LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੇਂ ਸਾਲ ਵਿਚ ਏ.ਟੀ.ਐੱਮ. ਦੀ ਵਰਤੋਂ ਹੋ ਸਕਦੀ ਹੈ ਮਹਿੰਗੀ, ਲੱਗੇਗਾ ਇੰਨਾ ਚਾਰਜ

0312

ਨਵੀਂ ਦਿੱਲੀ: ਨਵੇਂ ਸਾਲ ਵਿਚ ਏ.ਟੀ.ਐੱਮ. (ATM) ਦੀ ਵਰਤੋਂ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਆਰ.ਬੀ.ਆਈ. (RBI) ਨੇ ਸਾਰੇ ਬੈਂਕਾਂ (Others Bank) ਨੂੰ ਇਕ ਜਨਵਰੀ 2022 ਤੋਂ ਏ.ਟੀ.ਐੱਮ. ਟ੍ਰਾਂਜ਼ੈਕਸ਼ਨ (ATM Transaction) (ਏ.ਟੀ.ਐੱਮ. ਟ੍ਰਾਂਜ਼ੈਕਸ਼ਨ) ਦੇ ਚਾਰਜਿਜ਼ ਵਧਾਉਣ ਦੀ ਇਜਾਜ਼ਤ ਦੇ ਦਿੱਤੀ ਹੈ।ਹੁਣ ਤੁਹਾਡੇ ਏ.ਟੀ.ਐੱਮ. (ATM) 'ਤੇ ਜਿੰਨੇ ਫ੍ਰੀ ਟ੍ਰਾਂਜ਼ੈਕਸ਼ਨ (Free transaction) ਦੀ ਸਹੂਲਤ ਦਿੱਤੀ।ਉਸ ਤੋਂ ਜ਼ਿਆਦਾ ਇਸਤੇਮਾਲ ਕਰਨ 'ਤੇ ਪਹਿਲਾਂ ਦੇ ਮੁਕਾਬਲੇ ਵਿਚ ਬੈਂਕ ਨੂੰ ਵਧੇਰੇ ਪੈਸੇ ਦੇਣੇ ਹੋਣਗੇ।

Also Read : ਲੜਾਕੂ ਜੈੱਟ ਮਿਰਾਜ ਦਾ ਟਾਇਰ ਹੋਇਆ ਚੋਰੀ! ਕੇਸ ਦਰਜ
ਰਿਜ਼ਰਵ ਬੈਂਕ (Reserve Bank) ਦੇ ਇਕ ਨੋਟੀਫਿਕੇਸ਼ਨ ਮੁਤਾਬਕ ਫ੍ਰੀ ਟ੍ਰਾਂਜ਼ੈਕਸ਼ਨ (Free transaction as per notification) ਦੀ ਮੰਥਲੀ ਰਿਪੋਰਟ ਤੋਂ ਬਾਅਦ ਬੈਂਕ ਗਾਹਕਾਂ ਨੂੰ ਹੁਣ ਵਧੇਰੇ ਪੈਸੇ ਦੇਣੇ ਹੋਣਗੇ। ਅਜੇ ਇਹ ਹਰ ਟ੍ਰਾਂਜ਼ੈਕਸ਼ਨ 'ਤੇ 20 ਰੁਪਏ ਦੀ ਦਰ ਨਾਲ ਵਸੂਲਿਆ ਜਾਂਦਾ ਹੈ। ਇਕ ਜਨਵਰੀ 2022 ਤੋਂ ਇਹ ਵਧ ਕੇ ਪ੍ਰਤੀ ਟ੍ਰਾਂਜ਼ੈਕਸ਼ਨ 21 ਰੁਪਏ ਹੋ ਜਾਵੇਗਾ। ਇਹ ਫਾਈਨਾਂਸ਼ੀਅਲ ਅਤੇ ਨਾਨ-ਫਾਈਨਾਂਸ਼ੀਅਲ ਦੋਹਾਂ ਤਰ੍ਹਾਂ ਦੇ ਟ੍ਰਾਂਜ਼ੈਕਸ਼ਨ 'ਤੇ ਲਾਗੂ ਹੋਵੇਗਾ। ਰਿਜ਼ਰਵ ਬੈਂਕ ਨੇ ਇਹ ਵੀ ਸਾਫ-ਸਾਫ ਕਿਹਾ ਹੈ ਕਿ ਜੇਕਰ ਕੋਈ ਟੈਕਸ ਲਾਗੂ ਹੁੰਦਾ ਹੈ, ਤਾਂ ਉਹ ਇਸ ਚਾਰਜ ਤੋਂ ਵੱਖ ਹੋਵੇਗਾ। ਯਾਨੀ ਅਜੇ ਤੱਕ 20 ਰੁਪਏ ਚਾਰਜ਼ ਤੋਂ ਇਲਾਵਾ ਟੈਕਸ ਲੱਗਦਾ ਸੀ। ਹੁਣ 21 ਰੁਪਏ ਦਾ ਚਾਰਜ ਅਤੇ ਉਸ 'ਤੇ ਟੈਕਸ ਵਸੂਲਿਆ ਜਾਵੇਗਾ।

