ਕਾਠਮੰਡੂ- ਨੇਪਾਲ (Nepal) ਦੇ ਬੈਤਾਡੀ ਜ਼ਿਲ੍ਹੇ ਵਿੱਚ ਇੱਕ ਜੀਪ (Jeep) ਬੇਕਾਬੂ ਹੋ ਕੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਪਈ। ਇਸ ਹਾਦਸੇ ਵਿਚ ਘੱਟੋ-ਘੱਟ ਛੇ ਲੋਕਾਂ ਦੀ ਮੌਤ (6 Dead) ਹੋ ਗਈ। ਦੂਰ-ਦੁਰਾਡੇ ਪੱਛਮੀ ਨੇਪਾਲ ਜ਼ਿਲ੍ਹੇ ਦੇ ਦਸ਼ਰਥਚੰਦ ਨਗਰਪਾਲਿਕਾ-4 ਵਿੱਚ ਐਤਵਾਰ ਰਾਤ ਨੂੰ ਜੀਪ ਹਾਦਸੇ ਦੀ ਸ਼ਿਕਾਰ ਹੋ ਗਈ। ਇਹ ਕਾਠਮੰਡੂ ਤੋਂ 600 ਕਿਲੋਮੀਟਰ ਪੱਛਮ ਵਿਚ ਦੇਹਿਮਾਦੌ ਤੋਂ ਨਗਰਪਾਲਿਕਾ ਦੇ ਸਿਮਯਾਲ ਜਾ ਰਹੀ ਸੀ।
Also Read: ਕੇਜਰੀਵਾਲ ਦਾ ਪੰਜਾਬ ਦੀਆਂ ਮਹਿਲਾਵਾਂ ਲਈ ਵੱਡਾ ਐਲਾਨ
ਪੁਲਿਸ (Police) ਮੁਤਾਬਕ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਜੀਪ ਚਾਲਕ ਦੀ ਧਨਗੜ੍ਹੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜੀਪ ਕੰਟਰੋਲ ਗੁਆਉਣ ਤੋਂ ਬਾਅਦ ਪਹਾੜੀ ਸੜਕ ਤੋਂ ਲਗਭਗ 300 ਮੀਟਰ ਹੇਠਾਂ ਡਿੱਗ ਗਈ। ਨੇਪਾਲ ਦੀਆਂ ਖਰਾਬ ਰੱਖ-ਰਖਾਅ ਵਾਲੀਆਂ ਸੜਕਾਂ 'ਤੇ ਅਜਿਹੀਆਂ ਦੁਰਘਟਨਾਵਾਂ ਆਮ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਜਦੋਂ ਹਾਈਵੇਅ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਹਨ ਅਤੇ ਜਨਤਕ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट