ਚੰਡੀਗੜ੍ਹ : ਭਾਜਪਾ (BJP) ਨੂੰ ਲੈ ਕੇ ‘ਆਪ’ ਪੰਜਾਬ ਦੇ ਮੁਖੀ ਭਗਵੰਤ ਮਾਨ (Bhagwant Mann) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਆਈ ਹੈ। 4 ਦਿਨ ਪਹਿਲਾਂ ਭਾਜਪਾ ਦੇ ਇਕ ਵੱਡੇ ਨੇਤਾ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੈਬਨਿਟ ਮੰਤਰੀ (Cabinet Minister) ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਭਾਜਪਾ ਵੱਲੋਂ ‘ਆਪ’ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਲਗਾਤਾਰ ਸੱਦੇ ਆ ਰਹੇ ਹਨ।
Also Read : ਇੰਡੋਨੇਸ਼ੀਆ : ਜਾਵਾ ਟਾਪੂ ‘ਤੇ ਫਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ 13 ਦੀ ਮੌਤ
ਭਗਵੰਤ ਮਾਨ (Bhagwant Mann) ਨੇ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਨੇ ਵੀ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ (Congress) ‘ਚ ਸਿਰਫ ਸੀ.ਐਮ. ਚਿਹਰਾ ਬਦਲ ਗਿਆ ਹੈ, ਬਾਕੀ ਸਾਰੇ ਮੰਤਰੀ ਉਸੇ ਕਾਂਗਰਸ ਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਲ ਕੋਈ ਲੜਾਈ ਨਹੀਂ ਹੈ। ਉਹ ਪਾਰਟੀ ਨਾਲ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।



