LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਿਸਾਨ ਅੰਦੋਲਨ ਦੇ ਖਤਮ ਹੋਣ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਆਖੀ ਇਹ ਗੱਲ

15

ਨਵੀਂ ਦਿੱਲੀ- ਕੇਂਦਰ ਸਰਕਾਰ (Central Government) ਨੇ ਸਰਦ ਰੁਤ ਸੈਸ਼ਨ (Winter Sessions) ਦੇ ਪਹਿਲੇ ਦਿਨ ਹੀ ਖੇਤੀ ਕਾਨੂੰਨਾਂ (Agricultural laws) ਨੂੰ ਵਾਪਸ ਲੈ ਲਿਆ। ਅਜਿਹੇ ਵਿਚ ਸਵਾਲ ਉੱਠਣ ਲੱਗਾ ਹੈ ਕਿ ਕੀ ਹੁਣ ਕਿਸਾਨ ਅੰਦੋਲਨ (Peasant movement) ਖਤਮ ਹੋ ਜਾਵੇਗਾ। ਸੋਮਵਾਰ ਨੂੰ ਕੁਝ ਕਿਸਾਨ ਸੰਗਠਨਾਂ (Farmers' organizations) ਨੇ ਇਸ ਦੇ ਵੀ ਸੰਕੇਤ ਦਿੱਤੇ ਸਨ। ਪਰ ਹੁਣ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh Tikait) ਨੇ ਇਕ ਵਾਰ ਫਿਰ ਸਾਫ ਕਰ ਦਿੱਤਾ ਹੈ, ਅੰਦੋਲਨ ਇੰਨੀ ਛੇਤੀ ਖਤਮ ਨਹੀਂ ਹੋਣ ਵਾਲਾ ਹੈ, ਉਥੇ ਹੀ ਘਰ ਵਾਪਸੀ ਵਾਲੇ ਸਵਾਲ 'ਤੇ ਰਾਕੇਸ਼ ਟਿਕੈਤ (Rakesh Tikait) ਨੇ ਕਿਸਾਨ ਨੇਤਾਵਾਂ ਨੂੰ ਸਾਫ ਕਰ ਦਿੱਤਾ ਹੈ ਕਿ ਜੋ ਪਹਿਲਾਂ ਘਰ ਜਾਵੇਗਾ, ਉਹ ਪਹਿਲਾਂ ਜੇਲ ਵੀ ਜਾਏਗਾ।


ਰਾਕੇਸ਼ ਟਿਕੈਤ ਨੇ ਕਿਹਾ ਜੋ ਚੋਣਾਂ ਲੜਣ ਲਈ ਜ਼ਿਆਦਾ ਉਤਾਵਲਾ ਹੈ, ਉਹ ਛੇਤੀ ਜਾਵੇਗਾ। ਉਹ ਹੀ ਜੇਲ ਵੀ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਘਰ ਵਿਚ ਭਰਾ-ਭਰਾ ਦੇ ਵਿਚਾਰ ਨਹੀਂ ਮਿਲਦੇ ਤਾਂ ਇਥੇ ਵੀ ਜੇਕਰ ਵਿਚਾਰ ਨਹੀਂ ਮਿਲ ਰਹੇ ਹਨ ਤਾਂ ਉਸ ਵਿਚ ਕੀ ਗੜਬੜ ਹੈ? ਕੁਝ ਲੋਕਾਂ ਨੂੰ ਚੋਣਾਂ ਦੀ ਬੀਮਾਰੀ ਲੱਗ ਜਾਂਦੀ ਹੈ ਅਤੇ ਮੈਂ ਕਿੱਥੇ ਹਲਫਨਾਮਾ ਦਿਆਂ ਕਿ ਮੈਂ ਚੋਣਾਂ ਨਹੀਂ ਲੜਾਂਗਾ। ਉਨ੍ਹਾਂ ਕਿਹਾ ਕਿ ਮੇਰੀ ਜ਼ੁਬਾਨ ਹੀ ਮੇਰਾ ਹਲਫਨਾਮਾ ਹੈ। ਮੈਂ ਚੋਣਾਂ ਨਹੀਂ ਲੜਾਂਗਾ। ਮੈਂ ਕਿਸਾਨਾਂ ਨੂੰ ਲੜਵਾ ਰਿਹਾ ਹਾਂ ਪਰ ਸੜਕ 'ਤੇ। ਸਰਕਾਰ ਵਿਚ ਪੇਚ ਹੈ ਅਤੇ ਜੇਕਰ ਮੈਂ ਫੂਫੜ ਬਣ ਗਿਆ ਹਾਂ ਤਾਂ ਮਿਲਣੀ ਵੀ ਕਰਵਾ ਹੀ ਦਿਓ।


ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਅੰਦੋਲਨ ਖਤਮ ਕਰਨ ਦੇ ਸੰਕੇਤ ਦਿੱਤੇ ਸਨ। ਪਰ ਰਾਕੇਸ਼ ਟਿਕੈਤ ਨੇ ਇਸ ਤੋਂ ਇਨਕਾਰ ਕਰ ਦਿੱਤਾ। ਟਿਕੈਤ ਨੇ ਕਿਹਾ ਕਿ ਸਾਰੇ ਲੋਕ ਆਪਣੀ-ਆਪਣੀ ਗੱਲ ਕਰਦੇ ਹਨ ਅਤੇ ਸਭ ਦਾ ਆਪਣਾ ਵਿਚਾਰ ਵੀ ਹੁੰਦਾ ਹੈ। ਇਹੀ ਲੋਕਤੰਤਰ ਹੈ। ਇਹ ਕੋਈ ਸਰਕਾਰ ਦੀ ਤਰ੍ਹਾਂ ਤਾਂ ਹੈ ਨਹੀਂ ਕਿ ਇਕ ਪਾਸੇ ਫੈਸਲਾ ਹੋ ਗਿਆ। ਇਥੇ ਜੋ ਵੀ ਚੀਜ਼ ਹੁੰਦੀ ਹੈ ਉਹ ਵਿਚਾਰ ਨਾਲ ਹੀ ਹੁੰਦੀ ਹੈ। ਇਸ ਲਈ ਸਾਂਝਾ ਮੋਰਚਾ ਹੈ।


ਟਿਕੈਤ ਨੇ ਕਿਹਾ  ਸਰਕਾਰ 4-5 ਤਰੀਕ ਤੱਕ ਅੰਦੋਲਨ ਖਤਮ ਕਰਵਾਉਣ ਦੀ ਕੋਸ਼ਿਸ਼ ਕਰੇਗੀ ਪਰ ਕਿਸਾਨ ਸੰਗਠਨਾਂ ਵਿਚ ਕੋਈ ਫੁੱਟ ਨਹੀਂ ਹੈ. ਨਾ ਹੀ ਕੋਈ ਇਥੋਂ ਜਾਣ ਨੂੰ ਤਿਆਰ ਹੈ। ਜਦੋਂ ਤੱਕ ਐੱਮ.ਐੱਸ.ਪੀ. 'ਤੇ ਗਾਰੰਟੀ ਨਹੀਂ ਮਿਲਦੀ, ਕੋਈ ਇਥੋਂ ਜਾਣ ਨੂੰ ਤਿਆਰ ਨਹੀਂ ਹੈ।


ਰਾਕੇਸ਼ ਟਿਕੈਤ ਨੇ ਕਿਹਾ ਕਿ ਜੋ ਨੇਤਾ ਸਰਕਾਰ ਨਾਲ ਗੱਲ ਕਰ ਰਹੇ ਹਨ ਉਹ ਸਪੱਸ਼ਟ ਕਰਨ ਕਿ ਸਰਕਾਰ ਨਾਲ ਕੀ ਗੱਲ ਹੋਈ। ਕਿੱਥੇ ਤੱਕ ਗੱਲ ਹੋਈ। ਇਹ ਜੋ ਨੇਤਾ ਸਰਕਾਰ ਤੋਂ ਅਣਅਧਿਕਾਰਤ ਤੌਰ 'ਤੇ ਗੱਲ ਕਰ ਰਹੇ ਹਨ, ਜੇਕਰ ਉਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਕਰਵਾਏ ਹਨ, ਤਾਂ ਉਹ ਇਕ ਕੰਮ ਹੋਰ ਕਰਵਾ ਦੇਣ ਕਿ ਸਾਡੇ 'ਤੇ ਲੱਗੇ ਮੁਕੱਦਮੇ ਵਾਪਸ ਲੈ ਲੈਣ।

Also Read: ਪੰਜਾਬ 'ਚ ਸ਼ੁਰੂ ਹੋਣ ਵਾਲੀ ਹੈ 'ਹੱਡ ਚੀਰਵੀਂ ਠੰਡ', ਕਈ ਥਾਈਂ ਮੀਂਹ ਦੀ ਸੰਭਾਵਨਾ

In The Market