LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੱਲ੍ਹ ਤੋਂ ਸ਼ੁਰੂ ਹੋਵੇਗੀ T20 ਸੀਰੀਜ਼, ਟੀਮ ਇੰਡੀਆ ਨੂੰ ਲੈਕੇ ਰਾਹੁਲ ਦ੍ਰਵਿਡ ਨੇ ਦੱਸਿਆ ਪਲੈਨ

16 nov 28

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਬੁੱਧਵਾਰ ਤੋਂ T20 ਸੀਰੀਜ਼ (T20 Series) ਦਾ ਆਗਾਜ਼ ਹੋ ਰਿਹਾ ਹੈ।ਟੀਮ ਇੰਡਿਆ ਇਸ ਵਾਰ ਨਵੇਂ ਕਪਤਾਨ ਅਤੇ ਨਵੇਂ ਕੋਚ ਦੇ ਨਾਲ ਮੈਦਾਨ 'ਤੇ ਉਤਰ ਰਹੀ ਹੈ। ਕੋਚ ਬਨਣ ਤੋਂ ਪਹਿਲਾਂ ਰਾਹੁਲ ਦ੍ਰਵਿਡ (Rahul Dravid) ਨੇ ਅੱਕ ਇਕ ਪ੍ਰੈਸ ਕਾਨਫਰੰਸ ਕੀਤੀ ।ਜਿਸ ਵਿਚ T20 ਫਾਰਮੈਟ ਦੇ ਕਪਤਾਨ ਰੋਹਿਤ ਸ਼ਰਮਾ ਵੀ ਨਜ਼ਰ ਆਏ।ਰਾਹੁਲ ਦ੍ਰਵਿਡ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਅਜੇ ਤਕ ਖਿਡਾਰੀਆਂ ਨਾਲ ਥੋੜੀ ਹੀ ਗੱਲਬਾਤ ਹੋਈ ਹੈ,ਕਿਉਂਕਿ ਉਹ ਕਿਸੇ ਨੂੰ ਵਰਲਡ ਕਪ 'ਚ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ਹਾਲਾਂਕਿ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨਾਲ ਗੱਲਬਾਤ ਹੋਈ।

Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਸ਼ੁਰੂ

ਅਜੇ ਇਹ ਇਕ ਸ਼ੁਰੂਆਤ ਹੈ ਜਿਥੇ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਜਾਰੀ ਹੈ।ਰਾਹੁਲ ਦ੍ਰਵਿਡ ਨੇ ਕਿਹਾ ਕਿ ਕਿਸੇ ਵੀ ਫਾਰਮੇਟ ਨੂੰ ਤਰਜ਼ੀਹ ਨਹੀਂ ਦੇਣਾ ਚਾਹੁੰਦੇ ਕਿਉਂਕਿ ਹਰ ਫਾਰਮੇਟ ਵੀ ਜਰੂਰੀ ਹੈ। ਹਰ ਰੋਜ਼ ਅਸੀ ਸੁਧਾਰ ਦੇ ਨਾਲ ਨਾਲ ਅੱਗੇ ਵਧਾਂਗੇ, ਇਕ ਖਿਡਾਰੀ ਅਤੇ ਇਨਸਾਨ ਹੋਣ ਦੇ ਨਾਤੇ ਅਸੀ ਹਰ ਰੋਜ਼ ਬਹਿਤਰ ਹੋਣ ਦੀ ਕੋਸ਼ਿਸ਼ ਕਰਾਂਗੇ।ਰਾਹੁਲ ਦ੍ਰਵਿਡ (Rahul Dravid) ਨੇ ਕਿਹਾ ਕਿ ਵਰਕ ਲੋਡ ਮੈਨੇਜਮੈਂਟ ਹੁਣ ਕ੍ਰਿਕੇਟ ਦਾ ਹਿੱਸਾ ਬਣ ਗਿਆ ਹੈ,ਕਿਉਂਕਿ ਫੁੱਟਬਾਲ ਦੀ ਤਰ੍ਹਾਂ ਹੀ ਕ੍ਰਿਕੇਟ ਦੇ ਵੀ ਸੀਜਨ ਹੋ ਗਏ ਹਨ।ਉਹ ਟੀਮ ਦੇ ਲੈਵਲ 'ਤੇ ਹੁੰਦਾ ਹੈ ਜਾਂ ਫਿਰ ਬ੍ਰੇਕ ਦੇਕੇ ਕੀਤਾ ਜਾਂਦਾ ਹੈ,ਉਸ 'ਤੇ ਵੀ ਗੱਲ ਕੀਤੀ ਜਾ ਸਕਦੀ ਹੈ।ਖਿਡਾਰੀਆਂ ਦੇ ਮਾਨਸਿਕ ਅਤੇ ਸ਼ਰੀਰਕ ਰੂਪ ਵਿਚ ਫਿਟ ਹੋਣ 'ਤੇ ਫੋਕਸ ਕੀਤਾ ਜਾਵੇਗਾ ਤਾਕਿ ਬੈਲੇਂਸ ਬਣਾ ਕੇ ਚੱਲਿਆ ਜਾਵੇ।

