ਲਾਹੌਰ: ਕ੍ਰਿਕਟ (Cricket) ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ (Fast bowlers) ਵਿਚੋਂ ਇਕ ਪਾਕਿਸਤਾਨੀ ਟੀਮ (Pakistan Team) ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖ਼ਤਰ (Shoaib Akhtar) ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਦੌੜ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਗੋਡੇ ਬਦਲਣ ਦੀ ਸਰਜਰੀ (Knee Replacement Surgery) ਲਈ ਜਾ ਰਿਹਾ ਹੈ। ਅਖ਼ਤਰ, ਜਿਸਦਾ ਗੇਂਦਬਾਜ਼ੀ ਐਕਸ਼ਨ ਵੱਖਰਾ ਸੀ, ਦਾ ਇਕ ਸ਼ਾਨਦਾਰ ਕਰੀਅਰ ਸੀ ਜੋ ਅਕਸਰ ਸੱਟਾਂ ਨਾਲ ਉਲਝਿਆ ਰਹਿੰਦਾ ਸੀ। ਕ੍ਰਿਕਟ ਛੱਡਣ ਤੋਂ ਬਾਅਦ ਵੀ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Also Read: ਕਰਤਾਰਪੁਰ ਲਾਂਘੇ ਦੀ ਭਾਵੁੱਕ ਕਰਦੀ ਤਸਵੀਰ, 73 ਸਾਲ ਬਾਅਦ ਮਿਲੇ ਦੋ 'ਦੋਸਤ'
ਦੋ ਸਾਲ ਪਹਿਲਾਂ, 46 ਸਾਲਾ ਸ਼ੋਏਬ ਅਖ਼ਤਰ ਦਾ ਮੈਲਬੌਰਨ ਵਿਚ ਗੋਡੇ ਬਦਲਣ ਦੀ ਸਰਜਰੀ ਹੋਈ ਸੀ। ਅਖ਼ਤਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ 'ਚ ਉਹ ਫਿਜ਼ੀਕਲ ਐਕਟੀਵਿਟੀ ਕਰਨ ਤੋਂ ਬਾਅਦ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਕਾਫੀ ਦੌੜ ਚੁੱਕਾ ਹੈ ਅਤੇ ਨਿਰਾਸ਼ ਹੈ ਕਿ ਉਹ ਅੱਗੇ ਦੌੜ ਨਹੀਂ ਸਕੇਗਾ ਕਿਉਂਕਿ ਹੁਣ ਉਸ ਦਾ ਗੋਡਾ ਬਦਲ ਜਾਵੇਗਾ, ਜਿਸ ਕਾਰਨ ਉਸ ਦੇ ਦੌੜਨ ਦੇ ਦਿਨ ਖ਼ਤਮ ਹੋ ਗਏ ਹਨ।
Also Read: ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਕਿਹਾ; 'ਅੰਦੋਲਨ ਦੌਰਾਨ ਵੰਡ ਪਾਉਣ ਦੀ ਕੀਤੀ ਗਈ ਕੋਸ਼ਿਸ਼'
ਚਾਹਲ ਨੇ ਆਪਣੀ ਇਸ ਤਸਵੀਰ ਲਈ ਮੰਗੀ ਕੈਪਸ਼ਨ, ਰੋਹਿਤ ਸ਼ਰਮਾ ਦੀ ਪਤਨੀ ਨੇ ਕੀਤਾ ਇਹ ਕਮੈਂਟ
ਆਪਣੀ ਤਸਵੀਰ ਪੋਸਟ ਕਰਦੇ ਹੋਏ ਸ਼ੋਏਬ ਅਖ਼ਤਰ ਨੇ ਕੈਪਸ਼ਨ 'ਚ ਲਿਖਿਆ, ''ਮੇਰੇ ਭੱਜਣ ਦੇ ਦਿਨ ਖ਼ਤਮ ਹੋ ਗਏ ਹਨ ਕਿਉਂਕਿ ਮੈਂ ਪੂਰੀ ਤਰ੍ਹਾਂ ਗੋਡੇ ਬਦਲਣ ਲਈ ਆਸਟ੍ਰੇਲੀਆ ਦੇ ਮੈਲਬੋਰਨ 'ਚ ਬਹੁਤ ਜਲਦ ਰਵਾਨਾ ਹੋ ਰਿਹਾ ਹਾਂ।'' ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਨੇ ਵੀ ਇੰਸਟਾਗ੍ਰਾਮ 'ਤੇ ਇਹੀ ਪੋਸਟ ਕੀਤੀ ਹੈ। ਸ਼ੋਏਬ ਅਖ਼ਤਰ ਨੇ 2011 ਵਿਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਉਹ ਕੁਮੈਂਟਰੀ ਦੇ ਖੇਤਰ ਵਿਚ ਆਇਆ ਸੀ ਅਤੇ ਇਕ ਕ੍ਰਿਕਟ ਮਾਹਰ ਵਜੋਂ ਕੰਮ ਕਰ ਰਿਹਾ ਹੈ।
Also Read: ਨੇਪਾਲ: ਜੀਪ ਹੋਈ ਹਾਦਸੇ ਦੀ ਸ਼ਿਕਾਰ, 6 ਹਲਾਕ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट