LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2022 Retention: ਵੈਂਕਟੇਸ਼ ਦੀ ਤਨਖਾਹ ਵਿਚ ਹੋਇਆ 4000 ਫੀਸਦੀ ਦਾ ਵਾਧਾ 

vanktesh iyer

ਨਵੀਂ ਦਿੱਲੀ: ਆਈ.ਪੀ.ਐੱਲ. 2022 (IPL 2022) ਲਈ ਰਿਟੈਂਸ਼ਨ ਲਿਸਟ (Retention list) ਸਾਹਮਣੇ ਆ ਗਈ ਹੈ। ਪੰਜਾਬ (Punjab) ਨੂੰ ਛੱਡ ਕੇ ਲਗਭਗ ਸਾਰੇ ਫ੍ਰੈਂਚਾਇਜ਼ੀ (Franchise) ਨੇ ਆਪਣੇ ਕੋਰ ਖਿਡਾਰੀਆਂ (Core players) ਨੂੰ ਬਣਾਈ ਰੱਖਿਆ ਹੈ। ਕਈ ਟੀਮਾਂ ਨੇ ਕੁਝ ਹੈਰਾਨ ਕਰਨ ਵਾਲੇ ਫੈਸਲੇ ਵੀ ਲਏ। ਉਥੇ ਹੀ ਕਈ ਖਿਡਾਰੀਆਂ (Players) ਦੀ ਸੈਲਰੀ ਵਿਚ ਵੀ ਕਾਫੀ ਵਾਧਾ ਹੋਇਆ ਹੈ। ਕੋਲਕਾਤਾ ਨੇ ਆਲਰਾਊਂਡਰ ਵੈਂਕਟੇਸ਼ ਅਈਯਰ (All-rounder Venkatesh Iyer) ਦੀ ਸੈਲਰੀ ਵਿਚ 4000 ਫੀਸਦੀ ਦਾ ਵਾਧਾ ਕੀਤਾ ਹੈ।
ਵੈਂਕਟੇਸ਼ ਸਟਾਰ ਤੋਂ ਸੁਪਰਸਟਾਰ ਬਣੇ
ਕੋਲਕਾਤਾ ਦੀ ਟੀਮ ਇਸ ਵਾਰ ਵੈਂਕਟੇਸ਼ ਨੂੰ 8 ਕਰੋੜ ਰੁਪਏ ਦੇ ਕੇ ਰਿਟੇਨ ਕਰ ਰਹੀ ਹੈ। ਇਕ ਸੀਜ਼ਨ ਪਹਿਲਾਂ ਯਾਨੀ ਪਿਛਲੇ ਸੀਜ਼ਨ ਵਿਚ ਕੇ.ਕੇ.ਆਰ. ਨੇ ਵੈਂਕਟੇਸ਼ ਨੂੰ ਸਿਰਫ 20 ਲੱਖ ਰੁਪਏ ਵਿਚ ਖਰੀਦਿਆ ਸੀ। ਇਸ ਤੋਂ ਬਾਅਦ ਆਈ.ਪੀ.ਐੱਲ. 2021 ਦੇ ਪਹਿਲੇ ਫੇਜ਼ ਵਿਚ ਸਾਰੇ ਮੈਚਾਂ ਵਿਚ ਉਨ੍ਹਾਂ ਨੂੰ ਬਿਠਾਇਆ ਗਿਆ। ਦੂਜੇ ਫੇਜ਼ ਵਿਚ ਜਦੋਂ ਉਹ ਮੈਦਾਨ 'ਤੇ ਉਤਰੇ, ਤਾਂ ਉਨ੍ਹਾਂ ਦੇ ਬੱਲੇ ਨੇ ਦੌੜਾਂ ਦਾ ਕਹਿਰ ਵਰ੍ਹਾਇਆ।
ਵੈਂਕਟੇਸ਼ ਨੇ ਪਿਛਲੇ ਸੀਜ਼ਨ ਸ਼ਾਨਦਾਰ ਪ੍ਰਦਰਸ਼ਨ ਕੀਤਾ
