹਾ, ''ਇਹ ਬਹੁਤ ਅਜੀਬ ਹੈ। ਮੈਨੂੰ ਨਹੀਂ ਲੱਗਦਾ ਕਿ ਅਸੀਂ ਆਪਣੀ ਖੇਡ 'ਚ ਬੱਲੇ ਜਾਂ ਗੇਂਦ ਨਾਲ ਹਿੰਮਤ ਨਹੀਂ ਦਿਖਾ ਸਕੇ। ਅਸੀਂ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਪਰ ਇਸ ਨੂੰ ਬਚਾਉਣ ਲਈ ਹਿੰਮਤ ਨਾਲ ਨਹੀਂ ਉਤਰੇ।'' ਉਸ ਨੇ ਕਿਹਾ ਕਿ ਭਾਰਤ ਲਈ ਖੇਡਦੇ ਹੋਏ ਉਮੀਦਾਂ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਹੈ। Also Read : ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਤੋੜਿਆ ਆਮ ਆਦਮੀ ਦਾ ਲੱਕ, ਛੇਵੇਂ ਦਿਨ ਵੀ ਵਧੀਆਂ ਕੀਮਤਾਂ ਉਸ ਨੇ ਕਿਹਾ, ''ਜਦੋਂ ਤੁਸੀਂ ਭਾਰਤੀ ਕ੍ਰਿਕਟ ਟੀਮ ਲਈ ਖੇਡਦੇ ਹੋ ਤਾਂ ਪ੍ਰਸ਼ੰਸਕਾਂ ਨੂੰ ਹੀ ਨਹੀਂ ਸਗੋਂ ਖਿਡਾਰੀਆਂ ਨੂੰ ਵੀ ਕਾਫੀ ਉਮੀਦਾਂ ਹੁੰਦੀਆਂ ਹਨ। ਉਮੀਦਾਂ ਹਮੇਸ਼ਾ ਰਹਿਣਗੀਆਂ ਅਤੇ ਅਸੀਂ ਇੰਨੇ ਸਾਲਾਂ ਤੋਂ ਇਨ੍ਹਾਂ ਦਾ ਸਾਹਮਣਾ ਕਰ ਰਹੇ ਹਾਂ, ਭਾਰਤ ਲਈ ਖੇਡਣ ਵਾਲੇ ਹਰ ਖਿਡਾਰੀ ਨੂੰ ਇਹ ਕਰਨਾ ਪੈਂਦਾ ਹੈ। “ਜਦੋਂ ਤੁਸੀਂ ਇੱਕ ਟੀਮ ਵਜੋਂ ਖੇਡਦੇ ਹੋ, ਤਾਂ ਉਮੀਦਾਂ ਦਾ ਦਬਾਅ ਨਹੀਂ ਹੁੰਦਾ ਪਰ ਪਿਛਲੇ ਦੋ ਮੈਚਾਂ ਵਿੱਚ ਅਸੀਂ ਅਜਿਹਾ ਨਹੀਂ ਕਰ ਸਕੇ। ਇਸ ਟੂਰਨਾਮੈਂਟ ਤੋਂ ਬਾਅਦ ਟੀ-20 ਟੀਮ ਦੀ ਕਪਤਾਨੀ ਛੱਡਣ ਵਾਲੇ ਕੋਹਲੀ ਨੇ ਕਿਹਾ, 'ਕਿਉਂਕਿ ਤੁਸੀਂ ਭਾਰਤੀ ਟੀਮ ਹੋ ਅਤੇ ਤੁਹਾਡੇ ਤੋਂ ਉਮੀਦਾਂ ਹਨ, ਤਾਂ ਤੁਸੀਂ ਵੱਖਰੇ ਢੰਗ ਨਾਲ ਨਹੀਂ ਖੇਡ ਸਕਦੇ।' ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ, ''ਅਸੀਂ ਠੀਕ ਹਾਂ ਅਤੇ ਅਜੇ ਹੋਰ ਕ੍ਰਿਕਟ ਖੇਡਣਾ ਬਾਕੀ ਹੈ।'' ਪਾਕਿਸਤਾਨ ਤੋਂ ਦਸ ਵਿਕਟਾਂ ਨਾਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਹੱਥੋਂ ਮਿਲੀ ਇਸ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर