LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੀਡੀਓ ਕਾਲ ਕਰਨ ਵਾਲੇ ਹੋ ਜਾਣ ਸਾਵਧਾਨ, ਇਸ ਤਰ੍ਹਾਂ ਲੋਕਾਂ ਨੂੰ ਕੀਤਾ ਜਾ ਰਿਹੈ ਬਲੈਕਮੇਲ

03scam

ਨਵੀਂ ਦਿੱਲੀ: ਫੇਸਬੁੱਕ ਮੈਸੇਂਜਰ (Facebook Messenger) ਅਤੇ ਵ੍ਹਾਟਸਐਪ (WhatsApp) 'ਤੇ ਇਕ ਨਵਾਂ ਸਕੈਮ (New scam) ਚੱਲ ਰਿਹਾ ਹੈ। ਇਸ ਵਿਚ ਸਕੈਮਰਸ ਯੂਜ਼ਰਸ (Scammers users) ਨੂੰ ਵੀਡੀਓ ਕਾਲ (Video call) ਕਰਕੇ ਅਸ਼ਲੀਲ ਹਰਕਤਾਂ (Pornography) ਕਰਦੇ ਹਨ ਅਤੇ ਫਿਰ ਸਕ੍ਰੀਨ ਨੂੰ ਰਿਕਾਰਡ ਕਰ ਲੈਂਦੇ ਹਨ। ਫਿਰ ਵੀਡੀਓ ਲੀਕ (Video leaked) ਕਰਨ ਦੀ ਧਮਕੀ ਦੇ ਕੇ ਉਹ ਯੂਜ਼ਰ ਤੋਂ ਪੈਸੇ ਦੀ ਡਿਮਾਂਡ ਕਰਦੇ ਹ। ਇਸ ਨੂੰ ਲੈ ਕੇ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਅਜੇ ਹਾਲ ਹੀ ਵਿਚ ਰਿਪੋਰਟ ਮੁਤਾਬਕ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ (University Professor) ਦੇ ਨਾਲ ਅਜਿਹੀ ਘਟਨਾ ਵਾਪਰੀ। ਨਿਊਜ਼ ਏਜੰਸੀ (News Agency) ਮੁਤਾਬਕ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ (University Professor) ਨੂੰ ਫੇਸਬੁੱਕ ਮੈਸੇਂਜਰ 'ਤੇ ਇਕ ਅਣਜਾਣ ਕਾਲ ਆਈ।

Also Read : ਰੂਪਨਗਰ ਨੇੜੇ ਕਿਸਾਨ ਬੀਬੀਆਂ ਨੇ ਘੇਰੀ ਕੰਗਨਾ ਰਣੌਤ 

ਦੂਜੇ ਪਾਸੇ ਇਕ ਨਗਨ ਲੜਕੀ ਸੀ। ਜਦੋਂ ਤੱਕ ਉਹ ਕਾਲ ਡਿਸਕੁਨੈਕਟ ਕਰਦੇ ਉਦੋਂ ਤੱਕ ਸਾਈਬਰ ਕ੍ਰਿਮੀਨਲਸ ਨੇ ਇਕ ਪ੍ਰੋਫੈਸਰ ਦਾ ਨਿਊਡ ਫੋਟੋ ਦੇਖਦੇ ਹੋਏ ਕਵਿੱਕ ਵੀਡੀਓ ਬਣਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਹਰਾਸਮੈਂਟ ਕਰਨਾ ਸ਼ੁਰੂ ਕਰ ਦਿੱਤਾ। ਸਾਈਬਰ ਫ੍ਰਾਡਸਟਰ ਨੇ ਵੀਡੀਓ ਕਾਲ ਨੂੰ ਸਕ੍ਰੀਨਸ਼ਾਟਸ ਮੈਸੇਂਜਰ 'ਤੇ ਭੇਜਣਾ ਸ਼ੁਰੂ ਕਰ ਦਿੱਤਾ। ਡਰ ਦੇ ਮਾਰੇ ਉਨ੍ਹਾਂ ਨੇ ਉਸ ਯੂਜ਼ਰ ਨੂੰ ਤੁਰੰਤ ਬਲਾਕ ਕਰ ਦਿੱਤਾ। ਇਕ ਘੰਟੇ ਬਾਅਦ ਪ੍ਰੋਫੈਸਰ ਨੂੰ ਆਡੀਓ ਕਾਲ ਆਉਂਦਾ ਹੈ। ਕਾਲ ਕਰਨ ਵਾਲਾ ਉਨ੍ਹਾਂ ਤੋਂ 20,000 ਰੁਪਏ ਦੀ ਡਿਮਾਂਡ ਡਿਜੀਟਲ ਪੇਮੈਂਟ ਰਾਹੀਂ ਕਰਦਾ ਹੈ। ਇਹ ਪੈਸੇ 5 ਮਿੰਟ ਅੰਦਰ ਭੇਜਣ ਲਈ ਕਿਹਾ ਜਾਂਦਾ ਹੈ।

