LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਦੇ ਨਵੇਂ ਵੈਰੀਐਂਟ ਵਿਚਕਾਰ ਦੱਖਣੀ ਅਫਰੀਕਾ ਜਾਵੇਗੀ ਟੀਮ ਇੰਡੀਆ! ਅੱਜ ਹੋ ਸਕਦੈ ਐਲਾਨ

4 dec 10

ਨਵੀਂ ਦਿੱਲੀ : ਟੀਮ ਇੰਡੀਆ (Team India) ਨੇ ਇਸ ਮਹੀਨੇ ਯਾਨੀ ਦਸੰਬਰ 'ਚ ਹੀ ਦੱਖਣੀ ਅਫਰੀਕਾ ਦੌਰੇ 'ਤੇ ਜਾਣਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ Omicron ਦੇ ਵਿਚਕਾਰ ਟੂਰ ਦੇ ਰੱਦ ਜਾਂ ਮੁਲਤਵੀ ਹੋਣ ਦੀ ਸੰਭਾਵਨਾ ਸੀ, ਪਰ ਹੁਣ ਅਜਿਹਾ ਨਹੀਂ ਹੈ। ਬੀਸੀਸੀਆਈ (BCCI) ਅਧਿਕਾਰੀਆਂ ਨੇ ਦੱਸਿਆ ਕਿ ਇਹ ਦੌਰਾ ਸਮੇਂ ਸਿਰ ਹੋਵੇਗਾ। ਹਾਲਾਂਕਿ ਸ਼ਨੀਵਾਰ (4 ਦਸੰਬਰ) ਨੂੰ ਬੀਸੀਸੀਆਈ ਵੀ ਇਸ 'ਤੇ ਬੈਠਕ ਤੋਂ ਬਾਅਦ ਅਧਿਕਾਰਤ ਐਲਾਨ ਕਰ ਸਕਦੀ ਹੈ।ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੌਰੇ 'ਤੇ ਤਿੰਨ ਟੈਸਟ, ਤਿੰਨ ਵਨਡੇ ਅਤੇ 4 ਟੀ-20 ਸੀਰੀਜ਼ ਖੇਡਣੀਆਂ ਹਨ। ਇਹ ਦੌਰਾ 17 ਦਸੰਬਰ ਤੋਂ ਸ਼ੁਰੂ ਹੋਣਾ ਹੈ। ਇਸ ਦਿਨ ਤੋਂ ਸੀਰੀਜ਼ ਦਾ ਪਹਿਲਾ ਟੈਸਟ ਮੈਚ ਜੋਹਾਨਸਬਰਗ 'ਚ ਖੇਡਿਆ ਜਾਵੇਗਾ।

Also Read : ਦੇਸ਼ 'ਚ ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

BCCI ਜਾਣਦਾ ਹੈ ਕਿ ਇਹ ਦੱਖਣੀ ਅਫਰੀਕਾ ਦੌਰਾ ਕਰੀਬ 7 ਹਫ਼ਤਿਆਂ ਦਾ ਹੋਵੇਗਾ। ਅਜਿਹੇ 'ਚ ਉਹ ਸਿਰਫ ਦੋ ਗੱਲਾਂ ਦੇ ਆਧਾਰ 'ਤੇ ਖਿਡਾਰੀਆਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾ ਇਹ ਕਿ ਇਸ ਟੂਰ 'ਤੇ ਖਿਡਾਰੀ ਬੇਹੱਦ ਸਖ਼ਤ ਬਾਇਓ-ਸੁਰੱਖਿਅਤ ਮਾਹੌਲ 'ਚ ਹੋਣਗੇ। ਦੂਜਾ, ਹਾਲ ਹੀ 'ਚ ਭਾਰਤ ਦੀ ਏ ਟੀਮ ਦੱਖਣੀ ਅਫਰੀਕਾ (South Africa) ਦੌਰੇ 'ਤੇ ਟੈਸਟ ਸੀਰੀਜ਼ ਵੀ ਖੇਡ ਰਹੀ ਹੈ। ਇਹ ਬੀਸੀਸੀਆਈ (BCCI) ਲਈ ਸਕਾਰਾਤਮਕ ਕੰਮ ਕਰੇਗਾ। ਨਾਲ ਹੀ ਉਨ੍ਹਾਂ ਵਾਂਗ ਭਾਰਤ ਦੀ ਸੀਨੀਅਰ ਟੀਮ ਲਈ ਵੀ ਤਿਆਰੀਆਂ ਕੀਤੀਆਂ ਜਾਣਗੀਆਂ।

