LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੀ ਨਹੀਂ, ਇਹ ਚੀਜ਼ਬਰਗਰ ਨਹੀਂ ਬਲਕਿ ਇਹ ਹੈ 'ਚੀਜ਼ਬਰਗਰ ਮੱਛੀ', ਤਸਵੀਰ ਵਾਇਰਲ

3d9

ਮਾਸਕੋ: ਹਾਲ ਹੀ ਵਿਚ ਰੂਸ (Russia) ਦੇ ਇੱਕ ਮਛੇਰੇ ਨੇ ਇੱਕ ਬਹੁਤ ਹੀ ਅਜੀਬ ਸਮੁੰਦਰੀ ਜੀਵ (Sea creatures) ਦੀ ਖੋਜ ਕੀਤੀ ਹੈ ਜੋ ਬਿਲਕੁਲ 'ਚੀਜ਼ਬਰਗਰ' (Cheeseburger) ਵਰਗਾ ਦਿਖਾਈ ਦਿੰਦਾ ਹੈ। ਰੋਮਨ ਫੇਡੋਰਤਸੋਵ ਮੱਛੀਆਂ (Fishes) ਫੜਨ ਦਾ ਸ਼ੌਕੀਨ ਹੈ ਅਤੇ ਕਈ ਵਾਰ ਉਹ ਪਾਣੀ ਦੀ ਸਤ੍ਹਾ ਤੋਂ 3000 ਫੁੱਟ ਹੇਠਾਂ ਤੱਕ ਮੱਛੀਆਂ ਫੜਦਾ ਹੈ। ਇਸ ਸ਼ੌਂਕ ਵਿਚ ਉਸ ਦਾ ਸਾਹਮਣਾ ਇਕ ਬਹੁਤ ਹੀ ਅਜੀਬ ਸਮੁੰਦਰੀ ਜੀਵ ਨਾਲ ਹੋਇਆ। ਸੋਸ਼ਲ ਮੀਡੀਆ (Social media) 'ਤੇ ਇਸ ਜੀਵ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਨੂੰ 'ਚੀਜ਼ਬਰਗਰ ਵਿਦ ਟੀਥ' (cheeseburger with teeth) ਦਾ ਨਾਂ ਦਿੱਤਾ।

Also Read: ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-'ਵਰਕਰਾਂ 'ਚ ਬਦਲ ਜਾਂਦੇ ਨੇ ਗੈਂਗਸਟਰ'

ਉੱਥੇ ਇਸ ਦੇ ਨਾਲ ਹੀ ਮਿਲੇ ਇਕ ਹੋਰ ਜੀਵ ਦੇਖ ਕੇ ਲੋਕਾਂ ਨੂੰ 'ਜੈਮ ਡੋਨਟ' ਯਾਦ ਆ ਗਿਆ। ਇਹ ਦੋ ਜੀਵ ਫੇਡੋਰਤਸੋਵ ਦੀਆਂ ਅਦਭੁਤ ਅਤੇ ਵਿਸਤ੍ਰਿਤ ਖੋਜਾਂ ਦਾ ਸਿਰਫ ਇਕ ਉਦਾਹਰਣ ਹਨ। ਉਹ ਅਕਸਰ ਏਲੀਅਨਾਂ ਨਾਲ ਮਿਲਦੇ-ਜੁਲਦੇ ਅਜੀਬੋ-ਗਰੀਬ ਜੀਵਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕਰਦਾ ਰਹਿੰਦਾ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਫੇਡੋਰਤਸੋਵ ਨੇ ਜ਼ਿਆਦਾਤਰ ਜੀਵ-ਜੰਤੂਆਂ ਦੀ ਖੋਜ ਉੱਤਰੀ ਰੂਸ ਵਿੱਚ ਨਾਰਵੇਈ ਅਤੇ ਬੈਰੇਂਟਸ ਸਮੁੰਦਰਾਂ ਵਿੱਚ ਕੀਤੀ ਪਰ ਅਟਲਾਂਟਿਕ ਦੀ ਡੂੰਘਾਈ ਵਿੱਚ ਉਸ ਨੂੰ ਕੁਝ ਅਜੀਬ ਦਿੱਖ ਵਾਲੇ ਜਾਨਵਰ ਵੀ ਮਿਲੇ ਹਨ।

