LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੜਾਕੂ ਜੈੱਟ ਮਿਰਾਜ ਦਾ ਟਾਇਰ ਹੋਇਆ ਚੋਰੀ! ਕੇਸ ਦਰਜ

3d14

ਲਖਨਊ: ਰਾਜਧਾਨੀ ਲਖਨਊ (Lucknow) ਦੇ ਆਸ਼ਿਆਨਾ ਥਾਣਾ ਖੇਤਰ ਦੇ ਸ਼ਹੀਦ ਮਾਰਗ 'ਤੇ ਇਕ ਪ੍ਰਾਈਵੇਟ ਟਰੇਲਰ 'ਚੋਂ ਫਾਈਟਰ ਜੈੱਟ ਮਿਰਾਜ (Fighter Jet Miraj) ਦਾ ਇੱਕ ਪਹੀਆ ਚੋਰੀ ਹੋ ਗਿਆ। ਐੱਫਆਈਆਰ ਦਰਜ ਕਰਨ ਤੋਂ ਬਾਅਦ ਆਸ਼ਿਆਨਾ ਪੁਲਿਸ () ਸ਼ੱਕ ਦੇ ਆਧਾਰ 'ਤੇ ਟਰਾਲੇ ਦੇ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਕਾਲੇ ਰੰਗ ਦੀ ਸਕਾਰਪੀਓ ਸਵਾਰ ਚੋਰਾਂ ਨੇ ਟਰਾਲੇ ਨੂੰ ਰੋਕ ਕੇ ਉਸ ਦੀ ਰੱਸੀ ਵੱਢ ਕੇ ਪਹੀਆ ਚੋਰੀ ਕਰ ਲਿਆ। ਇਸ ਮਾਮਲੇ 'ਚ ਟਰਾਲਾ ਚਾਲਕ ਦੀ ਸ਼ਿਕਾਇਤ 'ਤੇ ਥਾਣਾ ਆਸ਼ਿਆਣਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਆਸ਼ਿਆਨਾ ਪੁਲਿਸ ਸ਼ਹੀਦੀ ਮਾਰਗ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

Also Read: ਜੀ ਨਹੀਂ, ਇਹ ਚੀਜ਼ਬਰਗਰ ਨਹੀਂ ਬਲਕਿ ਇਹ ਹੈ 'ਚੀਜ਼ਬਰਗਰ ਮੱਛੀ', ਤਸਵੀਰ ਵਾਇਰਲ

ਮਾਮਲਾ ਲਖਨਊ ਦੇ ਬੀਕੇਟੀ ਇਲਾਕੇ ਦੇ ਏਅਰ ਕਮਾਂਡ ਸਟੇਸ਼ਨ ਦਾ ਹੈ। ਇੱਥੋਂ ਮਿਰਾਜ ਲੜਾਕੂ ਜਹਾਜ਼ ਦੇ 5 ਟਾਇਰ ਜੋਧਪੁਰ ਏਅਰਬੇਸ ਭੇਜੇ ਜਾ ਰਹੇ ਸਨ। ਐਫਆਈਆਰ ਮੁਤਾਬਕ 27 ਨਵੰਬਰ ਦੀ ਰਾਤ ਕਰੀਬ 2 ਵਜੇ ਟਰਾਲਾ ਜਿਸ ਤੋਂ ਇਹ ਟਾਇਰ ਜੋਧਪੁਰ ਲਿਜਾਇਆ ਜਾ ਰਿਹਾ ਸੀ, ਉਹ ਸ਼ਹੀਦ ਮਾਰਗ 'ਤੇ ਜਾਮ ਵਿੱਚ ਫਸ ਗਿਆ। ਐਫਆਈਆਰ ਅਨੁਸਾਰ ਟ੍ਰੈਫਿਕ ਜਾਮ ਦੌਰਾਨ ਸ਼ਹੀਦ ਮਾਰਗ ’ਤੇ ਸਥਿਤ ਐਸਆਰ ਹੋਟਲ ਨੇੜੇ ਕਾਲੇ ਰੰਗ ਦੀ ਸਕਾਰਪੀਓ ਤੋਂ ਹੇਠਾਂ ਉਤਰੇ ਦੋ ਵਿਅਕਤੀਆਂ ਨੇ ਰੱਸੀ ਵੱਢ ਕੇ ਟਾਇਰ ਚੋਰੀ ਕਰ ਲਿਆ। ਟਰਾਲੇ ਦੇ ਡਰਾਈਵਰ ਹੇਮ ਸਿੰਘ ਰਾਵਤ ਨੇ ਐਫਆਈਆਰ ਵਿੱਚ ਲਿਖਿਆ ਹੈ ਕਿ ਜਾਮ ਹੋਣ ਕਾਰਨ ਉਹ ਚੋਰਾਂ ਨੂੰ ਫੜ ਨਹੀਂ ਸਕਿਆ।

Also Read: ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ-'ਵਰਕਰਾਂ 'ਚ ਬਦਲ ਜਾਂਦੇ ਨੇ ਗੈਂਗਸਟਰ'

ਟਰੇਲਰ ਦੇ ਡਰਾਈਵਰ ਮੁਤਾਬਕ ਲੜਾਕੂ ਜਹਾਜ਼ ਦੇ ਸਪੇਅਰ ਪਾਰਟਸ ਦੀ ਢੋਆ-ਢੁਆਈ ਦਾ ਕੰਮ ਉਸ ਦੀ ਟਰਾਂਸਪੋਰਟ ਕੰਪਨੀ ਕਰਦੀ ਹੈ। ਮਿਰਾਜ ਦੇ ਟਾਇਰਾਂ ਦੀ ਵਰਤੋਂ ਹੋਰ ਕਿਤੇ ਵੀ ਸੰਭਵ ਨਹੀਂ ਹੈ, ਇਸ ਲਈ ਇਸ ਪੂਰੀ ਘਟਨਾ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਵਾਈ ਸੈਨਾ ਅਤੇ ਫੌਜ ਦਾ ਕਬਾੜ ਖਰੀਦਣ ਵਾਲਿਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Also Read: ਸਿੱਧੂ ਮੂਸੇ ਵਾਲਾ ਨੇ ਫੜਿਆ ਕਾਂਗਰਸ ਦਾ ਪੱਲਾ

In The Market