Also Read : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ ਅੱਜ, ਲਏ ਜਾ ਸਕਦੈ ਨੇ ਕਈ ਵੱਡੇ ਫੈਸਲੇ

ਜਦ ਰਾਹੁਲ ਦ੍ਰਵਿਡ ਨੂੰ ਸਵਾਲ ਕੀਤਾ ਗਿਆ ਕਿ ਜੂਨੀਅਰ ਟੀਮ ਦੀ ਕੋਚਿੰਗ ਅਤੇ ਸੀਨੀਅਰ ਟੀਮ ਦੀ ਕੋਚਿੰਗ 'ਚ ਕਿਦਾਂ ਦਾ ਅੰਤਰ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਵਾਰ ਕੋਚਿੰਗ ਦਾ ਤਰੀਕਾ ਅਲੱਗ ਹੁੰਦਾ ਹੈ।ਕੁਝ ਚੀਜ਼ਾਂ ਬੇਸ਼ੱਕ ਹੀ ਇਕੋ ਜਿਹੀਆਂ ਰਹਿੰਦੀਆਂ ਹਨ ਪਰ ਹਰ ਚੀਜ਼ ਜੋ ਅੰਡਰ 19 'ਚ ਕੀਤੀ ਹੈ,ਉਹ ਇਥੇ ਨਹੀਂ ਸਕੇਗੀ।ਪਹਿਲਾਂ ਖਿਡਾਰੀਆਂ ਨੂੰ ਸਮਝਾਂਗੇ ਤਾਂ ਹੀ ਵਧੀਆ ਖਿਡਾਰੀ ਕੱਡ ਸਕਾਂਗੇ। ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਕਾਰ ਟੀ20 ਸੀਰੀਜ਼ ਦਾ ਆਗਾਜ਼ ਹੋਵੇਗਾ।ਪਹਿਲਾ ਮੈਚ ਜੈਪੁਰ (Jaipur) ਵਿਚ ਖੇਡਿਆ ਜਾਵੇਗਾ।ਕੋਚ ਰਾਹੁਲ ਦ੍ਰਵਿਡ ਦਾ ਇਹ ਪਹਿਲਾ ਅਸਾਇੰਨਮੈਂਟ ਹੈ।ਵਿਰਾਟ ਕੋਹਲੀ ਨੂੰ ਇਸ ਸੀਰੀਜ਼ ਵਿਚ ਆਰਾਮ ਦਿੱਤਾ ਗਿਆ ਹੈ,ਜਦਕਿ ਰੋਹਿਤ ਸ਼ਰਮਾ (Rohit Sharma) ਅਗਲੀ ਟੇਸਟ ਸੀਰੀਜ਼ 'ਚ ਆਰਾਮ ਲੈਣਗੇ।

In The Market