Also Read: ਸਿੱਧੂ ਮੂਸੇ ਵਾਲਾ ਨੇ ਫੜਿਆ ਕਾਂਗਰਸ ਦਾ ਪੱਲਾ

ਤਸਵੀਰਾਂ ਦੇਖ ਲੋਕ ਹੋਏ ਹੈਰਾਨ
ਇਹਨਾਂ ਅਜੀਬੋ-ਗਰੀਬ ਜੀਵਾਂ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਇੰਸਟਾਗ੍ਰਾਮ ਯੂਜ਼ਰਸ ਸਵਾਲ ਕਰ ਰਹੇ ਹਨ ਕਿ ਇਹ ਚੀਜ਼ਬਰਗਰ ਵਰਗਾ ਜੀਵ ਕੀ ਹੈ। ਇਸ ਪੋਸਟ ਨੂੰ 11,000 ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ ਕਿ ਮੈਨੂੰ ਪਤਾ ਵੀ ਨਹੀਂ ਸੀ ਕਿ ਇਹ ਮੱਛੀ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ, ਮੈਂ ਸੋਚਿਆ ਕਿ ਇਹ ਖਾਣ ਲਈ ਇੱਕ ਨਵਾਂ ਚਿਕਨ ਸੈਂਡਵਿਚ ਹੈ। ਫੇਡੋਰਤਸੋਵ ਦੀਆਂ ਤਾਜ਼ਾ ਤਸਵੀਰਾਂ ਵਿੱਚ ਇੱਕ ਏਲੀਅਨ-ਸਿਰ ਵਾਲੀ ਮੱਛੀ ਦੇ ਮੂੰਹ ਵਿੱਚੋਂ ਅਜੀਬ ਜਾਲ ਵਰਗੀਆਂ ਚੀਜ਼ਾਂ ਲਟਕਦੀਆਂ ਦੇਖੀਆਂ ਜਾ ਸਕਦੀਆਂ ਹਨ।

Also Read: ਵੱਡੀ ਖਬਰ: ਗੁਰਦਾਸਪੁਰ ਦੇ ਪਿੰਡ ਸਲੀਮਪੁਰ ਅਫਗਾਨਾ ਤੋਂ ਟਿਫਿਨ ਬੰਬ ਤੇ 4 ਗ੍ਰਨੇਡ ਬਰਾਮਦ

ਇਹਨਾਂ ਜੀਵਾਂ ਦੀਆਂ ਤਸਵੀਰਾਂ ਕਾਰਨ ਫੇਡੋਰਤਸੋਵ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਗਏ ਹਨ। ਹਾਲਾਂਕਿ ਜ਼ਿਆਦਾਤਰ ਪ੍ਰਾਣੀਆਂ ਜਿਨ੍ਹਾਂ ਦੀਆਂ ਫੋਟੋਆਂ ਉਹ ਸ਼ੇਅਰ ਕਰਦਾ ਹੈ, ਉਸ ਨੂੰ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਹੈ। ਉਹ ਇਨ੍ਹਾਂ ਮੱਛੀਆਂ ਦੀ ਭਾਲ ਵਿਚ ਦੁਨੀਆ ਭਰ ਵਿਚ ਘੁੰਮਦਾ ਹੈ। ਉਹ ਕਹਿੰਦਾ ਹੈ ਕਿ ਅਜੀਬੋ-ਗਰੀਬ ਜੀਵ-ਜੰਤੂਆਂ ਦੀ ਲੜੀ ਉਸ ਨੂੰ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਮਨੁੱਖ ਸਮੁੰਦਰ ਦੀ ਡੂੰਘਾਈ ਬਾਰੇ ਕਿੰਨਾ ਘੱਟ ਜਾਣਦੇ ਹਨ।

In The Market