LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਭਜਨ ਸਿੰਘ ਆਪਣੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ 

03harbhajan singh

ਅੰਮ੍ਰਿਤਸਰ: ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ (Famous cricketer Harbhajan Singh) ਆਪਣੇ ਪਰਿਵਾਰ ਦੇ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਜਿਥੇ ਉਨ੍ਹਾਂ ਵਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਮੱਥਾ ਟੇਕਿਆ ਗਿਆ। ਉਥੇ ਹੀ ਉਨ੍ਹਾਂ ਵਲੋਂ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਇਨਫਰਮੇਸ਼ਨ ਅਧਿਕਾਰੀਆਂ (Information Officers) ਵਲੋਂ ਉਹਨਾ ਨੂੰ ਸਨਮਾਨ ਚਿੰਨ ਭੇਟ ਕਰ ਸਨਮਾਨਿਤ ਕੀਤਾ ਗਿਆ।

Also Read: ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫੀ, ਕਿਸਾਨਾਂ ਨੇ ਕਿਹਾ ਇਹ ਸਾਡੀ ਸਭ ਤੋਂ ਵੱਡੀ ਜਿੱਤ

ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਾਹਿਗੁਰੂ ਨੇ ਸਾਨੂੰ ਦਰਸ਼ਣ ਕਰਨ ਦਾ ਮੌਕਾ ਦਿੱਤਾ ਹੈ। ਅਤੇ ਅੱਜ ਮੈਂ ਜਿਸ ਮੁਕਾਮ 'ਤੇ ਪਹੁੰਚਿਆ ਹਾਂ ਉਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਪਰ ਸ਼ੁਕਰ ਹੈ ਉਸ ਵਾਹਿਗੁਰੂ ਦਾ ਜਿਨ੍ਹਾਂ ਇੰਨਾ ਮਾਣ ਸਨਮਾਨ ਬਖਸ਼ਿਆ ਹੈ।

Also Read: ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ
ਹਰਭਜਨ ਸਿੰਘ ਨੇ ਦੱਸਿਆ ਕਿ ਕਰੋਨਾ ਦੀ ਤੀਸਰੀ ਲਹਿਰ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੇਕਰ ਸਰਕਾਰ ਕੋਈ ਨਿਰਦੇਸ਼ ਜਾਰੀ ਕਰਦੀ ਹੈ ਤਾਂ ਉਸ ਦਾ ਸਖ਼ਤੀ ਨਾਲ ਪਾਲਨ ਕਰਨਾ ਚਾਹੀਦਾ ਹੈ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ਅਤੇ ਅਸੀਂ ਵਾਹਿਗੁਰੂ ਅੱਗੇ ਵੀ ਇਹੋ ਅਰਦਾਸ ਕਰਦੇ ਹਾਂ ਕਿ ਉਹ ਸਰਬੱਤ ਦਾ ਭਲਾ ਕਰਨ। ਰਾਜਨੀਤੀ ਵਿਚ ਕਦਮ ਰੱਖਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਫਿਲਹਾਲ ਰਾਜਨੀਤੀ ਵਿਚ ਉਤਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।

Also Read : ਰੂਪਨਗਰ ਨੇੜੇ ਕਿਸਾਨ ਬੀਬੀਆਂ ਨੇ ਘੇਰੀ ਕੰਗਨਾ ਰਣੌਤ 

In The Market