LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਈ.ਸੀ.ਸੀ. ਨੇ ਰੱਦ ਕੀਤਾ ਟੂਰਨਾਮੈਂਟ, ਕੋਰੋਨਾ ਕਾਰਣ ਲਿਆ ਫੈਸਲਾ

iccwomen

ਹਰਾਰੇ:  ਕੌਮਾਂਤਰੀ ਕ੍ਰਿਕਟ ਕੌਂਸਲ (International Cricket Council) (ਆਈ.ਸੀ.ਸੀ.) ਨੇ ਜ਼ਿੰਬਾਬਵੇ (Zimbabwe) ਵਿਚ ਚੱਲ ਰਹੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਕਵਾਲੀਫਾਇਰ (Women's Cricket World Cup Qualifier) 2021 ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਦੱਖਣੀ ਅਫਰੀਕਾ (South Africa) ਵਿਚ ਫੈਲੇ ਕੋਰੋਨਾ (Corona) ਦੇ ਨਵੇਂ ਵੈਰੀਅੰਟ (New variants) ਦੀ ਵਜ੍ਹਾ ਨਾਲ ਆਈ.ਸੀ.ਸੀ. (ICC) ਨੇ ਇਹ ਫੈਸਲਾ ਲਿਆ ਹੈ।

Also Read: ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਵਿਚ ਅਸ਼ਵਿਨ ਨੇ ਕੀਤਾ ਕਮਾਲ, ਬਣਾਇਆ ਇਹ ਰਿਕਾਰਡ

27 ਨਵੰਬਰ ਯਾਨੀ ਸ਼ਨੀਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਟੀਮ (Sri Lanka Cricket Team) ਦਾ ਇਕ ਸਹਾਇਕ ਮੈਂਬਰ ਵੀ ਕੋਰੋਨਾ ਪਾਜ਼ੇਟਿਵ (Corona positive) ਪਾਇਆ ਗਿਆ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲਾ ਕਵਾਲੀਫਾਇਰ ਮੈਚ ਨਹੀਂ ਹੋ ਸਕਿਆ ਸੀ। ਹੁਣ ਵਿਸ਼ਵ ਕੱਪ ਲਈ ਕਵਾਲੀਫਾਈ ਕਰਨ ਵਾਲੀ ਟੀਮ ਰੈਂਕਿੰਗ ਦੇ ਆਧਾਰ 'ਤੇ ਚੁਣੀ ਜਾਵੇਗੀ।


ਕਵਾਲੀਫਾਇਰ ਰਾਊਂਡ ਵਿਚ ਫਿਲਹਾਲ ਲੀਗ ਸਟੇਜ ਦੇ ਮੈਚ ਖੇਡੇ ਜਾ ਰਹੇ ਸਨ। ਇਸ ਨਾਲ 2022 ਵਿਚ ਨਿਊਜ਼ੀਲੈਂਡ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਤਿੰਨ ਟੀਮਾਂ ਦਾ ਫੈਸਲਾ ਹੋਣਾ ਸੀ। ਨਾਲ ਹੀ ਆਈ.ਸੀ.ਸੀ. ਮਹਿਲਾ ਚੈਂਪੀਅਨਸ਼ਿਪ ਦੇ ਅਗਲੇ ਸਾਈਕਲ ਲਈ ਦੋ ਨਵੀਆਂ ਟੀਮਾਂ 'ਤੇ ਵੀ ਫੈਸਲਾ ਲਿਆ ਜਾਣਾ ਚਾਹੀਦਾ ਸੀ।


ਆਈ.ਸੀ.ਸੀ ਦੇ ਇਵੈਂਟ ਮੁਖੀ ਕ੍ਰਿਸ ਟੇਟਲੇ ਨੇ ਟੂਰਨਾਮੈਂਟ ਰੱਦ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਕਹਿੰਦੇ ਹੋਏ ਨਿਰਾਸ਼ਾ ਹੋ ਰਹੀ ਹੈ ਕਿ ਕਈ ਦੇਸ਼ਾਂ ਦੇ ਅਫਰੀਕੀ ਦੇਸ਼ਾਂ ਵਿਚ ਯਾਤਰਾ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਟੂਰਨਾਮੈਂਟ ਰੱਦ ਕਰਨਾ ਪੈ ਰਿਹਾ ਹੈ। ਇਹ ਫੈਸਲਾ ਬਹੁਤ ਘੱਟ ਸਮੇਂ ਦੇ ਨੋਟਿਸ 'ਤੇ ਲਿਆ ਗਿਆ ਹੈ ਅਤੇ ਨਵੇਂ ਵੈਰੀਅੰਟ ਤੋਂ ਟੀਮਾਂ 'ਤੇ ਵੀ ਖਤਰਾ ਹੈ। ਹੁਣ ਟੀਮਾਂ ਨੂੰ ਵਾਪਸ ਪਰਤ ਵਿਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।

Also Read: ਨਗਰ ਨਿਗਮ ਚੰਡੀਗੜ੍ਹ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ 4 ਹੋਰ ਉਮੀਦਵਾਰਾਂ ਦਾ ਐਲਾਨ

In The Market