LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਬਨਾਮ ਨਿਊਜ਼ੀਲੈਂਡ ਟੈਸਟ ਮੈਚ ਵਿਚ ਅਸ਼ਵਿਨ ਨੇ ਕੀਤਾ ਕਮਾਲ, ਬਣਾਇਆ ਇਹ ਰਿਕਾਰਡ

24

ਨਵੀਂ ਦਿੱਲੀ : ਭਾਰਤ ਦੇ ਟਾਪ ਸਪਿਨਰ ਰਵੀਚੰਦਰਨ ਅਸ਼ਵਿਨ (Spinner Ravichandran Ashwin) ਨੇ ਸ਼ਨੀਵਾਰ ਨੂੰ ਕਾਨਪੁਰ (Kanpur) ਵਿਚ ਖੇਡੇ ਜਾ ਰਹੇ ਟੈਸਟ ਮੈਚ (Test match) ਦੇ ਤੀਜੇ ਦਿਨ ਇਤਿਹਾਸ ਰੱਚ ਦਿੱਤਾ। ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਟੈਸਟ ਕ੍ਰਿਕਟ (Test cricket) ਵਿਚ ਆਪਣਾ 415ਵਾਂ ਵਿਕਟ (415th wicket) ਹਾਸਲ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਦੇ ਧਾਕੜ ਵਸੀਮ ਅਕਰਮ (Wasim Akram) ਨੂੰ ਇਸ ਮਾਮਲੇ ਵਿਚ ਪਛਾੜ ਦਿੱਤਾ। ਅਸ਼ਵਿਨ ਦੀਆਂ ਕੁਲ 416 ਵਿਕਟਾਂ ਹੋ ਗਈਆਂ ਹਨ।
ਖਾਸ ਗੱਲ ਇਹ ਹੈ ਕਿ ਅਸ਼ਵਿਨ ਨੇ ਇਹ ਕਮਾਲ ਆਪਣੇ ਸਿਰਫ 80ਵੇਂ ਟੈਸਟ ਮੈਚ ਵਿਚ ਕੀਤਾ ਹੈ। ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਹੁਣ ਰਵੀਚੰਦਰਨ ਅਸ਼ਵਿਨ 14ਵੇਂ ਨੰਬਰ 'ਤੇ ਪਹੁੰਚ ਗਏ ਹਨ। ਜਦੋਂ ਕਿ ਸਾਬਕਾ ਭਾਰਤੀ ਸਪਿਨਰ ਹਰਭਜਨ ਸਿਂਘ ਦੇ 417 ਵਿਕਟਾਂ ਦੇ ਰਿਕਾਰਡ ਨਾਲ ਅਸ਼ਵਿਨ ਹੁਣ ਸਿਰਫ ਦੋ ਵਿਕਟਾਂ ਹੀ ਦੂਰ ਰਹਿ ਗਏ ਹਨ।

Also Read: ਮੈਕਸੀਕੋ ਵਿਚ ਭਿਆਨਕ ਬੱਸ ਹਾਦਸਾ, 19 ਲੋਕਾਂ ਦੀ ਮੌਤ ਤੇ 32 ਫੱਟੜ
ਰਵੀਚੰਦਰਨ ਅਸ਼ਵਿਨ- 80 ਮੈਚ, 416 ਵਿਕਟਾਂ
ਵਸੀਮ ਅਕਰਮ- 104 ਮੈਚ, 414 ਵਿਕਟਾਂ
ਰਵੀਚੰਦਰਨ ਅਸ਼ਵਿਨ ਦਾ ਟੈਸਟ ਰਿਕਾਰਡ
80 ਮੈਚ
416 ਵਿਕਟਾਂ
24.63 ਔਸਤ
5 ਵਿਕਟਾਂ-30 ਵਾਰ
10 ਵਿਕਟਾਂ- 7 ਵਾਰ
ਭਾਰਤ ਲਈ ਸਭ ਤੋਂ ਜ਼ਿਆਦਾ ਟੈਸਟ ਵਿਕਟ
ਅਨਿਲ ਕੁੰਬਲੇ-619 ਵਿਕਟਾਂ
ਕਪਿਲ ਦੇਵ- 434 ਵਿਕਟ
ਹਰਭਜਨ ਸਿੰਘ-417 ਵਿਕਟਾਂ
ਰਵੀਚੰਦਰਨ ਅਸ਼ਵਿਨ-416 ਵਿਕਟਾਂ
ਰਵੀਚੰਦਰਨ ਅਸ਼ਵਿਨ ਨੇ ਇਸੇ ਦੇ ਨਾਲ ਇਕ ਹੋਰ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ ਹੈ। ਸਾਲ 2021 ਵਿਚ ਟੈਸਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਿਚ ਹੁਣ ਰਵੀਚੰਦਰਨ ਅਸ਼ਵਿਨ ਦਾ ਨਾਂ ਸਭ ਤੋਂ ਉਪਰ ਹੈ। ਸਾਲ 2021 ਵਿਚ ਰਵੀਚੰਦਰਨ ਅਸ਼ਵਿਨ ਦੀਆਂ 40 ਵਿਕਟਾਂ ਹੋ ਗਈਆਂ ਹਨ, ਜਦੋਂ ਕਿ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਦੀਆਂ 39 ਵਿਕਟਾਂ ਹਨ।
ਜੇਕਰ ਐਕਟਿਵ ਕ੍ਰਿਕੇਟਰਸ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵਿਕਟਾਂ ਦੇ ਮਾਮਲੇ ਵਿਚ ਰਵੀਚੰਦਰਨ ਅਸ਼ਵਿਨ ਨੰਬਰ-3 'ਤੇ ਆਉਂਦੇ ਹਨ। ਅਜੇ ਸਿਰਫ ਜੇਮਸ ਐਂਡਰਸਨ ਸਟੂਅਰਟ ਬ੍ਰਾਡ ਹੀ ਅਜਿਹੇ ਖਿਡਾਰੀ ਹਨ ਜੋ ਇਸ ਵੇਲੇ ਖੇਡ ਰਹੇ ਹਨ ਅਤੇ ਟੈਸਟ ਵਿਚ ਉਨ੍ਹਾਂ ਦੀਆਂ ਕਾਫੀ ਜ਼ਿਆਦਾ ਵਿਕਟਾਂ ਹਨ। ਉਨ੍ਹਾਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਦਾ ਹੀ ਨੰਬਰ ਆਉਂਦਾ ਹੈ।

Also Read : ਮੁਹਾਲੀ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ, ਕੱਚੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ

In The Market