LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ-ਪਾਕਿ ਸਰਹੱਦ 'ਤੇ ਬੱਚੇ ਦਾ ਹੋਇਆ ਜਨਮ, ਮਾਂ-ਪਿਓ ਨੇ ਨਾਂ ਰੱਖਿਆ 'ਬਾਰਡਰ'

0009

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਬੱਚੇ ਕਾਫੀ ਮਸ਼ਹੂਰ ਹੋ ਗਿਆ ਹੈ। ਉਸ ਬੱਚੇ ਦੇ ਮਾਤਾ-ਪਿਤਾ ਭਾਰਤ ਆਏ ਸਨ ਤੀਰਥਯਾਤਰਾ 'ਤੇ ਪਰ ਕੋਵਿਡ ਕਾਰਣ ਉਹ ਵਾਪਸ ਪਾਕਿਸਤਾਨ ਨਹੀਂ ਜਾ ਸਕੇ, ਜਿਸ ਕਾਰਣ ਉਨ੍ਹਾਂ ਨੂੰ ਭਾਰਤ ਵਿਚ ਹੀ ਲੰਮੇ ਸਮੇਂ ਤੱਕ ਭਾਰਤ ਵਿਚ ਰੁਕਣਾ ਪਿਆ। ਹੁਣ ਜਦੋਂ ਉਹ ਭਾਰਤ-ਪਾਕਿਸਤਾਨ ਸਰਹੱਦ 'ਤੇ ਪਹੁੰਚੇ ਪਾਕਿਸਤਾਨ ਵਾਪਸ ਜਾਣ ਲਈ ਤਾਂ ਉਥੇ ਔਰਤ ਵਲੋਂ ਇਕ ਬੱਚੇ ਨੂੰ ਜਨਮ ਦਿੱਤਾ ਗਿਆ, ਜਿਸ ਦਾ ਨਾਂ ਇਸ ਜੋੜੇ ਵਲੋਂ ਬਾਰਡਰ ਰੱਖਿਆ ਗਿਆ, ਜਿਸ ਕਾਰਣ ਇਹ ਜੋੜਾ ਕਾਫੀ ਚਰਚਾ ਵਿਚ ਆ ਗਿਆ।  ਪਾਕਿਸਾਤਨ (Pakistan) ਦੇ ਰਹਿਣ ਵਾਲੇ ਜੋੜੇ ਨੇ ਆਪਣੇ ਬੱਚੇ ਦਾ ਨਾਂ ਬਾਰਡਰ (Border) ਰੱਖ ਕੇ ਹਰ ਥਾਂ ਸੁਰਖੀਆਂ ਖੱਟੀਆਂ ਹਨ। ਦਰਅਸਲ ਇਹ ਜੋੜਾ ਪਿਛਲੇ ਕਈ ਦਿਨਾਂ ਤੋਂ ਭਾਰਤ-ਪਾਕਿਸਤਾਨ (India-Pakistan) ਦੇ ਅਟਾਰੀ ਬਾਰਡਰ (Attari Border) 'ਤੇ ਫਸਿਆ ਹੋਇਆ ਹੈ। ਇਸੇ ਦੌਰਾਨ ਮਹਿਲਾ (Lady) ਨੇ ਬੱਚੇ ਨੂੰ ਜਨਮ ਦਿੱਤਾ। ਅਟਾਰੀ ਬਾਰਡਰ (Attari Border) 'ਤੇ ਲੰਬੇ ਸਮੇਂ ਤੋਂ ਫਸੇ ਹੋਣ ਕਾਰਣ ਮਹਿਲਾ ਅਤੇ ਉਸ ਦੇ ਪਤੀ ਨੇ ਆਪਣੇ ਬੱਚੇ ਦਾ ਨਾਂ ਬਾਰਡਰ (Border) ਹੀ ਰੱਖ ਦਿੱਤਾ।