ਵੈਂਕਟੇਸ਼ ਨੇ 10 ਮੈਚਾਂ ਵਿਚ 128.47 ਦੇ ਸਟ੍ਰਾਈਕ ਰੇਟ ਅਤੇ 41.11 ਦੀ ਔਸਤ ਨਾਲ 370 ਦੌੜਾਂ ਬਣਾਈਆਂ। ਇਸ ਵਿਚ ਚਾਰ ਫਿਫਟੀ ਸ਼ਾਮਲ ਹਨ। ਇਸ ਤੋਂ ਇਲਾਵਾ ਵੈਂਕਟੇਸ਼ ਗੇਂਦਬਾਜ਼ੀ ਵੀ ਕਰ ਸਕਦੇ ਹਨ। ਉਨ੍ਹਾਂ ਦੇ ਇਸੇ ਪਰਫਾਰਮੈਂਸ ਨੇ ਟੀਮ ਇੰਡੀਆ ਦੇ ਟੀ-20 ਸਕਵਾਡ ਵਿਚ ਉਨ੍ਹਾਂ ਦੀ ਥਾਂ ਪੱਕੀ ਕੀਤੀ। ਇਹੀ ਕਾਰਣ ਹੈ ਕਿ ਲੀਗ ਵਿਚ ਸਿਰਫ 10 ਮੈਚ ਖੇਡਣ ਤੋਂ ਬਾਅਦ ਵੀ ਉਨ੍ਹਾਂ ਦੀ ਫੀਸ ਵਿਚ 40 ਗੁਣਾ ਵਾਧਾ ਹੋਇਆ ਹੈ।
ਵੈਂਕਟੇਸ਼ ਹੀ ਇਕੱਲੇ ਅਜਿਹੇ ਖਿਡਾਰੀ ਨਹੀਂ ਹੈ, ਜਿਨ੍ਹਾਂ ਦੀ ਫੀਸ ਵਿਚ ਇੰਨਾ ਵਾਧਾ ਹੋਇਆ ਹੈ, ਸਨਰਾਈਜ਼ਰਸ ਹੈਦਰਾਬਾਦ ਦੇ ਆਲਰਾਊਂਡਰ ਅਬਦੁਲ ਸਮਦ ਅਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦੀ ਸੈਲਰੀ ਵਿਚ ਵੀ ਵਾਧਾ ਹੋਇਆ ਹੈ। ਦੋਹਾਂ ਨੂੰ 4-4 ਕਰੋੜ ਰੁਪਏ ਦੇ ਕੇ ਸਨਰਾਈਜ਼ਰਸ ਫ੍ਰੈਂਚਾਈਜ਼ੀ ਨੇ ਰਿਟੇਨ ਕੀਤਾ ਹੈ। ਪਿਛਲੇ ਸੀਜ਼ਨ ਤੱਕ ਸਮਦ ਨੂੰ 20 ਲੱਖ ਅਤੇ ਉਮਰਾਨ ਨੂੰ 10 ਲੱਖ ਰੁਪਏ ਮਿਲ ਰਹੇ ਸਨ।
ਹੁਣ ਜੰਮੂ ਕਸ਼ਮੀਰ ਦੇ ਇਨ੍ਹਾਂ ਦੋ ਖਿਡਾਰੀਆਂ ਦੀ ਤਨਖਾਹ ਵਿਚ ਵੀ ਕਾਫੀ ਵਾਧਾ ਹੋਇਆ ਹੈ। ਉਮਰਾਨ ਨੂੰ 10 ਲੱਖ ਤੋਂ 4 ਕਰੋੜ ਰੁਪਏ ਯਾਨੀ ਅਗਲੇ ਸੀਜ਼ਨ 40 ਗੁਣਾ ਜ਼ਿਆਦਾ ਤਨਖਾਹ ਮਿਲੇਗੀ। ਉਹ ਪਿਛਲੇ ਸੀਜ਼ਨ ਆਈ.ਪੀ.ਐੱਲ. ਦੇ ਸਭ ਤੋਂ ਤੇਜ਼ ਗੇਂਦਬਾਜ਼ ਸਨ ਅਤੇ ਲਗਾਤਾਰ 150 ਪਲੱਸ ਦੀ ਸਪੀਡ ਨਾਲ ਗੇਂਦ ਸੁੱਟ ਰਹੇ ਸਨ।