Also Read : ਕੈਬ ਡਰਾਈਵਰ ਨੇ ਮਹਿਲਾ ਪੱਤਰਕਾਰ ਦੇ ਸਾਹਮਣੇ ਕੀਤੀ ਗੰਦੀ ਹਰਕਤ, ਸੁਣ ਕੇ ਹੋ ਜਾਵੋਗੇ ਹੈਰਾਨ

ਭਾਰਤ ਦੌਰੇ ਤੋਂ ਅਫਰੀਕੀ ਬੋਰਡ ਨੂੰ ਵੱਡਾ ਫਾਇਦਾ
ਭਾਰਤ ਅਤੇ ਦੱਖਣੀ ਅਫਰੀਕਾ ਸੀਰੀਜ਼ ਦੇ ਸਾਰੇ ਮੈਚ ਬਿਨਾਂ ਦਰਸ਼ਕਾਂ ਦੇ ਖੇਡੇ ਜਾਣਗੇ। ਪਰ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਵਿੱਤੀ ਤੌਰ 'ਤੇ ਅਰਬਾਂ ਰੁਪਏ ਦੇ ਟੀਵੀ ਅਧਿਕਾਰਾਂ 'ਤੇ ਨਿਰਭਰ ਹੈ। ਭਾਰਤੀ ਟੀਮ ਦੇ ਦੌਰੇ ਤੋਂ ਟੀਵੀ ਰਾਈਟਸ ਦਾ ਅਫਰੀਕੀ ਬੋਰਡ ਨੂੰ ਕਾਫੀ ਫਾਇਦਾ ਹੋਵੇਗਾ। ਫਿਲਹਾਲ ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਦਾ ਆਖਰੀ ਮੈਚ ਖੇਡ ਰਹੀ ਹੈ। ਇਸ ਤੋਂ ਬਾਅਦ 8 ਜਾਂ 9 ਦਸੰਬਰ ਨੂੰ ਭਾਰਤੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਰਵਾਨਾ ਹੋ ਸਕਦੀ ਹੈ।

Also Read : ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਅੱਜ, MSP ਤੇ ਘਰ ਵਾਪਸੀ ਨੂੰ ਲੈਕੇ ਹੋਵੇਗੀ ਚਰਚਾ

ਖਿਡਾਰੀ ਚਾਰਟਰਡ ਫਲਾਈਟ ਰਾਹੀਂ ਹੋਣਗੇ ਰਵਾਨਾ  
ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ ਕਿ ਕ੍ਰਿਕਟ ਦੱਖਣੀ ਅਫਰੀਕਾ ਨੇ ਬਾਇਓ-ਬਬਲ ਤਿਆਰ ਕੀਤਾ ਹੈ, ਜੋ ਕਾਫੀ ਸੁਰੱਖਿਅਤ ਹੈ। ਨਾਲ ਹੀ, ਸਾਨੂੰ ਟੂਰ ਨੂੰ ਰੱਦ ਕਰਨ ਜਾਂ ਮੁਲਤਵੀ ਕਰਨ ਬਾਰੇ ਸਰਕਾਰ ਤੋਂ ਕੋਈ ਹਦਾਇਤ ਨਹੀਂ ਮਿਲੀ ਹੈ। ਭਾਰਤੀ ਟੀਮ ਜਲਦੀ ਹੀ ਬਾਇਓ-ਬਬਲ 'ਚ ਪ੍ਰਵੇਸ਼ ਕਰੇਗੀ ਅਤੇ ਚਾਰਟਰਡ ਫਲਾਈਟ (Charted Flights) 'ਤੇ ਰਵਾਨਾ ਹੋਵੇਗੀ। ਜੇਕਰ ਰਵਾਨਗੀ ਵਿੱਚ ਦੇਰੀ ਹੁੰਦੀ ਹੈ, ਤਾਂ ਖਿਡਾਰੀਆਂ ਨੂੰ ਇੱਕ ਬਾਇਓ-ਬਬਲ ਤੋਂ ਦੂਜੇ ਵਿੱਚ ਦਾਖਲ ਕੀਤਾ ਜਾਵੇਗਾ। ਇਸ ਵਿੱਚ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ ਦੌਰੇ ਤੋਂ ਪਰਤਣ ਤੋਂ ਬਾਅਦ ਕੁਝ ਤਣਾਅ ਜ਼ਰੂਰ ਹੋਵੇਗਾ, ਕਿਉਂਕਿ ਸਰਕਾਰ ਨੇ ਉਸ ਦੇਸ਼ ਤੋਂ ਪਰਤਣ ਵਾਲਿਆਂ ਲਈ ਸਖ਼ਤ ਨਿਯਮ ਬਣਾਏ ਹਨ।

In The Market