LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੀਮ ਇੰਡੀਆ ਸਾਹਮਣੇ ਵੱਡੀ ਮੁਸ਼ਕਲ- ਰੋਹਿਤ ਦੀ ਥਾਂ ਕੌਣ ਕਰੇਗਾ ਓਪਨਿੰਗ 

newindia

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ 25 ਨਵੰਬਰ ਨੂੰ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ (Green Park Stadium) ਵਿਚ ਦੋ ਮੈਚਾਂ ਦੀ ਟੈਸਟ ਸੀਰੀਜ਼ (Test series) ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ। ਇਸ ਟੈਸਟ ਮੈਚ (Test match) ਤੋਂ ਪਹਿਲਾਂ ਟੀਮ ਇੰਡੀਆ  (Team India) ਦੇ ਸਾਹਣਮੇ ਦੋ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਦਰਅਸਲ, ਇਸ ਟੈਸਟ ਸੀਰੀਜ਼ (Test series) ਵਿਚ ਓਪਨਰ ਰੋਹਿਤ ਸ਼ਰਮਾ (Rohit Sharma) ਨੂੰ ਰੈਸਟ ਦਿੱਤੀ ਗਈ ਹੈ ਅਤੇ ਟੀਮ ਦੇ ਕਪਤਾਨ ਵਿਰਾਟ ਕੋਹਲੀ (Captain Virat Kohli) ਵੀ ਪਹਿਲਾ ਮੁਕਾਬਲਾ ਨਹੀਂ ਖੇਡਣਗੇ।
ਹੁਣ ਸਵਾਲ ਇਹ ਹੈ ਕਿ ਹਿਟਮੈਨ ਦੀ ਥਾਂ ਪਾਰੀ ਦਾ ਆਗਾਜ਼ ਕੌਣ ਕਰੇਗਾ। ਭਾਰਤ ਨੇ ਆਖਰੀ ਟੈਸਟ ਸੀਰੀਜ਼ ਇੰਗਲੈਂਡ ਦੌਰੇ 'ਤੇ ਖੇਡੀ ਸੀ ਅਤੇ ਟੀਮ ਲਈ ਰੋਹਿਤ ਸ਼ਰਮਾ ਦੇ ਨਾਲ ਕੇ.ਐੱਲ. ਰਾਹੁਲ ਨੂੰ ਓਪਨ ਕਰਦੇ ਦੇਖਿਆ ਗਿਆ ਸੀ। ਕਾਨਪੁਰ ਵਿਚ ਵੀ ਰਾਹੁਲ ਤਾਂ ਓਪਨ ਕਰਨਗੇ ਹੀ, ਪਰ ਉਨ੍ਹਾਂ ਦੇ ਨਾਲ ਕੌਣ ਨਜ਼ਰ ਆਵੇਗਾ ਇਸ 'ਤੇ ਸਸਪੈਂਸ ਬਣਿਆ ਹੋਇਆ ਹੈ।