Also Read: ਜੀ ਨਹੀਂ, ਇਹ ਚੀਜ਼ਬਰਗਰ ਨਹੀਂ ਬਲਕਿ ਇਹ ਹੈ 'ਚੀਜ਼ਬਰਗਰ ਮੱਛੀ', ਤਸਵੀਰ ਵਾਇਰਲ
ਬੈਂਕ ਗਾਹਕਾਂ ਨੂੰ ਹਰ ਮਹੀਨੇ ਆਪਣੇ ਬੈਂਕ ਦੇ ਏ.ਟੀ.ਐੱਮ. ਤੋਂ ਪੰਜ ਟ੍ਰਾਂਜ਼ੈਕਸ਼ਨ ਫ੍ਰੀ ਵਿਚ ਕਰਨ ਦਿੱਤਾ ਜਾਂਦਾ ਹੈ। ਹੋਰ ਬੈਂਕਾਂ ਤੋਂ ਫ੍ਰੀ ਟ੍ਰਾਂਜ਼ੈਕਸ਼ਨ ਦੀ ਲਿਮਿਟ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਸ਼ਹਿਰ ਵਿਚ ਰਹਿ ਰਹੇ ਹੋ। ਮੈਟਰੋ ਸ਼ਹਿਰਾਂ ਵਿਚ ਰਹਿਣ ਵਾਲੇ ਬੈਂਕ ਗਾਹਕ ਹੋਰ ਬੈਂਕ ਦੇ ਏ.ਟੀ.ਐੱਮ. ਤੋਂ ਹਰ ਮਹੀਨੇ ਤਿੰਨ ਵਾਰ ਫ੍ਰੀ ਟ੍ਰਾਂਜ਼ੈਕਸ਼ਨ ਕਰ ਸਕਦੇ ਹਨ। ਹੋਰ ਸ਼ਹਿਰਾਂ ਦੇ ਗਾਹਕ ਦੂਜੇ ਬੈੰਕ ਦੇ ਏ.ਟੀ.ਐੱਮ. ਤੋਂ ਵੀ ਹਰ ਮਹੀਨੇ ਪੰਜ ਫ੍ਰੀ ਟ੍ਰਾਂਜ਼ੈਕਸ਼ਨ ਕਰ ਸਕਦੇ ਹਨ।

Also Read: ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-'ਵਰਕਰਾਂ 'ਚ ਬਦਲ ਜਾਂਦੇ ਨੇ ਗੈਂਗਸਟਰ'
ਜ਼ਿਕਰਯੋਗ ਹੈ ਕਿ ਬੈਂਕ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਫ੍ਰੀ ਲਿਮਟ ਵਿਚ ਨਾਨ-ਫਾਈਨਾਂਸ਼ੀਅਲ ਟ੍ਰਾਂਜ਼ੈਕਸ਼ਨ ਦੀ ਵੀ ਗਿਣਤੀ ਕੀਤੀ ਜਾਂਦੀ ਹੈ। ਜੇਕਰ ਤੁਸੀਂ ਏ.ਟੀ.ਐੱਮ. ਤੋਂ ਬੈਲੇਂਸ ਚੈੱਕ ਕਰਦੇ ਹੋ ਜਾਂ ਮਿਨੀ ਸਟੇਟਮੈਂਟ ਦੇਖਦੇ ਹੋ ਤਾਂ ਇਸ ਨਾਲ ਵੀ ਫ੍ਰੀ ਟ੍ਰਾਂਜ਼ੈਕਸ਼ਨ ਦੀ ਲਿਮਟ ਘੱਟ ਹੋਵੇਗੀ। ਏ.ਟੀ.ਐੱਮ. ਵਿਚ ਜਾ ਕੇ ਕਾਰਡ ਦਾ ਪਿਨ ਬਦਲਣਾ ਵੀ ਟ੍ਰਾਂਜ਼ੈਕਸ਼ਨ ਗਿਣਿਆ ਜਾਂਦਾ ਹੈ। ਹਾਲਾਂਕਿ ਕੁਝ ਬੈਂਕ ਆਪਣੇ ਗਾਹਕਾਂ ਨੂੰ ਨਾਨ ਫਾਈਨਾਂਸ਼ੀਅਲ ਟ੍ਰਾਂਜ਼ੈਕਸ਼ਨ 'ਤੇ ਚਾਰਜ ਤੋਂ ਛੋਟ ਪ੍ਰਦਾਨ ਕਰਦੇ ਹਨ।
Also Read: ਸਿੱਧੂ ਮੂਸੇ ਵਾਲਾ ਨੇ ਫੜਿਆ ਕਾਂਗਰਸ ਦਾ ਪੱਲਾ

In The Market