LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਡੋਨੇਸ਼ੀਆ : ਜਾਵਾ ਟਾਪੂ 'ਤੇ ਫਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ 13 ਦੀ ਮੌਤ, 

volcano

ਜਨੇਵਾ: ਇੰਡੋਨੇਸ਼ੀਆ (Indonesia) ਦੇ ਜਾਵਾ ਟਾਪੂ (Java Islands) 'ਤੇ ਸੇਮਰੂ ਜਵਾਲਾਮੁਖੀ ਫੱਟਣ (Semaru volcano erupts) ਕਾਰਣ ਇਥੇ ਮਰਨ ਵਾਲਿਆਂ ਦੀ ਗਿਣਤੀ 13 ਪਹੁੰਚ ਗਈ ਹੈ। ਇਸ ਦੀ ਪੁਸ਼ਟੀ ਐਤਵਾਰ ਨੂੰ ਇਕ ਟੀ.ਵੀ. ਚੈਨਲ (TV channel) ਦੇ ਹਵਾਲੇ ਤੋਂ ਕੀਤੀ ਗਈ। ਉਥੇ ਹੀ ਇੰਡੋਨੇਸ਼ੀਆ (Indonesia) ਦੇ ਆਪਦਾ ਮੈਨੇਜਮੈਂਟ ਏਜੰਸੀ (Management agency) ਦੇ ਬੁਲਾਰੇ ਅਬਦੁਲ ਮੁਹਰੀ (Abdul Muhri) ਨੇ ਦੱਸਿਆ ਕਿ ਮਰਨ ਵਾਲੇ 13 ਲੋਕਾਂ ਵਿਚੋਂ ਦੋ ਦੀ ਪਛਾਣ ਕਰ ਲਈ ਗਈ ਹੈ। ਇਸ ਕੁਦਰਤੀ ਆਪਦਾ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ, ਜਿਸ ਵਿਚ ਕਈ ਹਸਪਤਾਲ ਵਿਚ ਦਾਖਲ ਹਨ। ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਜਵਾਲਾਮੁਖੀ ਫੱਟਣ ਕਾਰਣ ਸੜ ਗਏ ਹਨ।
ਸਵੇਰੇ ਆਇਆ ਸੀ ਭੂਚਾਲ
ਇੰਡੋਨੇਸ਼ੀਆ ਦੇ ਟੋਬੇਲੋ ਤੋਂ 259 ਕਿਮੀ ਦੀ ਦੂਰੀ 'ਤੇ ਉੱਤਰ ਦਿਸ਼ਾ ਵੱਲ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਜਿਓਲਾਜੀਕਲ ਸਰਵੇ ਤੋਂ ਮਿਲੀ ਜਾਣਕਾਰੀ ਮੁਤਾਬਕ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ। ਹਾਲਾਂਕਿ ਨੁਕਸਾਨ, ਦੀ ਕੋਈ ਸੂਚਨਾ ਨਹੀਂ ਹੈ।

In The Market