ਪਹਿਲੇ ਟੈਸਟ ਵਿਚ ਰੋਹਿਤ ਸ਼ਰਮਾ ਦੀ ਥਾਂ ਲੈਣ ਲਈ ਸ਼ੁਭਮਨ ਗਿੱਲ ਅਤੇ ਮਯੰਕ ਅਗਰਵਾਲ ਦੇ ਰੂਪ ਵਿਚ ਦੋ ਦਾਅਵੇਦਾਰ ਮੌਜੂਦ ਹਨ। ਗਿੱਲ ਨੇ ਆਪਣਾ ਆਖਰੀ ਟੈਸਟ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੌਰਾਨ ਨਿਊਜ਼ੀਲੈਂਡ ਦੇ ਖਿਲਾਫ ਖੇਡਿਆ ਸੀ, ਜਦੋਂ ਕਿ ਮਯੰਕ ਨੇ ਲਾਸਟ ਟੈਸਟ ਇਸ ਸਾਲ ਦੀ ਸ਼ੁਰੂਆਤ ਵਿਚ ਆਸਟ੍ਰੇਲਈਆ ਦੌਰੇ 'ਤੇ ਖੇਡਿਆ ਸੀ। ਸ਼ੁਭਮਨ ਗਿੱਲ ਜ਼ਖਮੀ ਹੋਣ ਕਾਰਣ ਟੀਮ ਵਿਚੋਂ ਬਾਹਰ ਹੋਏ ਸਨ, ਜਦੋਂ ਕਿ ਅਗਰਵਾਲ ਟੀਮ ਦੇ ਨਾਲ ਤਾਂ ਬਣੇ ਰਹੇ, ਪਰ ਪਹਿਲਾਂ ਰੋਹਿਤ-ਗਿੱਲ ਅਤੇ ਇੰਗਲੈਂਡ ਸੀਰੀਜ਼ ਵਿਚ ਰੋਹਿਤ-ਰਾਹੁਲ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਣ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਨਹੀਂ ਮਿਲ ਸਕਿਆ।
ਗਿੱਲ ਦੀ ਗੱਲ ਕਰਈਏ ਤਾਂ ਜ਼ਖਮੀ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਫਾਰਮ ਖਰਾਬ ਨਜ਼ਰ ਆਈ ਸੀ। ਆਸਟ੍ਰੇਲੀਆ ਦੌਰੇ 'ਤੇ ਡੈਬਿਊ ਸੀਰੀਜ਼ ਨੂੰ ਛੱਡ ਦਿੱਤਾ ਜਾਵੇ ਤਾਂ ਸ਼ੁਭਮਨ ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਅਤੇ ਡਬਲਿਊ ਟੀ.ਸੀ. ਫਾਈਨਲ ਵਿਚ ਫਾਰਮ ਵਿਚ ਨਹੀਂ ਸਨ। ਇੰਗਲੈਂਡ ਦੇ ਖਿਲਾਫ ਉਨ੍ਹਾਂ ਨੇ 7 ਪਾਰੀਆਂ ਵਿਚੋਂ 19.83 ਦੀ ਸਾਧਾਰਣ ਜਿਹੀ ਔਸਤ ਦੇ ਨਾਲ 119 ਦੌੜਾਂ ਬਣਾਈਆਂ ਸਨ, ਜਦੋਂ ਕਿ ਡਬਲਿਊ ਟੀ.ਸੀ. ਫਾਈਨਲ ਵਿਚ ਸਿਰਫ 36 ਦੌੜਾਂ ਬਣਾ ਸਕੇ ਸਨ। ਉਥੇ ਹੀ ਮਯੰਕ ਹਾਲ ਫਿਲਹਾਲ ਦੇ ਸਮੇਂ ਵਿਚ ਵਧੀਆ ਫਾਰਮ ਵਿਚ ਨਜ਼ਰ ਆਏ ਹਨ ਅਤੇ ਭਾਰਤ ਵਿਚ ਖੇਡੇ 5 ਟੈਸਟ ਦੀਆਂ 6 ਪਾਰੀਆਂ ਵਿਚੋਂ ਉਨ੍ਹਾਂ ਦੇ ਬੱਲੇ ਵਿਚੋਂ 99.50 ਦੀ ਦਮਦਾਰ ਔਸਤ ਦੇ ਨਾਲ 243 ਦੌੜਾਂ ਦੇਖਣ ਨੂੰ ਮਿਲੀਆਂ ਹਨ।
