LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਬਨਾਮ ਨਿਊਜ਼ੀਲੈਂਡ : ਮੈਦਾਨ 'ਤੇ ਆ ਗਿਆ ਸਪਾਈਡਰਕੈਮ, ਦੇਖੋ Funny moments

india vs newzealand

ਨਵੀਂ ਦਿੱਲੀ: ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਦੂਜਾ ਅਤੇ ਫੈਸਲਾਕੁੰਨ ਟੈਸਟ (Decisive test) ਮੈਚ ਮੁੰਬਈ ਵਿਚ ਖੇਡਿਆ ਜਾ ਰਿਹਾ ਹੈ। ਪਹਿਲਾ ਮੁਕਾਬਲਾ ਡਰਾਅ (The first contest draw) 'ਤੇ ਛੁੱਟਣ ਤੋਂ ਬਾਅਦ ਵਿਰਾਟ ਬ੍ਰਿਗੇਡ ਇਸ ਟੈਸਟ (Virat Brigade this test) ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੀ ਹੈ। ਟੀਮ ਇੰਡੀਆ (Team India) ਨੇ ਨਿਊਜ਼ੀਲੈਂਡ (New Zealand) ਨੂੰ 540 ਦੌੜਾਂ ਦਾ ਵਿਸ਼ਾਲ ਟੀਚਾ ਕੀਤਾ ਹੈ, ਅਜਿਹੇ ਵਿਚ ਉਸ ਦੀ ਜਿੱਤ ਯਕੀਨੀ ਦਿਖਾਈ ਦੇ ਰਹੀ ਹੈ।

Also Read : ਕੈਨੇਡਾ ਵਿਚ ਓਮੀਕ੍ਰੋਨ ਦੇ 15 ਮਾਮਲਿਆਂ ਦੀ ਹੋਈ ਪੁਸ਼ਟੀ, ਭਾਰਤ ਲਈ ਵਧੀਆਂ ਮੁਸ਼ਕਲਾਂ 

ਵੈਸੇ ਖੇਡ ਦੇ ਤੀਜੇ ਦਿਨ ਐਤਵਾਰ ਨੂੰ ਇਕ ਦਿਲਚਸਪ ਵਾਕਿਆ ਦੇਖਣ ਨੂੰ ਮਿਲਿਆ। ਦੂਜੇ ਸੈਸ਼ਨ ਦੌਰਾਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਵਿਚ ਸਪਾਈਡਰ ਕੈਮ ਗ੍ਰਾਉਂਡ ਦੇ ਬੇਹੱਦ ਨੇੜੇ ਆ ਕੇ ਤਕਨੀਕੀ ਕਾਰਣਾਂ ਕਰਕੇ ਅਟਕ ਗਿਆ। ਜ਼ਿਕਰਯੋਗ ਹੈ ਕਿ ਸਪਾਈਡਰ ਕੈਮ ਮੈਦਾਨ ਦੇ ਚਾਰੋ ਪਾਸੇ ਘੁੰਮ ਕੇ ਮੁਕਾਬਲੇ ਨਾਲ ਜੁੜੇ ਬਿਹਤਰੀਨ ਪਲਾਂ ਨੂੰ ਕੈਪਚਰ ਕਰਦਾ ਹੈ। 


ਮੈਦਾਨੀ ਅੰਪਾਇਰਸ ਅਤੇ ਭਾਰਤੀ ਖਿਡਾਰੀ ਕੁਝ ਦੇਰ ਤੱਕ ਕੈਮਰਾ ਦੇ ਵਾਪਸ ਅਸਮਾਨ ਵੱਲ ਜਾਣ ਦੀ ਉਡੀਕ ਕਰਦੇ ਰਹੇ। ਪਰ ਸਮੱਸਿਆ ਕੁਝ ਜ਼ਿਆਦਾ ਗੰਭੀਰ ਸੀ, ਜਿਸ ਦੇ ਚੱਲਦੇ ਸਮੇਂ ਤੋਂ ਪਹਿਲਾਂ ਹੀ ਅੰਪਾਇਰਸ ਨੇ ਦੂਜੇ ਸੈਸ਼ਨ ਦੇ ਖੇਡ ਨੂੰ ਖਤਮ ਕਰਨ ਦਾ ਐਲਾਨ ਕਰਦੇ ਹੋਏ ਟੀ ਟਾਈਮ ਐਲਾਨ ਦਿੱਤਾ।


ਇਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਰਿਐਕਸ਼ਨ ਕਾਫੀ ਮਜ਼ੇਦਾਰ ਸੀ। ਵਿਰਾਟ ਕੋਹਲੀ ਸਪਾਈਡਰ ਕੈਮ ਨੂੰ ਮੈਦਾਨ ਤੋਂ ਜਾਣ ਦਾ ਇਸ਼ਾਰਾ ਕਰ ਰਹੇ ਸਨ। ਉਥੇ ਹੀ ਸੂਰਿਆ ਕੁਮਾਰ ਯਾਦਵ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਖਿਡਾਰੀਆਂ ਦਾ ਵੀ ਰਿਐਕਸ਼ਨ ਦੇਖਣ ਲਾਇਕ ਸੀ। ਮੁਕਾਬਲੇ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਨੇ ਦੂਜੀ ਪਾਰੀ 7 ਵਿਕਟਾਂ 'ਤੇ 276 ਦੌੜਾਂ 'ਤੇ ਐਲਾਨ ਦਿੱਤੀ ਸੀ।

ਮਯੰਕ ਅਗਰਵਾਲ ਨੇ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ, ਸ਼ੁਭਮਨ ਗਿੱਲ ਅਤੇ ਅਕਸ਼ਰ ਪਟੇਲ ਨੇ ਵੀ ਬੱਲੇ ਤੋਂ ਅਹਿਮ ਯੋਗਦਾਨ ਦਿੱਤਾ। ਪਹਿਲੀ ਵਾਰੀ ਦੇ ਆਧਾਰ 'ਤੇ 263 ਦੀ ਬੜਤ ਦੇ ਚੱਲਦੇ ਭਾਰਤ ਨੇ ਨਿਊਜ਼ੀਲੈੰਡ ਨੂੰ 540 ਦੌੜਾਂ ਦਾ ਟੀਚਾ ਦਿੱਤਾ ਸੀ।

Also Read : ਫੇਸਬੁੱਕ 'ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ

In The Market