LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Lionel Messi ਫਿਰ ਬਣਿਆ ਸਰਵੋਤਮ ਫੁਟਬਾਲਰ, ਸੱਤਵੀਂ ਵਾਰ ਜਿੱਤਿਆ Ballon d'Or ਦਾ ਖਿਤਾਬ

30 nov 20

ਨਵੀਂ ਦਿੱਲੀ : ਅਰਜਨਟੀਨਾ ਦੇ ਲਿਓਨਲ ਮੇਸੀ (Lionel Messi) ਨੇ ਸੱਤਵੀਂ ਵਾਰ ਸਰਵੋਤਮ ਫੁਟਬਾਲਰ ਦਾ ਬੈਲੋਨ ਡੀ ਓਰ (Ballon d'Or) ਪੁਰਸਕਾਰ ਜਿੱਤਿਆ ਹੈ। 34 ਸਾਲਾ ਸਟਾਰ ਮੇਸੀ ਨੇ ਬਾਰਸੀਲੋਨਾ (Barcelona) ਦੇ ਨਾਲ ਪਿਛਲੇ ਸੀਜ਼ਨ 'ਚ ਸ਼ਾਨਦਾਰ ਖੇਡ ਖੇਡੀ ਅਤੇ ਅਰਜਨਟੀਨਾ (Argentina) ਨਾਲ ਆਪਣਾ ਪਹਿਲਾ ਅੰਤਰਰਾਸ਼ਟਰੀ ਖਿਤਾਬ ਜਿੱਤਿਆ। ਦਰਅਸਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਅਰਜਨਟੀਨਾ ਨੇ ਜੁਲਾਈ 'ਚ 'ਕੋਪਾ ਅਮਰੀਕਾ ਖਿਤਾਬ' (Copa America title) ਜਿੱਤਿਆ ਸੀ। ਮੇਸੀ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਕਿਹਾ, 'ਮੈਂ ਬਹੁਤ ਖੁਸ਼ ਹਾਂ। ਨਵੇਂ ਖ਼ਿਤਾਬ ਲਈ ਲੜਦੇ ਰਹਿਣਾ ਚੰਗਾ ਲੱਗਦਾ ਹੈ।

Also Read : ਕਿਸਾਨ ਅੰਦੋਲਨ ਦੇ ਖਤਮ ਹੋਣ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਆਖੀ ਇਹ ਗੱਲ

ਉਸਨੇ ਕਿਹਾ, 'ਮੈਨੂੰ ਨਹੀਂ ਪਤਾ ਕਿ ਕਿੰਨੇ ਸਾਲ ਬਾਕੀ ਹਨ, ਪਰ ਉਮੀਦ ਹੈ ਕਿ ਬਹੁਤ ਸਮਾਂ ਹੈ। ਮੈਂ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਸਾਰੇ ਸਾਥੀ ਖਿਡਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।ਤੁਹਾਨੂੰ ਦੱਸ ਦੇਈਏ ਕਿ ਮੇਸੀ ਨੇ 613 ਅੰਕ ਬਣਾਏ, ਜਦਕਿ ਪੋਲੈਂਡ ਦੇ ਸਟ੍ਰਾਈਕਰ ਰਾਬਰਟ ਲੇਵਾਂਡੋਵਸਕੀ 580 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ।ਮੇਸੀ ਨੂੰ ਇਸ ਤੋਂ ਪਹਿਲਾਂ 2009, 2010, 2011, 2012, 2015, 2019 ਵਿੱਚ ਇਹ ਵੱਕਾਰੀ ਪੁਰਸਕਾਰ ਮਿਲਿਆ ਸੀ। ਉਸਦਾ ਮਜ਼ਬੂਤ ​​ਵਿਰੋਧੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਹੁਣ ਤੱਕ ਪੰਜ ਵਾਰ (2008, 2013, 2014, 2016, 2017) ਜੇਤੂ ਰਿਹਾ ਹੈ।

Also Read : ਸੰਘਣੀ ਧੁੰਦ ਕਾਰਣ 11 ਗੱਡੀਆਂ ਆਪਸ ਵਿਚ ਟਕਰਾਈਆਂ 

ਇਸ ਦੇ ਨਾਲ ਹੀ ਮਹਿਲਾ ਵਰਗ 'ਚ ਅਲੈਕਸੀਆ ਪੁਟੇਲਸ (Alexia Putels) ਨੇ ਬਾਰਸੀਲੋਨਾ ਅਤੇ ਸਪੇਨ ਲਈ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਇਹ ਪੁਰਸਕਾਰ ਜਿੱਤਿਆ। ਅਲੈਕਸੀਆ ਅਜਿਹਾ ਕਰਨ ਵਾਲੀ ਤੀਜੀ ਮਹਿਲਾ ਫੁੱਟਬਾਲਰ ਬਣ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਬੈਲਨ ਡੀ' ਓਰ (Ballon d'Or) ਪੁਰਸਕਾਰ ਫਰਾਂਸ ਦੀ ਫੁੱਟਬਾਲ ਮੈਗਜ਼ੀਨ ਦੁਆਰਾ ਦਿੱਤਾ ਜਾਂਦਾ ਹੈ, ਇਹ ਸਾਲ 1956 ਤੋਂ ਦਿੱਤਾ ਜਾ ਰਿਹਾ ਹੈ। ਇਸ ਪੁਰਸਕਾਰ ਦੀ ਫੁੱਟਬਾਲ ਜਗਤ 'ਚ ਕਾਫੀ ਮਾਨਤਾ ਹੈ। ਇਹ ਪੁਰਸਕਾਰ ਸਾਲ 2020 ਵਿਚ ਕੋਰੋਨਾ ਸੰਕਟ ਕਾਰਨ ਨਹੀਂ ਦਿੱਤਾ ਗਿਆ ਸੀ।

In The Market