ਉਥੇ ਹੀ ਸਮਦ ਨੂੰ 20 ਲੱਖ ਤੋਂ 4 ਕਰੋੜ ਰੁਪਏ ਯਾਨੀ ਅਗਲੇ ਸੀਜ਼ਨ 20 ਗੁਣਾ ਜ਼ਿਆਦਾ ਸੈਲਰੀ ਮਿਲੇਗੀ। ਖਾਸ ਗੱਲ ਤਾਂ ਇਹ ਹੈ ਕਿ ਦੋਵੇਂ ਕਸ਼ਮੀਰੀ ਖਿਡਾਰੀ ਅਜੇ ਅਨਕੈਪਡ ਹਨ। ਇਸ ਦਾ ਮਤਲਬ ਇਨ੍ਹਾਂ ਦੋਹਾਂ ਨੂੰ ਅਜੇ ਤੱਕ ਟੀਮ ਇੰਡੀਆ ਵਿਚ ਥਾਂ ਨਹੀਂ ਮਿਲੀ ਹੈ।
ਇਸ ਤੋਂ ਇਲਾਵਾ ਚੇਨਈ ਦੇ ਰਿਤੂਰਾਜ ਗਾਇਕਵਾਡ ਅਤੇ ਪੰਜਾਬ ਦੇ ਅਰਸ਼ਦੀਪ ਸਿੰਘ ਦੀ ਤਨਖਾਹ ਵਿਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਰਿਤੂਰਾਜ ਨੂੰ ਪਿਛਲੇ ਸਾਲ 40 ਲੱਖ ਰੁਪਏ ਵਿਚ ਰਿਟੇਨ ਕੀਤਾ ਗਿਆ ਸੀ। ਉਥੇ ਹੀ ਇਸ ਸਾਲ ਉਨ੍ਹਾਂ ਨੂੰ 6 ਕਰੋੜ ਰੁਪਏ ਵਿਚ ਰਿਟੇਨ ਕੀਤਾ ਗਿਆ ਹੈ। ਯਾਨੀ ਉਨ੍ਹਾਂ ਦੀ ਤਨਖਾਹ ਵਿਚ 14 ਗੁਣਾ ਵਾਧਾ ਹੋਇਆ ਹੈ। ਉਥੇ ਹੀ ਅਰਸ਼ਦੀਪ ਨੂੰ ਪੰਜਾਬ ਨੇ 4 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਉਨ੍ਹਾਂ ਦੀ ਤਨਖਾਹ ਵਿਚ 20 ਗੁਣਾ ਵਾਧਾ ਹੋਇਆ ਹੈ।
ਮਯੰਕ ਅਗਰਵਾਲ (ਪੰਜਾਬ ਕਿੰਗਜ਼)- ਪਹਿਲਾਂ ਸੈਲਰੀ 1 ਕਰੋੜ ਰੁਪਏ ਸੀ, ਪੰਜਾਬ ਨੇ ਇਨ੍ਹਾਂ ਨੂੰ 12 ਕਰੋੜ ਰੁਪਏ ਦੇ ਕੇ ਰਿਟੇਨ ਕੀਤਾ।
ਕੇਨ ਵਿਲੀਅਮਸਨ (ਸਨਰਾਈਜ਼ਰਸ ਹੈਦਰਾਬਾਦ)- ਵਿਲੀਅਮਸਨ ਦੀ ਤਨਖਾਹ 3 ਕਰੋੜ ਰੁਪਏ ਸੀ, ਹੈਦਰਾਬਾਦ ਨੇ 14 ਕਰੋੜ ਦੇ ਕੇ ਰਿਟੇਨ ਕੀਤਾ।
ਰਵਿੰਦਰ ਜਡੇਜਾ (ਚੇਨਈ ਸੁਪਰਕਿੰਗਜ਼)- ਜਡੇਜਾ ਦੀ ਤਨਖਾਹ 3 ਕਰੋੜ ਰੁਪਏ ਸੀ, ਚੇਨਈ ਨੇ 16 ਕਰੋੜ ਰੁਪਏ ਦੇ ਰਿਟੇਨ ਕੀਤਾ।
ਪ੍ਰਿਥਵੀ ਸ਼ਾ (ਦਿੱਲੀ ਕੈਪੀਟਲਸ)- ਸ਼ਾ ਦੀ ਤਨਖਾਹ 1.2 ਕਰੋੜ ਰੁਪਏ ਸੀ, ਦਿੱਲੀ ਨੇ 7.5 ਕਰੋੜ ਰੁਪਏ ਦੇ ਕੇ ਰਿਟੇਨ ਕੀਤਾ।

In The Market