ਦੋਹਾਂ ਦੇ ਅੰਕੜਿਆਂ ਦੇ ਆਧਾਰ 'ਤੇ ਮਯੰਕ ਅਗਰਵਾਲ ਦਾ ਓਪਨਿੰਗ ਵਿਚ ਦਾਅਵਾ ਮਜ਼ਬੂਤ ਨਜ਼ਰ ਆਉਂਦਾ ਹੈ। ਅਜਿਹੇ ਵਿਚ ਸ਼ਾਇਦ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਟੈਸਟ ਵਿਚ ਸਿਰਫ ਕੇ.ਐੱਲ. ਰਾਹੁਲ ਦੇ ਨਾਲ ਉਨ੍ਹਾਂ ਦੇ ਜੋਟੀਦਾਰ ਵਜੋਂ ਮਯੰਕ ਨੂੰ ਓਪਨ ਕਰਦੇ ਦੇਖਿਆ ਜਾ ਸਕਦਾ ਹੈ।
ਕਪਤਾਨ ਅਜਿੰਕਯਾ ਰਹਾਣੇ ਅਤੇ ਕੋਚ ਦ੍ਰਵਿਡ ਦੇ ਸਾਹਮਣੇ ਦੂਜੀ ਮੁਸ਼ਕਿਲ ਨੰਬਰ 4 ਲਈ ਪਰਫੈਕਟ ਬੱਲੇਬਾਜ਼ ਦੀ ਭਾਲ ਹੈ। ਅਸਲ ਵਿਚ ਇਸ ਨੰਬਰ 'ਤੇ ਵਿਰਾਟ ਕੋਹਲੀ ਖੇਡਦੇ ਹਨ, ਪਰ ਉਨ੍ਹਾਂ ਦੀ ਗੈਰ ਮੌਜੂਦਗੀ ਵਿਚ ਇਸ ਕ੍ਰਮ ਲਈ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅੱਯਰ ਦੇ ਨਾਂ ਸਾਹਮਣੇ ਆ ਰਹੇ ਹਨ। ਗਿੱਲ ਵੈਸੇ ਤਾਂ ਓਪਨਰ ਹਨ, ਪਰ ਲੋੜ ਪੈਣ 'ਤੇ ਮਿਡਿਲ ਆਰਡਰ ਵਿਚ ਵੀ ਖੇਡ ਸਕਦੇ ਹਨ। ਕੋਹਲੀ ਦੀ ਥਾਂ ਲੈਣ ਲਈ ਗਿੱਲ ਦਾ ਪੱਖ ਥੋੜ੍ਹਾ ਜਿਹਾ ਮਜ਼ਬੂਤ ਹੋ ਸਕਦਾ ਹੈ, ਕਿਉਂਕਿ ਉਹ ਟੀਮ ਵਿਚ ਵਾਪਸੀ ਕਰ ਰਹੇ ਹਨ ਅਤੇ ਜ਼ਖਮੀ ਹੋਣ ਕਾਰਣ ਟਾਮ ਵਿਚੋਂ ਬਾਹਰ ਹੋਏ ਸਨ। 
ਹਾਲਾਂਕਿ, ਸ਼੍ਰੇਅਸ ਅੱਯਰ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਅੱਯਰ ਮਿਡਿਲ ਆਰਡਰ ਦੇ ਹੀ ਬੱਲੇਬਾਜ਼ ਹਨ ਅਤੇ ਵਨਡੇ ਵਿਚ ਟੀਮ ਲਈ ਨੰਬਰ 4 'ਤੇ ਖੇਡਦੇ ਹਨ। ਸ਼੍ਰੇਅਸ ਨੇ ਫਰਸਟ ਕਲਾਸ ਕ੍ਰਿਕਟ ਵਿਚ ਦੁਬਈ ਅਤੇ ਇੰਡੀਆ ਏ ਲਈ ਸ਼ਾਨਦਾਰ ਪਾਰੀਆਂ ਖੇਡ ਕੇ ਕਈ ਮੁਕਾਬਲੇ ਜਿਤਾਏ ਹਨ। ਸ਼੍ਰੇਅਸ ਅੱਯਰ ਨੂੰ ਜੇਕਰ ਕਾਨਪੁਰ ਵਿਚ ਖੇਡਣ ਦਾ ਮੌਕਾ ਮਿਲਦਾ ਹੈ, ਤਾਂ ਉਹ ਉਨ੍ਹਾਂ ਦਾ ਡੈਬਿਊ ਟੈਸਟ ਹੋਵੇਗਾ।

In The Market