LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੀਮ ਇੰਡੀਆ ਨੇ ਦਰਜ ਕੀਤੀ ਸਭ ਤੋਂ ਵੱਡੀ ਟੈਸਟ ਜਿੱਤ, 372 ਦੌੜਾਂ ਨਾਲ ਨਿਊਜ਼ੀਲੈਂਡ ਨੂੰ ਹਰਾਇਆ

51

ਮੁੰਬਈ : ਭਾਰਤ (India) ਨੇ ਮੁੰਬਈ ਟੈਸਟ (Mumbai Test) ਵਿਚ ਨਿਊਜ਼ੀਲੈਂਡ (New Zealand) ਨੂੰ 372 ਦੌੜਾਂ ਤੋਂ ਹਰਾ ਕੇ ਮੈਚ ਅਤੇ ਸੀਰੀਜ਼ (Series) 'ਤੇ ਕਬਜ਼ਾ ਕਰ ਲਿਆ ਹੈ, ਦੌੜਾਂ ਦੇ ਹਿਸਾਬ ਨਾਲ ਭਾਰਤ ਦੀ ਟੈਸਟ ਕ੍ਰਿਕਟ (Test Cricket) ਵਿਚ ਸਭ ਤੋਂ ਵੱਡੀ ਜਿੱਤ (Winner) ਹੈ। ਟੀਮ ਇੰਡੀਆ (Team India) ਨੇ ਨਿਊਜ਼ੀਲੈਂਡ (Newzealand) ਨੂੰ ਮੈਚ ਜਿੱਤਣ ਲਈ 540 ਦੌੜਾਂ ਦਾ ਟਾਰਗੈਟ (Target) ਦਿੱਤਾ ਸੀ, ਪਰ ਨਿਊਜ਼ੀਲੈਂਡ (Newzealand) ਦੀ ਟੀਮ ਦੂਜੀ ਪਾਰੀ ਵਿਚ ਸਿਰਫ 167 ਦੌੜਾਂ 'ਤੇ ਆਲਆਊਟ (Allout) ਹੋ ਗਈ। ਮੁੰਬਈ ਟੈਸਟ (Mumbai Test) ਦੇ ਚੌਥੇ ਦਿਨ ਟੀਮ ਇੰਡੀਆ (Team India) ਲਈ ਜਯੰਤ ਯਾਦਵ (Jayant Yadav) ਨੇ ਕਮਾਲ ਕਰ ਦਿੱਤਾ। ਜਯੰਤ (Jayant) ਨੇ ਨਿਊਜ਼ੀਲੈਂਡ (Newzealand) ਨੂੰ ਲਗਾਤਾਰ ਝਟਕੇ 'ਤੇ ਝਟਕੇ ਦਿੱਤੇ। ਅੱਜ ਨਿਊਜ਼ੀਲੈਂਡ (Newzealand) ਦੀਆਂ ਚਾਰ ਵਿਕਟਾਂ (4 wicket) ਡਿੱਗੀਆਂ ਹਨ ਅਤੇ ਸਾਰੀਆਂ ਵਿਕਟਾਂ ਜਯੰਤ ਯਾਦਵ ਨੇ ਹੀ ਹਾਸਲ ਕੀਤੀਆਂ।

ਉਥੇ ਹੀ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਨੇ 39ਵਾਂ ਟੈਸਟ ਜਿੱਤਿਆ। ਰਵੀਚੰਦਰਨ ਅਸ਼ਵਿਨ ਨੇ ਸੀਰੀਜ਼ ਵਿਚ ਸਭ ਤੋਂ ਜ਼ਿਆਦਾ 14 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੇ ਟੈਸਟ ਵਿਚ 6 ਅਤੇ ਦੂਜੇ ਟੈਸਟ ਵਿਚ 8 ਵਿਕਟਾਂ ਲਈਆਂ। ਇਸ ਦੇ ਲਈ ਉਨ੍ਹਾਂ ਪਲੇਅਰ ਆਫ ਦਿ ਸੀਰੀਜ਼ ਐਵਾਰਡ ਨਾਲ ਨਵਾਜਿਆ ਗਿਆ। ਉਥੇ ਹੀ ਮਯੰਕ ਅਗਰਵਾਲ ਨੂੰ ਪਲੇਅਰ ਆਫ ਦਿ ਮੈਚ ਐਵਾਰਡ ਦਿੱਤਾ ਗਿਆ। 


ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਟੀਮ ਇੰਡੀਆ ਦੀ ਇਹ ਲਗਾਤਾਰ ਤੀਜੀ ਜਿੱਤ ਰਹੀ। ਨਿਊਜ਼ੀਲੈਂਡ ਦੇ ਖਿਲਾਫ ਭਾਰਤ ਨੇ ਪਿਛਲੇ 8 ਵਿਚੋਂ 7 ਟੈਸਟ ਜਿੱਤੇ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ ਵਿਚ 325 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ਵਿਚ 62 ਦੌੜਾਂ 'ਤੇ ਢੇਰ ਹੋ ਗਈ। ਇਸ ਤੋਂ ਬਾਅਦ ਦੂਜੀ ਪਾਰੀ ਭਾਰਤ ਨੇ 7 ਵਿਕਟਾਂ 'ਤੇ 276 ਦੌੜਾਂ ਬਣਾ ਕੇ ਡਿਕਲੇਅਰ ਕਰ ਦਿੱਤੀ। 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰਾ ਨਿਊਜ਼ੀਲੈਂਡ ਦੀ ਟੀਮ ਚੌਥੇ ਦਿਨ 167 ਦੌੜਾਂ 'ਤੇ ਹੀ ਢੇਰ ਹੋ ਗਈ।
Also Read : ਭਾਰਤ-ਪਾਕਿ ਸਰਹੱਦ 'ਤੇ ਬੱਚੇ ਦਾ ਹੋਇਆ ਜਨਮ, ਮਾਂ-ਪਿਓ ਨੇ ਨਾਂ ਰੱਖਿਆ 'ਬਾਰਡਰ'

In The Market