Also Read : ਲੁਧਿਆਣਾ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ

ਹੁਣ ਇਹ ਖਬਰ ਹਰ ਥਾਂ ਛਾਈ ਹੋਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਾਜਨਪੁਰ ਜ਼ਿਲੇ ਦੇ ਰਹਿਣ ਵਾਲੇ ਬੱਚੇ ਦੇ ਮਾਤਾ-ਪਿਤਾ ਦਾ ਨਾਂ ਨਿੰਬੂ ਬਾਈ ਅਤੇ ਬਲਮ ਰਾਮ ਹੈ। ਬੱਚੇ ਦਾ ਨਾਂ ਇਸ ਲਈ ਬਾਰਡਰ ਰੱਖਿਆ ਗਿਆ ਹੈ ਕਿਉਂਕਿ ਉਹ ਭਾਰਤ-ਪਾਕਿ ਸਰਹੱਦ 'ਤੇ ਪੈਦਾ ਹੋਇਆ ਹੈ। ਨਿੰਬੂ ਬਾਈ ਨੂੰ ਜਦੋਂ ਲੇਬਰ ਪੇਨ ਹੋਈ ਤਾਂ ਉਸ ਤੋਂ ਬਾਅਦ ਨੇੜੇ ਦੇ ਪਿੰਡਾਂ ਦੀਆਂ ਕੁਝ ਔਰਤਾਂ ਨਿੰਬੂ ਬਾਈ ਦੀ ਮਦਦ ਲਈ ਉਥੇ ਪਹੁੰਚੀਆਂ।

ਬਾਲਮ ਰਾਮ ਨੇ ਦੱਸਿਆ ਕਿ ਉਹ ਲਾਕਡਾਊਨ ਤੋਂ ਪਹਿਲਾਂ ਕਈ ਨਾਗਰਿਕਾਂ ਦੇ ਨਾਲ ਤੀਰਥਯਾਤਰਾ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਮਕਸਦ ਨਾਲ ਭਾਰਤ ਪਹੁੰਚੇ ਸਨ। ਪਰ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਕਾਰਣ ਉਹ ਫਿਲਹਾਲ ਘਰ ਨਹੀਂ ਪਰਤ ਸਕੇ ਹਨ। ਇਨ੍ਹਾਂ ਵਿਚ 47 ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਵਿਚੋਂ 6 ਭਾਰਤ ਵਿਚ ਪੈਦਾ ਹੋਏ ਹਨ, ਜੋ ਅਜੇ ਇਕ ਸਾਲ ਤੋਂ ਘੱਟ ਉਮਰ ਦੇ ਹਨ। ਇਨ੍ਹਾਂ ਵਿਚੋਂ ਇਕ ਨੇ ਆਪਣੇ ਬੱਚੇ ਦਾ ਨਾਂ 'ਭਾਰਤ' ਰੱਖਿਆ ਹੈ।

Also Read - BJP 'ਚ ਸ਼ਾਮਲ ਹੋਣ ਨੂੰ ਲੈਕੇ ਭਗਵੰਤ ਦਾ ਵੱਡਾ ਬਿਆਨ

ਬਾਲਮ ਰਾਮ ਤੋਂ ਇਲਾਵਾ ਉਨ੍ਹਾਂ ਦੇ ਟੈਂਟ ਵਿਚ ਰਹਿਣ ਵਾਲੇ ਇਕ ਹੋਰ ਪਾਕਿਸਤਾਨੀ ਨਾਗਰਿਕ ਲਗਿਆ ਰਾਮ ਨੇ ਆਪਣੇ ਪੁੱਤਰ ਦਾ ਨਾਂ ਭਾਰਤ ਰੱਖਿਆ ਹੈ ਕਿਉਂਕਿ ਉਹ ਪਿਛਲੇ ਸਾਲ 2020 ਵਿਚ ਜੋਧਪੁਰ ਵਿਚ ਪੈਦਾ ਹੋਇਆ ਸੀ। ਲਗਿਆ ਜੋਧਪੁਰ ਵਿਚ ਆਪਣੇ ਭਰਾ ਨੂੰ ਮਿਲਣ ਆਇਆ ਸੀ ਪਰ ਅਜੇ ਤੱਕ ਆਪਣੇ ਵਤਨ ਵਾਪਸ ਪਰਤ ਨਹੀਂ ਸਕਿਆ। ਭਾਰਤ ਪਾਕਿ ਬਾਰਡਰ 'ਤੇ ਫਸੇ ਲੋਕ ਪਾਕਿਸਤਾਨ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਿਤ ਹਨ, ਜੋ ਕਿ ਮਜਬੂਰੀ ਵਿਚ ਅਟਾਰੀ ਸਰਹੱਦ 'ਤੇ ਇਕ ਟੈਂਟ ਵਿਚ ਰਹਿ ਰਹੇ ਹਨ ਕਿਉਂਕਿ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪਰਿਵਾਰ ਅਟਾਰੀ ਇੰਟਰਨੈਸ਼ਨਲ ਚੈੱਕ-ਪੋਸਟ ਕੋਲ ਇਕ ਪਾਰਕਿੰਗ ਵਿਚ ਰਹਿ ਰਹੇ ਹਨ।

In The Market