Also Read :  ਡਾ. ਦਲਜੀਤ ਚੀਮਾ ਨੇ ਪੰਜਾਬ ਸਰਕਾਰ ਦੇ ਰਿਪੋਰਟ ਕਾਰਡ 'ਤੇ ਚੁੱਕੇ ਸਵਾਲ
ਪੈਸੇ ਨਾ ਮਿਲਣ 'ਤੇ ਸਕ੍ਰੀਨਸ਼ਾਟਸ ਫੇਸਬੁੱਕ 'ਤੇ ਸ਼ੇਅਰ ਕਰਕੇ ਫ੍ਰੈਂਡਸ ਅਤੇ ਫੈਮਿਲੀ ਨੂੰ ਦਿਖਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਘਬਰਾਹਟ ਵਿਚ ਉਨ੍ਹਾਂ ਨੇ ਫੇਸਬੁੱਕ ਅਕਾਉਂਟ ਨੂੰ ਡੀਐਕਟਿਵ ਕਰ ਲਿਆ। ਇਸ ਤੋਂ ਬਾਅਦ ਕੁਝ ਨਹੀਂ ਹੋਇਆ ਪਰ ਉਨ੍ਹਾਂ ਨੂੰ ਅਜੇ ਵੀ ਇਹ ਗੱਲ ਦੀ ਚਿੰਤਾ ਹੈ। ਵ੍ਹਾਟਸਐਪ ਅਤੇ ਫੇਸਬੁੱਕ ਮੈਸੇਂਜਰ 'ਤੇ ਅਜਿਹੀ ਵੀਡੀਓ ਕਾਲ ਸਕੈਮਕਾਫੀ ਜ਼ਿਆਦਾ ਹੋ ਰਹੇ ਹਨ। ਸਾਈਬਰ ਐਕਸਪਰਟਸ ਮੁਤਾਬਕ ਇਨ੍ਹਾਂ ਮੋਬਾਈਲ ਧੋਖੇਬਾਜ਼ਾਂ ਦਾ ਇਕ ਪੂਰਾ ਗੈਂਗ ਹੁੰਦਾ ਹੈ। ਅਜਿਹੇ ਵ੍ਹਾਟਸਐਪ ਵੀਡੀਓ ਕਾਲ ਤੋਂ ਬਾਅਦ ਇਹ ਲੋਕਾਂ ਤੋਂ ਪੈਸਿਆਂ ਦੀ ਡਿਮਾਂਡ ਕਰਦੇ ਹਨ।

Also Read : ਨਵੇਂ ਸਾਲ ਵਿਚ ਏ.ਟੀ.ਐੱਮ. ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਲੱਗੇਗਾ ਇੰਨਾ ਚਾਰਜ
ਰਿਪੋਰਟ ਮੁਤਾਬਕ ਇਹ ਗੈਂਗਸ ਹਰਿਆਣਾ ਦੇ ਮੇਵਾਤ ਤੋਂ ਆਪਰੇਟ ਹੁੰਦੇ ਹਨ। ਇਸ ਤੋਂ ਇਲਾਵਾ ਭਿਵਾੜੀ, ਤਿਜਾਰਾ, ਕਿਸ਼ਨਗੜ੍ਹ ਬਾਸ, ਰਾਮਗੜ੍ਹ, ਲਕਸ਼ਮਣਗੜ੍ਹ ਅਤੇ ਗੋਵਿੰਦਗੜ੍ਹ ਵਰਗੇ ਖੇਤਰ ਵਿਚ ਇਨ੍ਹਾਂ ਦੇ ਗੈਂਗ ਮੈਂਬਰ ਫੈਲੇ ਹੋਏ ਹਨ। ਸਾਈਬਰ ਐਕਸਪਰਟ ਰਾਜਸ਼ੇਖਰ ਰਾਜਾਹਰੀਆ ਨੇ ਦੱਸਿਆ ਕਿ ਜੇਕਰ ਵਿਕਟਿਮ ਇਨ੍ਹਾਂ ਦੀ ਡਿਮਾਂਡ ਨੂੰ ਤੁਰੰਤ ਪੂਰਾ ਨਹੀਂ ਕਰਦਾ ਤਾਂ ਇਹ ਹੋ ਸਕਦਾ ਹੈ ਕਿ ਤੁਹਾਡੀ ਪੋਰਨ ਵੀਡੀਓ ਦੂਜੇ ਨਾਲ ਸ਼ੇਅਰ ਨਹੀਂ ਕਰਨਗੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਮੁਸੀਬਤ ਵੱਧ ਸਕਦੀ ਹੈ। ਅਜਿਹੇ ਕੇਸ ਵਿਚ ਵਿਕਟਿਮ ਨੂੰ ਤੁਰੰਤ ਨੇੜਲੇ ਸਾਈਬਰ ਪੁਲਿਸ ਨਾਲ ਕਾਨਟੈਕਟ ਕਰਨਾ ਚਾਹੀਦਾ ਹੈ।
Also Read : ਸੁਖਬੀਰ ਬਾਦਲ ਦਾ ਵੱਡਾ ਵਾਅਦਾ, ਹਰ ਕਿਸੇ ਦਾ ਹੋਵੇਗਾ 10 ਲੱਖ ਤੱਕ ਦਾ ਸਿਹਤ ਬੀਮਾ

In The Market