LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ ਵਿਚ ਓਮੀਕ੍ਰੋਨ ਦੇ 15 ਮਾਮਲਿਆਂ ਦੀ ਹੋਈ ਪੁਸ਼ਟੀ, ਭਾਰਤ ਲਈ ਵਧੀਆਂ ਮੁਸ਼ਕਲਾਂ 

013

ਓਟਾਵਾ:  ਦੇਸ਼ ਅਤੇ ਦੁਨੀਆ ਲਈ ਓਮੀਕ੍ਰੋਨ (Omicron) ਨਵੀਂ ਮੁਸੀਬਤ ਬਣ ਗਿਆ ਹੈ। ਕੈਨੇਡਾ (Canada) ਨੇ ਓਮੀਕ੍ਰੋਨ ਵੈਰੀਅੰਟ (Omicron variant) ਦੇ 15 ਮਾਮਲਿਆਂ (15 Case) ਦੀ ਪੁਸ਼ਟੀ ਹੋਈ ਹੈ। ਖਦਸ਼ਾ ਜਤਾਇਆ ਗਿਆ ਹੈ ਕਿ ਉਥੇ ਕੋਰੋਨਾ (Corona) ਦੁਬਾਰਾ ਬੁਰੀ ਤਰ੍ਹਾਂ ਫੈਲ ਸਕਦਾ ਹੈ। ਜਨਤਕ ਸਿਹਤ ਅਧਿਕਾਰੀਆਂ (Health Workers) ਨੇ ਇਹ ਜਾਣਕਾਰੀ ਦਿੱਤੀ ਹੈ।


ਦੱਸ ਦਈਏ ਕਿ ਕੈਨੇਡਾ ਵਿਚ ਵੱਡੀ ਗਿਮਤੀ ਵਿਚ ਭਾਰਤੀ ਰਹਿੰਦੇ ਹਨ ਅਤੇ ਉਥੋਂ ਭਾਰਤੀਆਂ ਦੀ ਕਾਫੀ ਆਵਾਜਾਈ ਵੀ ਰਹਿੰਦੀ ਹੈ। ਅਜਿਹੇ ਵਿਚ ਇਹ ਭਾਰਤ ਲਈ ਵੀ ਵੱਡੀ ਚਿੰਤਾ ਦੀ ਗੱਲ ਹੈ। ਦੂਜੇ ਪਾਸੇ ਦੇਸ਼ ਵਿਚ ਪਹਿਲਾਂ ਹੀ ਇਕ ਕੋਰੋਨਾ ਕੇਸ ਅਜਿਹਾ ਮਿਲ ਚੁੱਕਾ ਹੈ, ਜਿਸ ਦੀ ਵਾਪਸੀ ਕੈਨੇਡਾ ਤੋਂ ਹੋਈ ਹੈ।


ਹੈਦਰਾਬਾਦ ਦੇ ਆਰ.ਜੀ.ਆਈ. ਏਅਰਪੋਰਟ 'ਤੇ ਇਕ ਦਿਨ ਵਿਚ 7 ਯਾਤਰਾ ਕੋਰੋਨਾ ਪਾਜ਼ੇਟਿਵ ਪਾਏ ਗਏ। ਸਾਰਿਆਂ ਨੂੰ ਟੀ.ਆਈ.ਐੱਮ.ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ 12 ਕੌਮਾਂਤਰੀ ਯਾਤਰੀ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ 9 ਯੂ.ਕੇ., 1 ਸਿੰਗਾਪੁਰ, 1 ਕੈਨੇਡਾ ਅਤੇ 1 ਯਾਤਰੀ ਅਮਰੀਕਾ ਤੋਂ ਭਾਰਤ ਪਹੁੰਚਿਆ ਹੈ। ਓਮੀਕ੍ਰੋਨ ਲਈ ਇਨ੍ਹਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।


ਕੈਨੇਡਾ ਤੋਂ ਆਇਆ ਇਹ ਕੇਸ ਜ਼ਿਆਦਾ ਚਿੰਤਾ ਵਧਾਉਣ ਵਾਲਾ ਹੈ ਕਿਉਂਕਿ ਹੁਣ ਤੱਕ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲੈ ਕੇ ਅਲਰਟ ਮੋਡ 'ਚ ਕੀਤਾ ਜਾ ਰਿਹਾ ਹੈ। ਹੁਣ ਜਦੋਂ ਕਿ ਕੈਨੇਡਾ ਵਿਚ ਵੀ ਓਮੀਕ੍ਰੋਨ ਦੇ ਕੇਸ ਵੱਧਣ ਲੱਗੇ ਹਨ ਤਾਂ ਯਕੀਨੀ ਹੀ ਇਹ ਭਾਰਤ ਲਈ ਵੀ ਸਾਵਧਾਨੀ ਦਾ ਸਬਬ ਬਣ ਸਕਦਾ ਹੈ।


ਇਧਰ, ਦੱਖਣੀ ਅਫਰੀਕਾ ਵਿਚ ਓਮੀਕ੍ਰੋਨ ਦੇ ਮਾਮਲੇ ਵੱਧਣ ਤੋਂ ਬਾਅਦ ਤੋਂ ਹੀ ਚਿੰਤਾ ਦੀ ਸਥਿਤੀ ਪੈਦਾ ਹੋ ਗਈ ਹੈ। ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਅਗਲੇ ਤਿੰਨ ਮਹੀਨੇ ਇਸ ਵਾਇਰਸ ਨਾਲ ਜੰਗ ਲਈ ਦੱਖਣੀ ਅਫਰੀਕੀ ਦੇਸ਼ਾਂ ਨੂੰ 12 ਮਿਲੀਅਨ ਅਮਰੀਕੀ ਡਾਲਰ ਦਾ ਐਮਰਜੈਂਸੀ ਫੰਡ ਵੰਡਿਆ ਹੈ। ਵੀਰ ਵਾਰ ਨੂੰ ਅਫਰੀਕਾ ਲਈ ਡਬਲਿਊ.ਐੱਚ.ਓ. ਦੇ ਖੇਤਰੀ ਐਮਰਜੈਂਸੀ ਡਾਇਰੈਕਟਰ ਅਬਦੁਲ ਸਲਾਮ ਗੁਏ ਨੇ ਇਸ ਦਾ ਐਲਾਨ ਕੀਤਾ ਸੀ।

Also Read : ਫੇਸਬੁੱਕ 'ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ

In The Market