ਮੋਗਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਪੰਜਾਬ ਦੇ ਦੌਰੇ ’ਤੇ ਪਹੁੰਚੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਇਸ ਦੌਰੇ ਦੌਰਾਨ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਪੰਜਾਬ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਲਾਭ 18 ਸਾਲ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਹੀ ਮਿਲੇਗਾ। ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ, 'ਮੈਂ ਜੋ ਵੀ ਵਾਅਦਾ ਕਰਦਾ ਹਾਂ, ਉਹ ਹੀ ਵਾਅਦਾ ਨਕਲੀ ਕੇਜਰੀਵਾਲ ਕਰ ਦਿੰਦੇ ਹਨ। ਸਿਰਫ਼ ਕੇਜਰੀਵਾਲ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਹੈ। ਮੈਂ ਹਵਾ ’ਚ ਗੱਲਾਂ ਨਹੀਂ ਕਰਦਾ, ਮੈਂ ਜੋ ਕਹਿੰਦਾ ਹਾਂ ਉਹ ਕਰਦਾ ਹਾਂ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤੇ ਇਹ ਵੱਡੇ ਐਲਾਨ
ਅਰਵਿੰਦ ਕੇਜਰੀਵਾਲ (Arvind Kejriwal) ਨੇ ਆਪਣੀ ਪਹਿਲੀ ਗਾਰੰਟੀ (First guarantee) ਦੌਰਾਨ ਕਿਹਾ ਸੀ ਕਿ 300 ਯੂਨਿਟ ਬਿਜਲੀ ਮੁਫ਼ਤ (300 units electricity free) ਦਿੱਤੀ ਜਾਵੇਗੀ। ਉਥੇ ਹੀ ਦੂਜੀ ਗਾਰੰਟੀ (The second guarantee) ਦੌਰਾਨ ਕੇਜਰੀਵਾਲ (Kejriwal) ਨੇ ਹਰ ਵਿਅਕਤੀ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੱਤੀ ਸੀ। ਇਸ ਮੌਕੇ ਬਲਜਿੰਦਰ ਕੌਰ, ਅਨਮੋਲ ਗਗਨ ਮਾਨ, ਭਗਵੰਤ ਮਾਨ ਸਮੇਤ ਹੋਰ ਸਮੁੱਚੀ ਲੀਡਰਸ਼ਿਪ ਸ਼ਾਮਲ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट